ਆਸਟ੍ਰੇਲੀਆ ਦੇ ਸਾਬਕਾ ਕਪਤਾਨ ਤੇ ਕੋਚ ਬੌਬ ਸਿੰਪਸਨ ਦਾ 89 ਸਾਲ ਦੀ ਉਮਰ ਵਿਚ ਸਿਡਨੀ ਵਿਚ ਦੇਹਾਂਤ ਹੋ ਗਿਆ। ਕ੍ਰਿਕਟ ਆਸਟ੍ਰੇਲੀਆ ਨੇ ਅੱਜ ਉਨ੍ਹਾਂ ਦੇ ਦਿਹਾਂਤ ਦੀ ਅਧਿਕਾਰਕ ਪੁਸ਼ਟੀ ਕੀਤੀ। ਸਿੰਪਸਨ ਨਾ ਸਿਰਫ ਸ਼ਾਨਦਾਰ ਬੱਲਬਾਜ਼ ਤੇ ਬੇਹਤਰੀਨ ਸਲਿਪ ਫੀਲਡਰ ਰਹੇ ਸਗੋਂ ਕੋਚ ਵਜੋਂ ਉਨ੍ਹਾਂ ਨੇ ਆਸਟ੍ਰੇਲੀਆਈ ਕ੍ਰਿਕਟ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ।
ਸਿੰਪਸਨ ਨੇ 1957 ‘ਚ ਆਪਣਾ ਟੈਸਟ ਡੈਬਿਊ ਕੀਤਾ ਸੀ ਤੇ 1978 ਤੱਕ ਖੇਡਦੇ ਰਹੇ। ਉਨ੍ਹਾਂ ਨੇ ਕੁੱਲ 62 ਟੈਸਟ ਮੈਚ ਖੇਡੇ, ਜਿਨ੍ਹਾਂ ਵਿਚ 4869 ਦੌੜਾਂ ਬਣਾਈਆਂ ਤੇ 10 ਸੈਂਕੜੇ ਬਣਾਏ। ਉਨ੍ਹਾਂ ਦਾ ਸਰਵਸ਼੍ਰੇਸ਼ਠ ਸਕੋਰ 1964 ‘ਚ ਇੰਗਲੈਂਡ ਖਿਲਾਫ਼ ਖੇਡੀ 311 ਦੌੜਾਂ ਦੀ ਪਾਰੀ ਰਹੀ। ਬੱਲੇਬਾਜ਼ੀ ਤੋਂ ਇਲਾਵਾ ਉਹ ਲੈੱਗ ਸਪਿਨਰ ਵੀ ਸਨ ਤੇ 71 ਵਿਕਟਾਂ ਲਈਆਂ।
ਸਲਿਪ ਫੀਲਡਿੰਗ ਵਿਚ ਬੌਬ ਦਾ ਜਲਵਾ ਸੀ ਤੇ ਉਨ੍ਹਾਂ ਨੇ 110 ਕੈਚ ਫੜੇ, ਜੋ ਅੱਜ ਵੀ ਇਕ ਵਿਕਟਕੀਪਰ ਲਈ ਰਿਕਾਰਡ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਕੁੱਲ 39 ਟੈਸਟ ਮੈਚਾਂ ਵਿਚ ਆਸਟ੍ਰੇਲੀਆ ਦੀ ਕਪਤਾਨੀ ਕੀਤੀ।
ਇਹ ਵੀ ਪੜ੍ਹੋ : ਚਾਮੁੰਡਾ ਮੰਦਰ ਜਾਂਦੇ ਸਮੇਂ ਖੱਡ ‘ਚ ਡਿੱ/ਗੀ ਪਿਕਅੱਪ ਗੱਡੀ, 2 ਮਹਿਲਾ ਸਣੇ 4 ਸ਼ਰਧਾਲੂਆਂ ਦੀ ਮੌ.ਤ, ਕਈ ਜ਼ਖਮੀ
ਬੌਬ ਨੇ 1977 ਵਿਚ ਸੰਨਿਆਸ ਤੋਂ ਵਾਪਸੀ ਕਰਦੇ ਆਸਟ੍ਰੇਲੀਆ ਕ੍ਰਿਕਟ ਟੀਮ ਦੀ ਕਪਤਾਨੀ ਸੰਭਾਲੀ ਸੀ। ਉਸ ਸਮੇਂ ਕਈ ਪ੍ਰਮੁੱਖ ਖਿਡਾਰੀ ਵਰਲਡ ਸੀਰੀਜ ਕ੍ਰਿਕਟ ਵਿਚ ਖੇਡਣ ਚਲੇ ਗਏ ਸਨ ਜਿਸ ਨਾਲ ਟੀਮ ਕਮਜ਼ੋਰ ਹੋ ਗਈ ਸੀ। ਸਿੰਪਸਨ ਨੇ 41 ਸਾਲ ਦੀ ਉਮਰ ਵਿਚ ਕਪਤਾਨੀ ਸੰਭਾਲੀ ਤੇ ਭਾਰਤ ਤੇ ਵੈਸਟਇੰਡੀਜ਼ ਖਿਲਾਫ ਸੀਰੀਜੀ ਵਿਚ ਟੀਮ ਦੀ ਅਗਵਾਈ ਕੀਤੀ। ਭਾਰਤ ਖਿਲਾਫ ਆਸਟ੍ਰੇਲੀਆ ਨੇ ਉਹ 5 ਮੈਚਾਂ ਦੀ ਟੈਸਟ ਸੀਰੀਜ 3-2 ਨਾਲ ਜਿੱਤੀ। ਇਸ ਦੇ ਬਾਅਦ ਉਨ੍ਹਾਂ ਨੇ ਫਿਰ ਤੋਂ ਸੰਨਿਆਸ ਲੈ ਲਿਆ।
ਵੀਡੀਓ ਲਈ ਕਲਿੱਕ ਕਰੋ -:
























