ਨਸ਼ਿਆਂ ਨੇ ਪੰਜਾਬ ਦੀ ਨੌਜਵਾਨੀ ਰੋਲ ਕੇ ਰੱਖ ਦਿੱਤੀ ਹੈ। ਹੁਣ ਇੱਕ ਹੋਰ ਨੌਜਵਾਨ ਦੀ ਨਸ਼ੇ ਨਾਲ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਮਾਮਲਾ ਹੁਸ਼ਿਆਰਪੁਰ ਦੇ ਕਸਬੇ ਹਰਿਆਣਾ ਦਾ ਹੈ, ਜਿਥੇ ਨਵੀਂ ਮਾਰਕੀਟ ਵਿਚੋਂ ਉਸ ਦੀ ਲਾਸ਼ ਮਿਲੀ। ਮ੍ਰਿਤਕ ਦੀ ਪਛਾਣ ਰਿਸ਼ੀ ਸਹੋਤਾ ਵਜੋਂ ਹੋਈ ਹੈ। ਉਹ ਪਿਛਲੇ 5 ਸਾਲਾਂ ਤੋਂ ਨਸ਼ਾ ਕਰਦਾ ਸੀ, ਜਿਸ ਕਰਕੇ ਉਸ ਨੂੰ ਕਈ ਵਾਰ ਨਸ਼ਾ ਛੁਡਾਊ ਕੇਂਦਰ ਵੀ ਭਰਤੀ ਕਰਵਾਇਆ ਗਿਆ ਸੀ, 10 ਦਿਨ ਪਹਿਲਾਂ ਹੀ ਉਹ ਨਸ਼ਾ ਛੁਡਾਊ ਕੇਂਦਰ ਤੋਂ ਵਾਪਸ ਆਇਆ ਸੀ।

ਨੌਜਵਾਨ ਦੀ ਮੌਤ ਹੋ ਗਈ। ਪਤਨੀ ਵੱਲੋਂ ਬਿਆਨ ਦਿੱਤੇ ਗਏ ਕਿ ਉਹ ਨਸ਼ਾ ਕਰਨ ਦਾ ਆਦੀ ਸੀ ਤੇ ਉਸ ਨੂੰ ਨਸ਼ਾ ਛੁਡਾਊ ਕੇਂਦਰ ਵਿਚ ਭਰਤੀ ਕਰਵਾਇਆ ਹੋਇਆ ਸੀ। ਕੁਝ ਦਿਨ ਪਹਿਲਾਂ ਹੀ ਉਹ ਸੈਂਟਰ ਤੋਂ ਵਾਪਸ ਆਇਆ ਸੀ ਤੇ ਆ ਕੇ ਫਿਰ ਮਾੜੀ ਸੰਗਤ ਵਿਚ ਪੈ ਗਿਆ ਸੀ। ਹਾਲਾਂਕਿ ਕੱਲ੍ਹ ਸ਼ਾਮ ਉਹ ਘਰੋਂ ਬਾਹਰ ਘੁੰਮਣ ਲਈ ਗਿਆ, ਜਾਂਦਾ ਹੋਇਆ ਉਹ ਕਹਿ ਕੇ ਗਿਆ ਸੀ ਕਿ ਉਹ ਜਲਦੀ ਹੀ ਵਾਪਸ ਆ ਜਾਵੇਗਾ ਪਰ ਉਹ ਸਾਰੀ ਰਾਤ ਘਰ ਨਹੀਂ ਮੁੜਿਆ।
ਇਹ ਵੀ ਪੜ੍ਹੋ : ਗਰੀਬ ਪਰਿਵਾਰ ਦੀਆਂ 3 ਧੀਆਂ ਨੇ ਮਾਪਿਆਂ ਦਾ ਨਾਂ ਕੀਤਾ ਰੋਸ਼ਨ, ਬਿਨਾਂ ਕੋਚਿੰਗ ਦੇ ਪਾਸ ਕੀਤੀ UGC NET ਦੀ ਪ੍ਰੀਖਿਆ
ਉਸ ਨੇ ਤੇ ਉਸ ਦੇ ਪਰਿਵਾਰ ਨੇ ਸਾਰੀ ਰਾਤ ਜਾਗ ਕੇ ਕੱਟੀ ਤੇ ਜਿਵੇਂ ਹੀ ਉਹ ਸਵੇਰੇ ਕੰਮ ‘ਤੇ ਪਹੁੰਚੀ ਤਾਂ ਉਸ ਨੂੰ ਫੋਨ ਆਇਆ ਕਿ ਉਸ ਦਾ ਪਤੀ ਇਥੇ ਲਵਾਰਿਸ ਹਾਲਤ ਵਿਚ ਪਿਆ ਹੋਇਆ ਹੈ। ਇਸ ਮਗਰੋਂ ਉਹ ਪਰਿਵਾਰ ਸਣੇ ਉਥੇ ਪਹੁੰਚੇ ਤਾਂ ਉਸ ਨੂੰ ਮ੍ਰਿਤਕ ਹਾਲਤ ਵਿਚ ਵੇਖ ਕੇ ਸਾਰਾ ਪਰਿਵਾਰ ਭੁੱਬਾਂ ਮਾਰ ਕੇ ਮੋਣ ਲਗ ਪਿਆ। ਉਸ ਨੇ ਦੱਸਿਆ ਕਿ ਉਨ੍ਹਾਂ ਦਾ 5 ਸਾਲ ਪੁੱਤਰ ਹੈ।
ਵੀਡੀਓ ਲਈ ਕਲਿੱਕ ਕਰੋ -:
























