ਅਨਮੋਲ ਗਗਨ ਮਾਨ ਦੇ ਅਸਤੀਫੇ ਦੇ ਬਾਅਦ ਸਿਆਸੀ ਹਲਚਲ ਤੇਜ਼ ਹੁੰਦੀ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ‘ਆਪ’ ਵਿਧਾਇਕਾ ਅਨਮੋਲ ਗਗਨ ਮਾਨ ਨੇ ਅਜੇ ਥੋੜ੍ਹੀ ਦੇਰ ਪਹਿਲਾਂ ਹੀ ਅਸਤੀਫਾ ਦਿੱਤਾ ਹੈ ਤੇ ਸਿਆਸਤ ਛੱਡਣ ਦਾ ਐਲਾਨ ਕੀਤਾ ਹੈ।
ਇਨ੍ਹਾਂ ਸਭ ਦੇ ਦਰਮਿਆਨ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇਣ ਵਾਲੇ ਰਣਜੀਤ ਗਿੱਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਟਵੀਟ ਕਰਕੇ ਲਿਖਿਆ ਕਿ ਖਰੜ ਹਲਕੇ ਦੇ ਭੈਣ-ਭਰਾਵਾਂ ਨੂੰ ਗੁਰੂ ਫਤਹਿ, ਹੁਣ ਸਮਾਂ ਆ ਗਿਆ ਹੈ ਜੋ ਵੀ ਹਲਕਾ ਨਿਵਾਸੀਆਂ, ਪੰਜਾਬ, ਪੰਜਾਬੀਅਤ ਲਈ ਉਚਿਤ ਹੋਵੇਗਾ, ਓਹੀ ਨਿਰਣਾ ਲਿਆ ਜਾਵੇਗਾ”। ਰਣਜੀਤ ਸਿੰਘ ਗਿੱਲ ਵੱਲੋਂ ਪੋਸਟ ਸਾਂਝੀ ਕਰਕੇ ਨਵੀਂ ਸਿਆਸੀ ਪਾਰੀ ਸ਼ੁਰੂ ਕਰਨ ਦੇ ਸੰਕੇਤ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਕੇਕ ਲੈ ਕੇ ਜਾ ਰਹੇ ਮੁੰਡਿਆਂ ਨਾਲ ਵਾਪ/ਰਿਆ ਹਾ.ਦ/ਸਾ, ਬਾਈਕ ਨੂੰ ਬਚਾਉਂਦਿਆਂ ਕਾਰ ਦਰੱਖਤ ਨਾਲ ਟ.ਕ.ਰਾਈ
ਦੱਸ ਦੇਈਏ ਕਿ ਰਣਜੀਤ ਸਿੰਘ ਗਿੱਲ ਵੀ ਖਰੜ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਲੜ ਚੁੱਕੇ ਹਨ। ਉਹ 2022 ਦੀਆਂ ਵਿਧਾਨ ਸਭਾ ਚੋਣਾਂ ਲੜ ਚੁੱਕੇ ਹਨ। ਉਨ੍ਹਾਂ ਵੱਲੋਂ 2022 ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਲੜੀ ਗਈ ਸੀ ਤੇ ਅਨਮੋਲ ਗਗਨ ਮਾਨ ਵੱਲੋਂ ਹੀ ਉਨ੍ਹਾਂ ਨੂੰ ਹਰਾਇਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
























