ਬਿਕਰਮ ਮਜੀਠੀਆ ਨੂੰ ਰੱਖੜੀ ਬੰਨਣ ਲਈ ਉਨ੍ਹਾਂ ਦੀ ਭੈਣ MP ਹਰਸਿਮਰਤ ਕੌਰ ਬਾਦਲ ਨਾਭਾ ਦੀ ਜੇਲ੍ਹ ਪਹੁੰਚੀ । ਪਹਿਲਾਂ ਤਾਂ ਉਨ੍ਹਾਂ ਨੇ ਸਾਰਿਆਂ ਨੂੰ ਰੱਖੜ ਪੁੰਨਿਆ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਰੱਖੜੀ ਦਾ ਤਿਓਹਾਰ ਭੈਣ-ਭਰਾ ਇਕੱਠੇ ਹੋ ਕੇ ਮਨਾਉਂਦੇ ਹਨ ਤੇ ਮੈਂ ਵੀ ਪਿਛਲੇ ਡੇਢ ਮਹੀਨੇ ਤੋਂ ਸਰਕਾਰ ਨੂੰ ਆਪਣੇ ਭਰਾ ਬਿਕਰਮ ਮਜੀਠੀਆ ਨੂੰ ਮਿਲਣ ਵਾਸਤੇ ਮਨਜ਼ੂਰੀ ਮੰਗ ਰਹੀ ਹਾਂ।
ਉਨ੍ਹਾਂ ਕਿਹਾ ਕਿ ਮੈਂ ਦਿੱਲੀ ਤੋਂ ਸਿੱਧੀ ਇਥੇ ਆਪਣੇ ਭਰਾ ਦੇ ਰੱਖੜੀ ਬੰਨ੍ਹਣ ਵਾਸਤੇ ਆਈ ਹਾਂ। ਮੇਰਾ ਹੱਕ ਬਣਦਾ ਮੈਨੂੰ ਭਰਾ ਦੇ ਰੱਖੜੀ ਬੰਨ੍ਹਣ ਦੀ ਮਨਜ਼ੂਰੀ ਮਿਲਣੀ ਚਾਹੀਦੀ ਹੈ ਤੇ ਹੁਣ ਮੈਨੂੰ ਇਜਾਜ਼ਤ ਮਿਲ ਗਈ ਹੈ। ਰੱਖੜੀ ਬੰਨ੍ਹਣ ਦੇ ਬਾਅਦ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪ੍ਰਮਾਤਮਾ ਦੀ ਕ੍ਰਿਪਾ ਨਾਲ ਬਿਕਰਮ ਮਜੀਠੀਆ ਚੜ੍ਹਦੀ ਕਲਾ ਵਿਚ ਹੈ ਤੇ ਮੈਂ ਗੁਰੂ ਮੈਂ ਗੁਰੂ ਅੱਗੇ ਇਹੀ ਅਰਦਾਸ ਕਰਦੀ ਹਾਂ ਕਿ ਮੇਰਾ ਭਰਾ ਮਜੀਠੀਆ ਡੱਟ ਕੇ ਮੁਕਾਬਲਾ ਕਰੇ ਤੇ ਸੱਚ ਦੀ ਜਿੱਤ ਹੋਵੇ ”
ਵੀਡੀਓ ਲਈ ਕਲਿੱਕ ਕਰੋ -:
























