ਪੰਜਾਬੀ ਸੂਫੀ ਗਾਇਕ ਸਤਿੰਦਰ ਸਰਤਾਜ ਨੇ ਸੂਬੇ ਵਿਚ ਆਏ ਹੜ੍ਹਾਂ ਕਰਕੇ ਹੋਏ ਨੁਕਸਾਨ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ, ਇਸ ਦੇ ਨਾਲ ਹੀ ਸਰਤਾਜ ਫਾਊਂਡੇਸ਼ਨ ਵੱਲੋਂ ਮਦਦ ਦਾ ਐਲਾਨ ਵੀ ਕੀਤਾ ਹੈ। ਉਨ੍ਹਾਂ ਲੋਕਾਂ ਨੂੰ ਵੀ ਪੀੜਤਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਅਤੇ ਪ੍ਰਭਾਵਿਤ ਪਰਿਵਾਰਾਂ ਲਈ ਵਾਹਿਗੁਰ ਅੱਗੇ ਅਰਦਾਸ ਕੀਤੀ ਕਿ ਜ਼ਿੰਦਗੀ ਜਲਦ ਮੁੜ ਆਪਣੀ ਖੁਸ਼ਹਾਲੀ ਭਰੀ ਸੁਭਾਵਿਕ ਚਾਲ ‘ਚ ਆਵੇ।
ਡਾ. ਸਤਿੰਦਰ ਸਰਤਾਜ ਨੇ ਸੋਸ਼ਲ ਮੀਡੀਆ ‘ਤੇ ਪਾਈ ਪੋਸਟ ਵਿਚ ਕਿਹਾ ਕਿ ਇਹ ਬੇਚਾਰਗੀ ਦੇਖਣੀ ਬੜੀ ਔਖੀ ਏ, ਬੇਬਸੀ ਦੀਆਂ ਇਹ ਕੁਰਲਾਹਟਾਂ ਕਿਤੇ ਰੱਬ ਸੁਣਦਾ ਹੋਵੇ, ਹੜ੍ਹਾਂ ਦੀ ਇਸ ਮਾਰ ਕਾਰਨ ਪੰਜਾਬ ਤੇ ਹੋਰ ਸਰਹੱਦੀ ਸੂਬਿਆਂ ਵਿੱਚ ਭਾਰੀ ਨੁਕਸਾਨ ਹੋਇਆ ਹੈ। ਕਈ ਪਰਿਵਾਰ ਬੇਘਰ ਹੋ ਗਏ, ਰੋਜ਼ਗਾਰ ਦੇ ਵਸੀਲੇ ਖ਼ਤਮ ਹੋ ਗਏ, ਬੱਚੇ, ਔਰਤਾਂ ਤੇ ਬਜ਼ੁਰਗਾਂ ਲਈ ਇਹ ਹੋਰ ਵੀ ਮੁਸੀਬਤ ਦੀਆਂ ਘੜੀਆਂ ਨੇ।

ਇਸ ਔਖੇ ਵਕਤ ਵਿੱਚ ਅਸੀਂ Sartaaj Foundation ਵੱਲੋਂ ਅਸੀਂ ਆਪਣੇ ਹਿੱਸੇ ਦੀ ਮਦਦ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਜੀ ਤੇ ਆਪ ਸਭ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਇਸ ਦੁੱਖ-ਭਰੀ ਘੜੀ ਵਿੱਚ ਲੋਕਾਈ ਦਾ ਹੌਂਸਲਾ ਬਣੋ, ਤੁਹਾਡਾ ਥੋੜ੍ਹਾ ਜਿਹਾ ਸਹਿਯੋਗ ਵੀ ਕਿਸੇ ਮੁਸੀਬਤ-ਜ਼ਦਾ ਪਰਿਵਾਰ ਲਈ ਵੱਡੀ ਰਾਹਤ ਬਣ ਸਕਦਾ ਹੈ। ਵਾਹਿਗੁਰੂ ਸਭ ਪ੍ਰਭਾਵਿਤ ਪਰਿਵਾਰਾਂ ਨੂੰ ਹੌਂਸਲਾ ਬਖ਼ਸ਼ਣ ਤੇ ਅਰਦਾਸ ਕਰਦੇ ਹਾਂ ਕਿ ਜ਼ਿੰਦਗੀ ਜਲਦ ਦੁਬਾਰਾ ਆਪਣੀ ਖ਼ੁਸ਼ਹਾਲੀ ਭਰੀ ਸੁਭਾਵਿਕ ਚਾਲ ਵਿੱਚ ਆਵੇ ਜੀ।
ਇਹ ਵੀ ਪੜ੍ਹੋ : ਹੜ੍ਹਾਂ ਵਿਚਾਲੇ ਹੁਣ ਟੁੱਟ ਗਿਆ ਪੰਜਾਬ ਦੇ ਇਸ ਇਲਾਕੇ ‘ਚ ਬੰਨ੍ਹ, ਅੰਦਰ ਫਸੇ ਮੁਲਾਜ਼ਮ ਤੇ CRPF ਜਵਾਨ
ਦੱਸ ਦੇਈਏ ਕਿ ਲਗਾਤਾਰ ਹੋ ਰਹੀ ਬਾਰਿਸ਼ ਅਤੇ ਡੈਮਾਂ ਤੋਂ ਲਗਾਤਾਰ ਪਾਣੀ ਛੱਡਣ ਕਾਰਨ ਪੰਜਾਬ ਵਿੱਚ ਹਾਲਾਤ ਵਿਗੜਨ ਲੱਗੇ ਹਨ। ਸੜਕਾਂ ਰੁੜ੍ਹ ਜਾਣ ਕਾਰਨ ਕਈ ਪਿੰਡਾਂ ਦਾ ਸੰਪਰਕ ਕੱਟ ਗਿਆ ਹੈ। ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਲੋਕ ਆਪਣੀਆਂ ਜਾਨਾਂ ਬਚਾਉਣ ਲਈ ਸੁਰੱਖਿਅਤ ਥਾਵਾਂ ‘ਤੇ ਪਹੁੰਚ ਰਹੇ ਹਨ। ਇਸ ਦੇ ਨਾਲ ਹੀ ਲੋਕ ਆਪਣੀ ਜਾਨ ਅਤੇ ਜਾਇਦਾਦ ਨੂੰ ਲੈ ਕੇ ਚਿੰਤਤ ਹਨ। ਦਰਿਆਵਾਂ ਦੇ ਕੰਢੇ ਸਥਿਤ ਹਜ਼ਾਰਾਂ ਏਕੜ ਜ਼ਮੀਨ, ਫਸਲਾਂ ਅਤੇ ਪਿੰਡ ਡੁੱਬ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
























