ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਨੰਗੇ ਪੈਰੀਂ ਪਾਠ ਕਰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ। ਉਨ੍ਹਾਂ ਉਪਰ ਸਿੱਖ ਮਰਿਆਦਾ ਦੀ ਉਲੰਘਣ ਦਾ ਦੋਸ਼ ਲੱਗਾ ਹੈ। ਪੰਜ ਸਾਹਿਬ ਸਾਹਿਬਾਨਾਂ ਦੀ ਇਕੱਤਰਤਾ ਸਾਹਮਣੇ ਮੰਤਰੀ ਹਰਜੋਤ ਬੈਂਸ ਪੇਸ਼ ਹੋਏ। ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ਼੍ਰੀਨਗਰ ਵਿਚ ਹੋਏ ਸ਼ਹੀਦੀ ਦਿਵਸ ਨੂੰ ਲੈ ਕੇ ਜੋ ਪ੍ਰੋਗਰਾਮ ਹੋਇਆ, ਉਸ ਵਿਚ ਸਿੱਖ ਇਤਿਹਾਸ ਦਾ ਉਲੰਘਣ ਹੋਇਆ। ਇਸ ਨਾਲ ਸਿੱਖ ਭਾਵਨਾਵਾਂ ਨੂੰ ਸੱਟ ਵੱਜੀ ਹੈ। ਜਥੇਦਾਰ ਗੜਗੱਜ ਨੇ ਮੰਤਰੀ ਬੈਂਸ ਤੋਂ ਪੁੱਛਿਆ ਕਿ ਕੀ ਤੁਸੀਂ ਸਵੀਕਾਰ ਕਰਦੇ ਹੋ ਕਿ ਉਸ ਪ੍ਰੋਗਰਾਮ ਵਿਚ ਗਲਤੀਆਂ ਹੋਈਆਂ ਸਨ ਤੇ ਜੇ ਤੁਸੀਂ ਉਸ ਪ੍ਰੋਗਰਾਮ ਵਿਚ ਮੌਜੂਦ ਸੀ ਤਾਂ ਤੁਸੀਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ।
ਇਸ ‘ਤੇ ਮੰਤਰੀ ਬੈਂਸ ਤੇ ਆਪਣੀ ਗਲਤੀ ਕਬੂਲੀ। ਉਨ੍ਹਾਂ ਕਿਹਾ ਕਿ ਹਾਂਜੀ ਮੈਂ ਆਪਣੀ ਗ਼ਲਤੀ ਕਬੂਲ ਕਰਦਾ ਹਾਂ ਤੇ ਘਟਨਾ ਲਈ ਖਿਮਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਮੇਰਾ ਰੋਮ-ਰੋਮ ਗੁਰੂ ਸਾਹਿਬ ਨੂੰ ਸਮਰਪਿਤ ਹੈ ਤੇ ਮੈਂ ਸਮਾਗਮ ‘ਚ ਮੌਜੂਦ ਸੀ ਤੇ ਮੈਂ ਗਾਣੇ ਚੱਲਣ ‘ਤੇ ਸਮਾਗਮ ਨਹੀਂ ਰੁਕਵਾਇਆ। ਮੇਰੇ ਕੋਲੋਂ ਗਲਤੀ ਹੋਈ। ਮੈਂ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਾ ਹਾਂ ਤੇ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ ਕਰਾਂਗਾ ਕਿ ਅਜਿਹੇ ਪ੍ਰੋਗਰਾਮ ਆਯੋਜਿਤ ਨਾ ਹੋਣ ਜੋ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ।
ਇਹ ਵੀ ਪੜ੍ਹੋ : ਹਰੀਕੇ ਪੱਤਣ ‘ਚ ਛੱਡਿਆ ਗਿਆ ਪਾਣੀ, ਬਣਿਆ ਹੜ੍ਹ ਦਾ ਖ.ਤ/ਰਾ, ਲੋਕ ਘਰ ਛੱਡਣ ਨੂੰ ਹੋਏ ਮਜਬੂਰ
ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਮੰਤਰੀ ਹਰਜੋਤ ਬੈਂਸ ਲਈ ਧਾਰਮਿਕ ਸਜ਼ਾ ਦਾ ਐਲਾਨ ਕੀਤਾ ਹੈ। ਉਨ੍ਹਾਂ ਵੱਲੋਂ ਮੰਤਰੀ ਬੈਂਸ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ।ਇਸ ਤੋਂ ਇਲਾਵਾ ਗੁਰੂਘਰ ਤੱਕ ਜਾਂਦੀਆਂ ਗਲੀਆਂ ਨੂੰ ਠੀਕ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ ਤੇ ਨਾਲ ਹੀ ਅੱਜ ਹੀ ਸ੍ਰੀ ਦਰਬਾਰ ਸਾਹਿਬ ਤੋਂ ਗੁਰਦੁਆਰਾ ਗੁਰੂ ਕੇ ਮਹਿਲ ਤੁਰ ਕੇ ਜਾਣਗੇ। ਗੁ: ਕੋਠਾ ਸਾਹਿਬ, ਬਾਬਾ ਬਕਾਲਾ ਸਾਹਿਬ ਵੀ 100 ਮੀਟਰ ਦਾ ਰਸਤਾ ਤੁਰ ਕੇ ਜਾਣਗੇ। ਗੁਰੂ ਘਰ ਨੂੰ ਜਾਣ ਵਾਲੇ ਰਸਤਿਆਂ ਨੂੰ ਸੁਧਾਰਨ ਦਾ ਕਾਰਜ ਕਰਵਾਉਣਗੇ ਤੇ ਗੁਰਦੁਆਰਾ ਸੀਸ ਗੰਜ ਸਾਹਿਬ ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੀ ਨਤਮਸਤਕ ਹੋਣਗੇ।
ਮੰਤਰੀ ਹਰਜੋਤ ਬੈਂਸ 2 ਦਿਨ ਜੋੜਾ ਘਰ ‘ਚ ਜੋੜਿਆਂ ਦੀ ਸੇਵਾ ਕਰਨਗੇ ਸ੍ਰੀ ਅਨੰਦਪੁਰ ਸਾਹਿਬ ਤੇ ਸੀਸਗੰਜ ਸਾਹਿਬ ਵਿਖੇ ਸੇਵਾ ਨਿਭਾਉਣਗੇ ਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਨੂੰ ਵੀ ਸਹੀ ਕਰਵਾਉਣਗੇ ਤੇ ਸੇਵਾ ਮਗਰੋਂ 1100 ਰੁਪਏ ਦਾ ਕੜਾਹ ਪ੍ਰਸਾਦ ਕਰਵਾ ਕੇ ਅਰਦਾਸ ਕਰਵਾਉਣਗੇ ।
ਵੀਡੀਓ ਲਈ ਕਲਿੱਕ ਕਰੋ -:
























