ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਬਣਨ ਦੇ ਬਾਅਦ ਸੰਜੀਵ ਅਰੋੜਾ ਨੇ ਹੈਂਪਟਨ ਸਕਾਈ ਰਿਐਲਿਟੀ ਲਿਮਟਿਡ ਸਣੇ ਆਪਣੀਆਂ ਸਾਰੀਆਂ 8 ਕੰਪਨੀਆਂ ਦੇ MD ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਕੰਪਨੀ ਬੋਰਡ ਨੂੰ ਦੱਸਿਆ ਕਿ ਉਹ 3 ਅਗਸਤ ਤੋਂ ਇਹ ਅਹੁਦਾ ਛੱਡਰਹੇ ਹਨ।
ਅਰੋੜਾ ਨੇ ਕਿਹਾ ਕਿ 23 ਜੂਨ ਨੂੰ ਉਹ ਵਿਧਾਇਕ ਚੁਣੇ ਗਏ ਤੇ 3 ਜੁਲਾਈ ਨੂੰ ਕੈਬਨਿਟ ਮੰਤਰੀ ਬਣੇ। ਹੁਣ ਮੰਤਰੀ ਅਹੁਦੇ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਲਈ ਉਹ ਕੰਪਨੀਆਂ ਦੇ ਕੰਮ ਤੋਂ ਖੁਦ ਨੂੰ ਵੱਖ ਕਰ ਰਹੇ ਹਨ। ਸੰਜੀਵ ਅਰੋੜਾ ਨੇ ਆਪਣੇ ਅਸਤੀਫੇ ਵਿਚ ਲਿਖਿਆ ਕਿ 3 ਜੁਲਾਈ ਨੂੰ ਪੰਜਾਬ ਦੇ ਰਾਜਪਾਲ ਵੱਲੋਂ ਉਨ੍ਹਾਂ ਨੂੰ ਕੈਬਨਿਟ ਮੰਤਰੀ ਵਜੋਂ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਹੱਤਵਪੂਰਨ ਅਹੁਦੇ ਦੀ ਜ਼ਿੰਮੇਵਾਰੀਆਂ ਹੁਣ ਉਹ ਪੂਰੀ ਨਿਸ਼ਠਾ ਤੇ ਸਮਰਪਣ ਨਾਲ ਨਿਭਾਉਣਾ ਚਾਹੁੰਦੇ ਹਨ ਜਿਸ ਕਰਕੇ ਉਹ ਕੰਪਨੀ ਵਿਚ MD ਅਹੁਦੇ ਤੋਂ ਅਸਤੀਫਾ ਦੇ ਰਹੇ ਹਨ।
ਇਹ ਵੀ ਪੜ੍ਹੋ : ਦਿਲ ਦਾ ਦੌਰਾ ਪੈਣ ਨਾਲ ਫੌਜ ਦੇ ਜਵਾਨ ਦੀ ਗਈ ਜਾ/ਨ, ਰਾਏਕੋਟ ਦੇ ਪਿੰਡ ਹੇਰਾਂ ਦਾ ਸੀ ਨਾਇਕ ਗੁਰਪ੍ਰੀਤ ਸਿੰਘ
ਸੰਜੀਵ ਅਰੋੜਾ ਨੇ ਸੂਬੇ ਦੇ ਵਿਕਾਸ ਤੇ ਜਨਕਲਿਆਣ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਹੁਣ ਪੂਰੀ ਤਰ੍ਹਾਂ ਤੋਂ ਜਨਤਾ ਦੀ ਸੇਵਾ, ਪਾਰਦਰਸ਼ਤਾ ਤੇ ਈਮਾਨਦਾਰੀ ਤੋਂ ਆਪਣੇ ਸੰਵਿਧਾਨਕ ਫਰਜ਼ਾਂ ਨੂੰ ਨਿਭਾਉਣ ‘ਤੇ ਕੇਂਦਰਿਤ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਪੰਜਾਬ ਦੇ ਲੋਕਾ ਦੇ ਜੀਵਨ ਨੂੰ ਬੇਹਤਰ ਬਣਾਉਣ ਲਈ ਪ੍ਰਗਤੀਸ਼ੀਲ ਨੀਤੀਆਂ ਤੇ ਠੋਸ ਨਤੀਜਿਆਂ ‘ਤੇ ਕੰਮ ਕਰਦੇ ਰਹਿਣਗੇ।
ਵੀਡੀਓ ਲਈ ਕਲਿੱਕ ਕਰੋ -:
























