ਮਾਨਸੂਨ ਦੇ ਮੌਸਮ ਵਿਚ ਅਕਸਰ ਵਾਲਾਂ ਦੀ ਚਮਕ ਫਿੱਕੀ ਪੈਣ ਲੱਗਦੀ ਹੈ, ਵਾਲ ਝੜਨ ਲੱਗਦੇ ਹਨ ਤੇ ਗੰਜੇਪਨ ਤੱਕ ਦੀ ਨੌਬਤ ਆ ਜਾਂਦੀ ਹੈ। ਅਜਿਹੇ ਵਿਚ ਜੇਕਰ ਤੁਸੀਂ ਬਾਜ਼ਾਰ ਦੀਆਂ ਕੈਮੀਕਲ ਯੁਕਤ ਕ੍ਰੀਮਸ ਤੇ ਮਹਿੰਗੇ ਤੇਲਾਂ ਤੋਂ ਥੱਕ ਚੁੱਕੇ ਹੋ ਤਾਂ ਹੁਣ ਵਕਤ ਹੈ ਇਕ ਪੁਰਾਣੇ ਦੇਸੀ ਨੁਸਖੇ ਨੂੰ ਅਪਨਾਉਣ ਦਾ, ਜੋ ਹੈ ਚਾਵਲ ਦਾ ਪਾਣੀ।
ਚਾਵਲ ਦਾ ਪਾਣੀ ਕੋਈ ਨਵਾਂ ਉਪਾਅ ਨਹੀਂ ਹੈ ਇਹ ਜਾਪਾਨ, ਚੀਨ ਤੇ ਪੂਰੇ ਏਸ਼ੀਆ ਵਿਚ ਸਦੀਆਂ ਤੋਂ ਇਸਤੇਮਾਲ ਵਿਚ ਲਿਆਂਦਾ ਜਾ ਰਿਹਾ ਹੈ। ਪੁਰਾਣੇ ਸਮੇਂ ਵਿਚ ਔਰਤਾਂ ਇਸੇ ਤਰੀਕੇ ਨਾਲ ਵਾਲਾਂ ਨੂੰ ਲੰਬਾ ਸੰਘਣਾ ਤੇ ਚਮਕਦਾਰ ਰੱਖਦੀਆਂ ਸਨ। ਚਾਵਲ ਦੇ ਪਾਣੀ ਵਿਚ ਮੌਜੂਦ ਅਮੀਨੋ ਐਸਿਡ, ਵਿਟਾਮਿਨਸ ਤੇ ਮਿਨਰਲਸ ਵਾਲਾਂ ਦੀਆਂ ਜੜ੍ਹਾਂ ਨੂੰ ਪੌਸ਼ਣ ਦਿੰਦੇ ਹਨ ਤੇ ਵਾਲਾਂ ਨੂੰ ਮਜ਼ਬੂਤ ਬਣਾਉਂਦੇ ਹਨ। ਵਾਲਾਂ ਲਈ ਚਾਵਲ ਦੇ ਪਾਣੀ ਦੇ ਕਈ ਫਾਇਦੇ ਹਨ ਜਿਵੇਂ ਹੇਅਰ ਫਾਲ ਦੀ ਕਮੀ, ਵਾਲਾਂ ਦੀ ਗ੍ਰੋਥ ਵਿਚ ਮਦਦ, ਵਾਲਾਂ ਵਿਚ ਕੁਦਰਤੀ ਚਮਕ, ਸਕੈਲਪ ਦੀ ਸਫਾਈ ਤੇ ਦੋ ਮੂੰਹੇ ਵਾਲਾਂ ਤੋਂ ਰਾਹਤ ਵੀ ਸ਼ਾਮਲ ਹੈ।
ਚਾਵਲ ਦੇ ਪਾਣੀ ਨੂੰ 3 ਤਰੀਕਿਆਂ ਨਾਲ ਵਾਲਾਂ ਵਿਚ ਲਗਾਇਆ ਜਾ ਸਕਦਾ ਹੈ। ਪਹਿਲਾਂ ਕੱਚੇ ਚਾਵਲ ਦਾ ਪਾਣੀ ਯਾਨੀ ਚਾਵਲ ਨੂੰ ਧੋਂਦੇ ਸਮੇਂ ਜੋਂ ਪਾਣੀ ਨਿਕਲਦਾ ਹੈ, ਉਸ ਨੂੰ ਇਕੱਠਾ ਕਰਕੇ ਨਹਾਉਣ ਨਲਾ ਪਹਿਲੇ ਵਾਲਾਂ ਵਿਚ ਲਗਾਓ। 15-20 ਮਿੰਟ ਬਾਅਦ ਸਾਦੇ ਪਾਣੀ ਨਾਲ ਧੋ ਲਓ। ਦੂਜਾ ਤਰੀਕਾ ਹੈ ਚਾਵਲ ਨੂੰ ਇਕ ਭਾਂਡੇ ਵਿਚ ਪਾਣੀ ਵਿਚ ਭਿਉਂ ਕੇ 48 ਘੰਟੇ ਤੱਕ ਰੱਖੋ। ਫਿਰ ਇਸ ਦਾ ਪਾਣੀ ਛਾਣ ਕੇ ਵਾਲਾਂ ‘ਤੇ ਲਗਾਓ। ਇਸ ਨੂੰ ਰਾਈਸ ਵਾਇਨ ਵੀ ਕਹਿੰਦੇ ਹਨ। ਤੀਜਾ ਤਰੀਕਾ ਹੈ ਜਦੋਂ ਤੁਸੀਂ ਚਾਵਲ ਖੁੱਲ੍ਹੇ ਭਾਂਡੇ ਵਿਚ ਪਕਾਉਂਦੇ ਹੋ ਤਾਂ ਬਚਿਆ ਹੋਇਆ ਗਾੜ੍ਹਾ ਪਾਣੀ ‘ਮਾੜ੍ਹ’ ਕਹਾਉਂਦਾ ਹੈ। ਇਸ ਨੂੰ ਵਾਲਾਂ ਦੀਆਂ ਜੜ੍ਹਾਂ ਵਿਚ ਲਗਾਏ। ਇਹ ਗਹਿਰਾਈ ਨਾਲ ਪੌਸ਼ਣ ਦਿੰਦਾ ਹੈ।
ਇਹ ਵੀ ਪੜ੍ਹੋ : ਦੰਦਾਂ ਦੀ ਝਰਨਾਹਟ ਤੋਂ ਮਿਲੇਗਾ ਜਲਦ ਆਰਾਮ, ਅਪਣਾਓ ਦਾਦੀ-ਨਾਨੀ ਦੇ 5 ਘਰੇਲੂ ਅਸਰਦਾਰ ਨੁਸਖੇ
ਹਫਤੇ ਵਿਚ ਦੋ ਵਾਰ ਇਸ ਨੁਸਖੇ ਦਾ ਇਸਤੇਮਾਲ ਕਰੋ। ਪਾਣੀ ਨੂੰ ਹਲਕਾ ਕੋਸਾ ਕਰ ਸਕਦੇ ਹੋ, ਸਕੈਲਪ ‘ਤੇ ਸਮਾਜ ਕਰੋ ਤੇ 15-20 ਮਿੰਟ ਬਾਅਦ ਧੋ ਲਓ। ਇਹ ਨੁਸਖਾ ਸਿਰਫ ਪ੍ਰੰਪਰਾ ਨਹੀਂ ਸਗੋਂ ਪੋਸ਼ਣ ਵਿਗਿਆਨ ‘ਤੇ ਆਧਾਰਿਤ ਹੈ। ਖਾਸ ਕਰਕੇ ਮਾਨਸੂਨ ਵਰਗੇ ਨਮੀ ਵਾਲੇ ਮੌਸਮ ਵਿਚ ਇਹ ਵਾਲਾਂ ਦੀ ਨੈਚੁਰਲ ਕੇਅਰ ਦਾ ਬੇਹਤਰ ਬਦਲ ਹੈ।
ਵੀਡੀਓ ਲਈ ਕਲਿੱਕ ਕਰੋ -:
























