ਕੰਬੋਡੀਆ ਅਤੇ ਥਾਈਲੈਂਡ ਵਿਚਕਾਰ ਸਰਹੱਦੀ ਵਿਵਾਦ ਦੇ ਕਾਰਨ ਭਾਰਤੀ ਦੂਤਾਵਾਸ ਨੇ ਭਾਰਤੀਆਂ ਲਈ ਇੱਕ ਅਡਵਾਇਜ਼ਰੀ ਜਾਰੀ ਕੀਤੀ ਹੈ। ਸਲਾਹ ਵਿੱਚ ਕਿਹਾ ਗਿਆ ਹੈ ਕਿ ਜੇ ਭਾਰਤੀ ਥਾਈਲੈਂਡ ਜਾਂਦੇ ਹਨ, ਤਾਂ ਉਨ੍ਹਾਂ ਨੂੰ ਉੱਥੇ ਦੇ 7 ਰਾਜਾਂ ਵਿੱਚ ਜਾਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਸਥਿਤੀ ਬਹੁਤ ਖਰਾਬ ਹੈ ਅਤੇ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਭਾਰਤੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਥਾਈਲੈਂਡ ਜਾਣ ਤੋਂ ਪਹਿਲਾਂ ਟੂਰਿਜ਼ਮ ਅਥਾਰਟੀ ਆਫ਼ ਥਾਈਲੈਂਡ (TAT) ਦੇ ਨਿਊਜ਼ਰੂਮ ਤੋਂ ਅਪਡੇਟ ਲੈਣ। ਇਸ ਦੇ ਨਾਲ ਹੀ ਅਡਵਾਇਜ਼ਰੀ ਦੀ ਸਖ਼ਤੀ ਨਾਲ ਪਾਲਣਾ ਕਰੋ।
ਭਾਰਤੀ ਦੂਤਾਵਾਸ ਦੀ ਸਲਾਹ ਵਿੱਚ ਕਿਹਾ ਗਿਆ ਹੈ ਕਿ ‘ਕੰਬੋਡੀਆ-ਥਾਈਲੈਂਡ ਸਰਹੱਦ ‘ਤੇ ਚੱਲ ਰਹੀਆਂ ਝੜਪਾਂ ਦੇ ਮੱਦੇਨਜ਼ਰ, ਭਾਰਤੀ ਨਾਗਰਿਕਾਂ ਨੂੰ ਸਰਹੱਦੀ ਖੇਤਰਾਂ ਵਿੱਚ ਯਾਤਰਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।’ ਨਾਲ ਹੀ, ਭਾਰਤੀ ਨਾਗਰਿਕਾਂ ਨੂੰ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਦੂਤਾਵਾਸ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ। -ਐਮਰਜੈਂਸੀ ਦੀ ਸਥਿਤੀ ‘ਚ ਨਾਗਰਿਕ +855 92881676 ‘ਤੇ ਸੰਪਰਕ ਕਰ ਸਕਦੇ ਨੇ। ਲੋੜ ਪੈਣ ‘ਤੇ cons.phnompenh@mea.gov.in ‘ਤੇ ਈਮੇਲ ਕਰ ਸਕਦੇ ਹਨ।

ਥਾਈਲੈਂਡ ਵਿੱਚ ਵੀ ਭਾਰਤੀ ਦੂਤਾਵਾਸ ਨੇ ਟੂਰਿਜ਼ਮ ਅਥਾਰਟੀ ਆਫ਼ ਥਾਈਲੈਂਡ (TAT) ਦੁਆਰਾ ਜਾਰੀ ਅਡਵਾਇਜ਼ਰੀ ਪੋਸਟ ਕੀਤੀ ਹੈ। ਇਸ ਪੋਸਟ ਰਾਹੀਂ ਭਾਰਤੀਆਂ ਨੂੰ ਥਾਈਲੈਂਡ ਦੇ 7 ਰਾਜਾਂ, ਉਬੋਨ ਰਤਚਾਥਨੀ, ਸੂਰੀਨ, ਸਿਸਾਕੇਟ, ਬੁਰੀਰਾਮ, ਸਾ ਕਾਓ, ਚੰਥਾਬੁਰੀ ਅਤੇ ਟ੍ਰੇਟ ਦੀ ਯਾਤਰਾ ਕਰਨ ਤੋਂ ਮਨ੍ਹਾ ਕੀਤਾ ਗਿਆ ਹੈ। ਇਨ੍ਹਾਂ 7 ਰਾਜਾਂ ਵਿੱਚ 20 ਤੋਂ ਵੱਧ ਸਥਾਨ ਹਨ ਜਿੱਥੇ ਭਾਰਤੀ ਨਾ ਜਾਣ ਤਾਂ ਬਿਹਤਰ ਹੋਵੇਗਾ। ਦਰਅਸਲ, ਇਨ੍ਹਾਂ ਰਾਜਾਂ ਵਿੱਚ ਪ੍ਰਾਚੀਨ ਹਿੰਦੂ ਮੰਦਰ ਹਨ। ਇਨ੍ਹਾਂ ਤੋਂ ਇਲਾਵਾ ਬਹੁਤ ਸਾਰੇ ਦਿਲਚਸਪ ਸਥਾਨ ਹਨ ਜਿੱਥੇ ਭਾਰਤੀ ਜਾਂਦੇ ਹਨ, ਪਰ ਥਾਈਲੈਂਡ ਅਤੇ ਕੰਬੋਡੀਆ ਵਿਚਕਾਰ ਪ੍ਰਾਚੀਨ ਹਿੰਦੂ ਮੰਦਰਾਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ, ਜੋ ਭਾਰਤੀਆਂ ਲਈ ਮੁਸੀਬਤ ਦਾ ਕਾਰਨ ਬਣ ਸਕਦਾ ਹੈ।
ਤੁਹਾਨੂੰ ਦੱਸ ਦੇਈਏ ਕਿ 24 ਜੁਲਾਈ 2025 ਨੂੰ ਥਾਈਲੈਂਡ ਅਤੇ ਕੰਬੋਡੀਆ ਵਿਚਕਾਰ ਵਿਵਾਦ ਸ਼ੁਰੂ ਹੋਇਆ ਸੀ। ਥਾਈਲੈਂਡ ਨੇ ਕੰਬੋਡੀਆ ‘ਤੇ ਰਾਕੇਟਾਂ ਅਤੇ ਡਰੋਨਾਂ ਨਾਲ ਹਮਲਾ ਕੀਤਾ ਸੀ। ਇਸ ਹਮਲੇ ਵਿੱਚ ਕੰਬੋਡੀਆ ਦੇ ਲਗਭਗ 14 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇੱਕ ਲੱਖ ਤੋਂ ਵੱਧ ਲੋਕ ਬੇਘਰ ਹੋ ਗਏ ਹਨ। ਥਾਈਲੈਂਡ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਫੁਮਥਮ ਵੇਚਾਇਆਚਾਈ ਨੇ ਸੰਕੇਤ ਦਿੱਤਾ ਹੈ ਕਿ ਜੇ ਸਥਿਤੀ ਵਿਗੜਦੀ ਹੈ ਤਾਂ ਦੋਵਾਂ ਦੇਸ਼ਾਂ ਵਿਚਕਾਰ ਜੰਗ ਛਿੜ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਥਾਈਲੈਂਡ ਅਤੇ ਕੰਬੋਡੀਆ ਵਿਚਕਾਰ ਵਿਵਾਦ ਪ੍ਰੀਆਹ ਵਿਹਾਰ ਅਤੇ ਤਾ ਮੁਏਨ ਥੋਮ ਮੰਦਰਾਂ ਨੂੰ ਲੈ ਕੇ ਹੈ। ਵਿਵਾਦ ਕਾਰਨ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ। ਦੋਵਾਂ ਦੇਸ਼ਾਂ ਨੇ ਆਪਣੇ ਦੂਤਾਵਾਸ ਬੰਦ ਕਰ ਦਿੱਤੇ ਹਨ ਅਤੇ ਅਧਿਕਾਰੀਆਂ ਨੂੰ ਵੀ ਵਾਪਸ ਬੁਲਾ ਲਿਆ ਹੈ।
ਇਹ ਵੀ ਪੜ੍ਹੋ : 11 ਲੋਕਾਂ ਨੂੰ ਜਾ/ਨ ਬਚਾਉਣ ਵਾਲੇ 2 ਨੌਜਵਾਨਾਂ ਨੂੰ ਅਜ਼ਾਦੀ ਦਿਹਾੜੇ ‘ਤੇ ਕੀਤਾ ਜਾਵੇਗਾ ਸਨਮਾਨਤ
ਤੁਹਾਨੂੰ ਦੱਸ ਦੇਈਏ ਕਿ ਜੇ ਭਾਰਤੀ ਦੋਸਤਾਂ ਜਾਂ ਪਰਿਵਾਰ ਨਾਲ ਮੁਲਾਕਾਤ ਲਈ ਵਿਦੇਸ਼ ਯਾਤਰਾ ਦੀ ਯੋਜਨਾ ਬਣਾਉਣਾ ਚਾਹੁੰਦੇ ਹਨ, ਤਾਂ ਥਾਈਲੈਂਡ ਸਭ ਤੋਂ ਪਸੰਦੀਦਾ ਦੇਸ਼ ਹੈ। ਸਾਲ 2024 ਵਿੱਚ ਲਗਭਗ 21 ਲੱਖ ਭਾਰਤੀਆਂ ਨੇ ਥਾਈਲੈਂਡ ਦਾ ਦੌਰਾ ਕੀਤਾ। ਭਾਰਤੀ ਸਭ ਤੋਂ ਵੱਧ ਥਾਈਲੈਂਡ ਦੇ ਬੈਂਕਾਕ ਅਤੇ ਫੁਕੇਟ ਸ਼ਹਿਰਾਂ ਦਾ ਦੌਰਾ ਕਰਦੇ ਹਨ।
ਵੀਡੀਓ ਲਈ ਕਲਿੱਕ ਕਰੋ -:
























