ਰਾਸ਼ਨ ਕਾਰਡ ‘ਤੇ ਰਾਸ਼ਨ ਲੈਣ ਵਾਲਿਆਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਕਿਉਂਕਿ ਰਾਸ਼ਨ ਕਾਰਡ ਦੇ ਨਿਯਮਾਂ ਵਿਚ ਵੱਡਾ ਬਦਲਾਅ ਕੀਤਾ ਗਿਆ ਹੈ। ਕੀਤੇ ਗਏ ਬਦਲਾਅ ਮੁਤਾਬਕ ਜੇਕਰ ਕੋਈ 6 ਮਹੀਨਿਆਂ ਤੱਕ ਰਾਸ਼ਨ ਨਹੀਂ ਲੈਂਦਾ ਤਾਂ ਉਸ ਦਾ ਕਾਰਡ ਰੱਦ ਕਰ ਦਿੱਤਾ ਜਾਵੇਗਾ ਤੇ ਇਸ ਦੇ ਨਾਲ ਹੀ ਹਰ 5 ਸਾਲ ਬਾਅਦ e-KYC ਲਾਜ਼ਮੀ ਕਰਵਾਉਣਾ ਹੋਵੇਗਾ। ਇਹ ਹੁਕਮ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਦਿੱਤੇ ਹਨ ਕਿ 3 ਮਹੀਨਿਆਂ ‘ਚ ਜਾਂਚ ਹੋਵੇ ਤੇ ਅਯੋਗ ਪਰਿਵਾਰਾਂ ਦੇ ਕਾਰਡ ਕੱਟੇ ਜਾਣ।
ਦੱਸ ਦੇਈਏ ਕਿ 25 ਲੱਖ ਡੁਪਲੀਕੇਟ ਰਾਸ਼ਨ ਕਾਰਡ ਹੋਣ ਦਾ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ। ਇਸ ਲਈ ਕੇਂਦਰ ਨੇ ਸੂਬਾ ਸਰਕਾਰ ਨੂੰ ਇਹ ਹੁਕਮ ਸਖਤੀ ਨਾਲ ਲਾਗੂ ਕਰਨ ਲਈ ਕਿਹਾ ਹੈ। ਇਕ ਅਧਿਕਾਰੀ ਦਾ ਕਿਹਾ ਕਿ ਇਸ ਦਾ ਉਦੇਸ਼ ਅਯੋਗ ਲੋਕਾਂ ਨੂੰ ਬਾ
ਹਰ ਕੱਢਣਾ ਹੈ। ਜਿਹੜੇ ਲੋਕ ਅਯੋਗ ਹਨ ਉਨ੍ਹਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਜਾਣਗੇ ਤੇ 5 ਸਾਲ ਪੂਰੇ ਹੋਣ ‘ਤੇ ਉਨ੍ਹਾਂ ਦੀ e-KYC ਕਰਵਾਉਣਾ ਲਾਜ਼ਮੀ ਹੋਵੇਗਾ। ਦੋਹਰੀ ਐਂਟਰੀ ਵਾਲਿਆਂ ਲੋਕਾਂ ਦੇ ਕਾਰਡ 3 ਮਹੀਨਿਆਂ ਲਈ ਮੁਅੱਤਲ ਕਰ ਦਿੱਤੇ ਜਾਣਗੇ। KVC ਕੀਤਾ ਜਾਵੇਗਾ, ਨਵੇਂ ਰਾਸ਼ਨ ਕਾਰਡ ਪਹਿਲਾਂ ਆਓ, ਪਹਿਲਾਂ ਪਾਓ ਦੇ ਆਧਾਰ ‘ਤੇ ਬਣਾਏ ਜਾਣਗੇ। ਤੇ ਸੂਚੀ ਰਾਜ ਪੋਰਟਲ ‘ਤੇ ਜਾਰੀ ਕੀਤੀ ਜਾਵੇਗੀ। ਰਾਸ਼ਟਰੀ ਖੁਰਾਕ ਸੁਰੱਖਿਆ ਯੋਜਨਾ ਤਹਿਤ ਰਾਸ਼ਨ ਦਿੱਤਾ ਜਾਂਦਾ ਹੈ, ਜਿਸ ਨੂੰਲੈ ਕੇ ਰਾਸ਼ਨ ਕਾਰਡ ਦੇ ਨਿਯਮਾਂ ਵਿਚ ਬਦਲਾਅ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਅੱਜ ਪੰਜਾਬ ਵਿਧਾਨ ਸਭਾ ‘ਚ ਹੋਵੇਗੀ ਸਿਲੈਕਟ ਕਮੇਟੀ ਦੀ ਪਹਿਲੀ ਮੀਟਿੰਗ, 6 ਮਹੀਨਿਆਂ ‘ਚ ਬੇ.ਅ/ਦ.ਬੀ ਕਾਨੂੰਨ ‘ਤੇ ਰਿਪੋਰਟ ਕਰੇਗੀ ਪੇਸ਼
ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਮੁਫਤ ਰਾਸ਼ਨ ਨਾ ਲੈਣ ਵਾਲੇ ਵੀ ਇਸ ਦੇ ਦਾਇਰੇ ਵਿਚ ਆਉਣਗੇ। ਦੇਸ਼ ਵਿਚ 23 ਕਰੋੜ ਸਰਗਰਮ ਰਾਸ਼ਨ ਕਾਰਡ ਹਨ। ਇਸ ਅਭਿਆਸ ਵਿਚ ਰੱਦ ਕੀਤੇ ਜਾਣ ਵਾਲੇ ਕਾਰਡਾਂ ਦੀ ਗਿਣਤੀ ਸਪੱਸ਼ਟ ਹੋਵੇਗੀ। ਸੂਤਰਾਂ ਮੁਤਾਬਕ ਰਾਜਾਂ ਵਿ 7 ਫੀਸਦੀ ਤੋਂ 18 ਫੀਸਦੀ ਕਾਰਡ ਰੱਦ ਕੀਤੇ ਜਾ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:
























