‘ਪਵਿੱਤਰ ਰਿਸ਼ਤਾ’,ਕਸਮ ਸੇ ਤੇ ਉਤਰਨ ਵਰਗੇ ਮਸ਼ਹੂਰ ਟੀਵੀ ਸ਼ੋਅਜ਼ ਵਿਚ ਨਜ਼ਰ ਆ ਚੁੱਕੀ ਐਕਟ੍ਰੈਸ ਪ੍ਰਿਆ ਮਰਾਠੇ ਦਾ ਅੱਜ ਦੇਹਾਂਤ ਹੋ ਗਿਆ। ਉਹ 28 ਸਾਲ ਦੀ ਸੀ ਤੇ ਲੰਬੇ ਸਮੇਂ ਤੋਂ ਕੈਂਸਰ ਨਾਲ ਜੰਗ ਲੜ ਰਹੀ ਸੀ।
ਪ੍ਰਿਆ ਮਰਾਠੇ ਨੇ ਆਪਣੇ ਮੀਰਾ ਰੋਡ ਸਥਿਤ ਘਰ ਵਿਚ ਆਖਰੀ ਸਾਹ ਲਏ। ਉਨ੍ਹਾਂ ਦਾ ਬੀਤੇ ਕਈ ਸਾਲਾਂ ਤੋਂ ਕੈਂਸਰ ਦਾ ਇਲਾਜ ਚੱਲ ਰਿਹਾ ਸੀ। ਕੁਝ ਸਮਾਂ ਪਹਿਲਾਂ ਉਹ ਕੈਂਸਰ ਤੋਂ ਰਿਕਵਰ ਹੋਣ ਲੱਗੀ ਸੀ ਪਰ ਫਿਰ ਅਚਾਨਕ ਉਨ੍ਹਾਂ ਦਾ ਦੇਹਾਂਤ ਹੋ ਗਿਆ।

ਪ੍ਰਿਆ ਮਰਾਠੇ ਨੇ ਥੀਏਟਰ ਨਾਲ ਜੁੜੇ ਰਹਿਣ ਦੇ ਬਾਅਦ 2006 ਵਿਚ ਮਰਾਠੀ ਟੀਵੀ ਇੰਡਸਟਰੀ ਤੋਂ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਦੇ ਬਾਅਦ ਸਾਲ 2008 ਵਿਚ ਪ੍ਰਾਚੀ ਦੇਸਾਈ ਸਟਾਰਰ ਟੀਵੀਸ਼ੋਅ ‘ਕਸਮ ਸੇ’ ਜ਼ਰੀਏ ਉਨ੍ਹਾਂ ਨੇ ਹਿੰਦੀ ਟੀਵੀ ਇੰਡਸਟਰੀ ਵਿਚ ਕਦਮ ਰੱਖਿਆ। ਇਸ ਸ਼ੋਅ ਵਿਚ ਉਨ੍ਹਾਂ ਨੇ ਵਿਦਿਆ ਬਾਲੀ ਦਾ ਰੋਲ ਨਿਭਾਇਆ ਸੀ। ਐਕਟ੍ਰੈਸ ਨੂੰ 2009 ਦੇ ਮਸ਼ਹੂਰ ਸ਼ੋਅ ‘ਪਵਿੱਤਰ ਰਿਸ਼ਤਾ’ ਤੋਂ ਪਛਾਣ ਮਿਲੀ।ਇਸ ਸ਼ੋਅ ਵਿਚ ਪ੍ਰਿਆ ਨੇ ਵਰਸ਼ਾ ਦਾ ਨੈਗੇਟਿਵ ਰੋਲ ਨਿਭਾਇਆ ਸੀ। ਇਸ ਤੋਂ ਇਲਾਵਾ ਉਹ ‘ਬੜੇ ਅਛੇ ਗਤੇ ਹੈਂ’, ‘ਕਾਮੇਡੀ ਸਰਕਸ’, ‘ਸਾਥ ਨਿਭਾਨਾ ਸਾਥੀਆ’, ‘ਭਾਗੇ ਰੇ ਮਨ’ ਤੇ ‘ਆਯੁਸ਼ਮਾਨ ਭਵ’ ਵਰਗੇ ਕਈ ਟੀਵੀ ਸੋਅਜ਼ ਦਾ ਹਿੱਸਾ ਰਹੀ।
ਵੀਡੀਓ ਲਈ ਕਲਿੱਕ ਕਰੋ -:
























