ਪੰਜਾਬ ਤੇ ਹਿਮਾਚਲ ਵਿਚ ਪੈ ਰਹੇ ਲਗਾਤਾਰ ਭਾਰੀ ਮੀਂਹ ਕਰਕੇ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਵਧ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਖੜਾ ਡੈਮ ਦਾ ਪਾਣੀ ਦਾ ਪੱਧਰ 1677.84 ਫੁੱਟ ‘ਤੇ ਪਹੁੰਚ ਚੁੱਕਾ ਹੈ ਤੇ ਨਾਲ ਹੀ 7-7 ਫੁੱਟ ਤੱਕ ਡੈਮ ਦੇ ਚਾਰੋਂ ਫਲੱਡ ਗੇਟ ਖੋਲ੍ਹੇ ਗਏ ਹਨ।
ਭਾਖੜਾ ਡੈਮ ਦੇ ਪਾਣੀ ਦੇ ਪੱਧਰ ਦੀ ਸਮਰੱਥਾ 1680 ਫੁੱਟ ਤੱਕ ਹੈ ਤੇ ਹੁਣ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਕਰੀਬ 2 ਫੁੱਟ ਦੂਰ ਹੈ। ਡੈਮ ‘ਚੋਂ ਸਤਲੁਜ ਦਰਿਆ ‘ਚ ਪਾਣੀ ਛੱਡਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਅਫਗਾਨਿਸਤਾਨ ‘ਚ ਭਿ.ਆਨ.ਕ ਭੂ/ਚਾਲ ਨਾਲ ਤ/ਬਾ/ਹੀ, 1400 ਤੋਂ ਵੱਧ ਮੌ/ਤਾਂ, ਭਾਰਤ ਨੇ ਭੇਜੀ ਮਦਦ
ਭਾਖੜਾ ਡੈਮ ਦਾ ਪਾਣੀ ਸਤਲੁਜ ਦਰਿਆ ਵਿਚ ਛੱਡਿਆ ਜਾ ਰਿਹਾ ਹੈ ਜਿਸ ਕਰਕੇ ਸਤਲੁਜ ਦਰਿਆ ਕੰਢੇ ਵਸੇ ਕਈ ਪਿੰਡਾਂ ਵਿਚ ਪਾਣੀ ਦਾਖਲ ਹੋ ਗਿਆ ਹੈ ਤੇ ਜੇਕਰ ਮੀਂਹ ਆਉਣ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਭਾਖੜਾ ਡੈਮ ਤੋਂ ਵਾਧੂ ਪਾਣੀ ਛੱਡ ਦਿੱਤਾ ਜਾਵੇਗਾ ਜਿਸ ਨਾਲ ਪੰਜਾਬ ਦੇ ਮਾਲਵਾ ਖੇਤਰ ਲਈ ਖਤਰਾ ਪੈਦਾ ਹੋ ਸਕਦਾ ਹੈ। ਜੇਕਰ ਸਤਲੁਜ ਦੀ ਗੱਲ ਕਰੀਏ ਤਾਂ ਅੱਜ ਸਵੇਰ ਤੱਕ ਹਰੀਕੇ ਤੋਂ ਡਾਊਨਸਟ੍ਰੀਮ ਹੁਸੈਨੀਵਾਲਾ ਤੱਕ 2,76,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ ਪਰ ਅੱਜ ਸ਼ਾਮ ਦੀ ਰਿਪੋਰਟ ਅਨੁਸਾਰ 3 ਲੱਖ ਕਿਊਸਿਕ ਤੋਂ ਵੱਧ ਪਾਣੀ ਛੱਡਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਫਿਰੋਜ਼ਪੁਰ ਵਿੱਚ ਮੌਜੂਦਾ ਸਥਿਤੀ ਬਹੁਤ ਖਰਾਬ ਦੱਸੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























