ਗੌਹਰ ਖਾਨ ਤੇ ਜ਼ੈਦ ਦਰਬਾਰ ਦੇ ਘਰ ਦੂਜੀ ਵਾਰ ਕਿਲਕਾਰੀਆਂ ਗੂੰਜੀਆਂ ਹਨ। ਉਸਨੇ 1 ਸਤੰਬਰ ਨੂੰ ਦੂਜੇ ਪੁੱਤਰ ਨੂੰ ਜਨਮ ਦਿੱਤਾ। ਅਦਾਕਾਰਾ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਹੈ। ਸੈਲੇਬ੍ਰਿਟੀਜ਼ ਦੇ ਨਾਲ-ਨਾਲ ਉਸਦੇ ਪ੍ਰਸ਼ੰਸਕ ਵੀ ਉਸ ਨੂੰ ਮਾਂ ਬਣਨ ‘ਤੇ ਵਧਾਈਆਂ ਦੇ ਰਹੇ ਹਨ।
ਇਸ ਜੋੜੇ ਨੇ ਇੰਸਟਾਗ੍ਰਾਮ ‘ਤੇ ਇੱਕ ਫੋਟੋ ਸਾਂਝੀ ਕੀਤੀ ਹੈ, ਜਿਸ ਵਿੱਚ ਲਿਖਿਆ ਕਿ ਰੱਬ ਦੇ ਅਸ਼ੀਰਵਾਦ ਨਾਲ ਉਨ੍ਹਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਹੈ ਅਤੇ ਉਨ੍ਹਾਂ ਦਾ ਪੁੱਤਰ ਜੇਹਾਨ ਆਪਣੇ ਛੋਟੇ ਭਰਾ ਦੇ ਆਉਣ ‘ਤੇ ਬਹੁਤ ਖੁਸ਼ ਹੈ। ਉਨ੍ਹਾਂ ਦੇ ਪੁੱਤਰ ਦਾ ਜਨਮ 1 ਸਤੰਬਰ ਨੂੰ ਹੋਇਆ ਸੀ ਅਤੇ ਉਹ ਆਪਣੇ ਦੂਜੇ ਬੱਚੇ ਲਈ ਸਾਰਿਆਂ ਦਾ ਪਿਆਰ ਅਤੇ ਆਸ਼ੀਰਵਾਦ ਚਾਹੁੰਦੇ ਹਨ।

ਜਿਵੇਂ ਹੀ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇਹ ਖੁਸ਼ਖਬਰੀ ਸਾਂਝੀ ਕੀਤੀ, ਉਨ੍ਹਾਂ ਦੇ ਦੋਸਤਾਂ ਅਤੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਗਾਇਕਾ ਨੀਤੀ ਮੋਹਨ ਨੇ ਟਿੱਪਣੀ ਵਿੱਚ ਲਿਖਿਆ, ਓਹ ਗੌਡ, ਅਸੀਂ ਇਹ ਖ਼ਬਰ ਸੁਣ ਕੇ ਬਹੁਤ ਖੁਸ਼ ਹਾਂ। ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀਆਂ ਵਧਾਈਆਂ, ਖਾਸ ਕਰਕੇ ਜੇਹਾਨ ਨੂੰ। ਅਮਾਇਰਾ ਦਸਤੂਰ ਨੇ ਵੀ ਜੋੜੇ ਨੂੰ ਵਧਾਈ ਦਿੱਤੀ। ਇਸ ਤੋਂ ਇਲਾਵਾ ਕਈ ਹੋਰ ਯੂਜ਼ਰਸ ਨੇਨੇ ਵੀ ਵਧਾਈ ਸੰਦੇਸ਼ ਭੇਜੇ ਹਨ।
ਗੌਹਰ ਖਾਨ ਨੇ 10 ਅਪ੍ਰੈਲ ਨੂੰ ਆਪਣੀ ਦੂਜੀ ਪ੍ਰੈਗਨੈਂਸੀ ਐਲਾਨੀ ਸੀ। ਉਸ ਨੇ ਸੋਸ਼ਲ ਮੀਡੀਆ ‘ਤੇ ਪਤੀ ਜ਼ੈਦ ਦਰਬਾਰ ਨਾਲ ਇੱਕ ਵੀਡੀਓ ਸਾਂਝਾ ਕੀਤਾ ਸੀ, ਜਿਸ ਵਿੱਚ ਦੋਵੇਂ ਡਾਂਸ ਕਰਦੇ ਦਿਖਾਈ ਦੇ ਰਹੇ ਸਨ। ਇਸ ਦੌਰਾਨ ਗੌਹਰ ਨੇ ਆਪਣੇ ਬੇਬੀ ਬੰਪ ਨੂੰ ਵੀ ਫਲਾਂਟ ਕੀਤਾ।

25 ਦਸੰਬਰ 2020 ਨੂੰ ਗੌਹਰ ਅਤੇ ਜ਼ੈਦ ਦਾ ਵਿਆਹ ਮੁੰਬਈ ਆਈਟੀਸੀ ਗ੍ਰੈਂਡ ਮਰਾਠਾ ਹੋਟਲ ਵਿੱਚ ਹੋਇਆ। ਗੌਹਰ ਅਤੇ ਜ਼ੈਦ ਵਿਚਕਾਰ 12 ਸਾਲ ਦੀ ਉਮਰ ਦੇ ਫਰਕ ਕਾਰਨ, ਇਹ ਵਿਆਹ ਉਸ ਸਮੇਂ ਬਹੁਤ ਸੁਰਖੀਆਂ ਵਿੱਚ ਰਿਹਾ ਸੀ। ਇਸ ਜੋੜੇ ਦੀ ਪ੍ਰੇਮ ਕਹਾਣੀ ਕਿਸੇ ਫਿਲਮ ਤੋਂ ਘੱਟ ਨਹੀਂ ਸੀ।
ਇਹ ਵੀ ਪੜ੍ਹੋ : ਪੰਜਾਬ ‘ਚ Flood Alert ਵਿਚਾਲੇ ਮੌਸਮ ਨੂੰ ਲੈ ਕੇ ਆਈ ਰਾਹਤ ਭਰੀ ਖ਼ਬਰ!
ਜ਼ੈਦ ਨੇ ਗੌਹਰ ਨੂੰ ਪਹਿਲੀ ਵਾਰ ਇੱਕ ਕਰਿਆਨੇ ਦੀ ਦੁਕਾਨ ‘ਤੇ ਦੇਖਿਆ, ਜਿਸ ਤੋਂ ਬਾਅਦ ਉਸ ਨੇ ਗੌਹਰ ਨੂੰ ਮੈਸੇਜ ਭੇਜਿਆ ਅਤੇ ਮਿਲਣ ਦੀ ਇੱਛਾ ਜ਼ਾਹਰ ਕੀਤੀ। ਦੋਵਾਂ ਵਿਚਕਾਰ ਰਿਸ਼ਤਾ ਦੋਸਤੀ ਨਾਲ ਸ਼ੁਰੂ ਹੋਇਆ, ਲੰਬੇ ਸਮੇਂ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਜੋੜੇ ਨੇ ਵਿਆਹ ਕਰਨ ਦਾ ਫੈਸਲਾ ਕੀਤਾ।
ਵੀਡੀਓ ਲਈ ਕਲਿੱਕ ਕਰੋ -:
























