ਬਾਲੀਵੁੱਡ ਦੇ ਬਿਉਟੀਫੁੱਲ ਕੱਪਲ ਪਰੀਨਿਤੀ ਚੋਪੜਾ ਤੇ ਰਾਘਵ ਚੱਢਾ ਨੇ ਫੈਨਸ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਕੱਪਲ ਹੁਣੇ ਜਿਹੇ ਕਪਿਲ ਸ਼ਰਮਾ ਦੇ ਸ਼ੋਅ ਵਿਚ ਨਜ਼ਰ ਆਇਆ ਸੀ। ਇਸ ਦੌਰਾਨ ਰਾਘਵ ਨੇ ਦੱਸਿਆ ਸੀ ਕਿ ਉਹ ਜਲਦ ਹੀ ਫੈਨਸ ਨੂੰ ਖੁਸ਼ਖਬਰੀ ਦੇਣਗੇ। ਇਸ ਦਰਮਿਆਨ ਹੁਣ ਰਾਘਵ ਤੇ ਪਰੀਨਿਤੀ ਨੇ ਖੁਸ਼ਖਬਰੀ ਸੁਣਾ ਦਿੱਤੀ ਹੈ।
ਰਾਘਵ ਤੇ ਪਰੀਨਿਤੀ ਨੇ ਆਪਣੇ ਇੰਸਟਾਗ੍ਰਾਮ ‘ਤੇ ਫੈਨਸ ਨੂੰ ਇਹ ਖੁਸ਼ਖਬਰੀ ਦਿੱਤੀ ਹੈ। ਕੱਪਲ ਨੇ ਇਕ ਪੋਸਟ ਸ਼ੇਅਰ ਕੀਤਾ ਜਿਸ ਵਿਚ ਉਨ੍ਹਾਂ ਨੇ ਇਕ ਪਿਆਰੇ ਜਿਹੇ ਕੇਕ ਦੇ ਨਾਲ ਆਉਣ ਵਾਲੇ ਮਹਿਮਾਨ ਦੀ ਨਿਊਜ਼ ਸ਼ੇਅਰ ਕੀਤੀ। ਪੋਸਟ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਪਿਆਰਾ ਜਿਹਾ ਕੇਕ ਨਜ਼ਰ ਆ ਰਿਹਾ ਹੈ ਜਿਸ ‘ਤੇ ਲਿਖਿਆ ਹੈ 1+1=3 ਤੇ ਬੱਚੇ ਦੇ ਪੈਰਾਂ ਦੇ ਨਿਸ਼ਾਨ ਹਨ।
ਵੀਡੀਓ ਲਈ ਕਲਿੱਕ ਕਰੋ -:
























