ਪੰਜਾਬ ਵਿਚ ਇਸ ਦੁੱਖ ਦੀ ਘੜੀ ਵਿਚ ਪੰਜਾਬੀ ਕਲਾਕਾਰ ਭਾਈਚਾਰਾ ਤਨ-ਮਨ ਤੇ ਧਨ ਨਾਲ ਪੰਜਾਬ ਦੇ ਲੋਕਾਂ ਦੀ ਮਦਦ ਲਈ ਅੱਗੇ ਆ ਰਿਹਾ ਹੈ। ਹੁਣ ਗਾਇਕ ਦੀਪ ਢਿੱਲੋਂ ਨੇ ਵੀ ਪੰਜਾਬ ਦੇ ਲੋਕਾਂ ਲਈ ਐਲਾਨ ਕੀਤਾ ਹੈ ਕਿ ਉਹ ਆਪਣੇ ਸਤੰਬਰ ਮਹੀਨੇ ਦੇ ਸਾਰੇ ਸ਼ੋਅਜ਼ ਦੀ ਕਮਾਈ ਹੜ੍ਹ ਪੀੜਤਾਂ ਲਈ ਦਾਨ ਕਰੇਗਾ ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਉਹ ਤੇ ਉਸ ਦੇ ਸਰਕਲ ਦੇ ਹੋਰ ਲੁਧਿਆਣੇ ਦੇ ਕਲਾਕਾਰਾਂ ਨਾਲ ਮਿਲ ਕੇ ਹੜ੍ਹਾਂ ਤੋਂ ਬਾਅਦ ਦੇ ਹਲਾਤਾਂ ਦੌਰਾਨ ਮਦਦ ਕਰਨਗੇ।

ਉਸ ਨੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਕਿਹੜੇ ਹਲਾਤਾਂ ਵਿਚੋਂ ਲੰਘ ਰਿਹਾ ਹੈ। ਚਾਰੇ ਪਾਸੇ ਪਾਣੀ ਹੈ। ਮੈਂ ਸਲੂਟ ਕਰਦਾ ਹਾਂ ਉਨ੍ਹਾਂ ਸਾਰੇ ਲੋਕਾਂ ਨੂੰ, ਜੋਕਿ ਇਸ ਦੁੱਖ ਦੀ ਘੜੀ ਵਿਚ ਪੰਜਾਬੀ ਭਾਈਚਾਰੇ ਦੇ ਨਾਲ ਖੜ੍ਹੇ ਹਨ, ਖਾਸ ਤੌਰ ‘ਤੇ ਪੰਜਾਬੀ ਕਲਾਕਾਰਾਂ ਨੂੰ ਜੋਕਿ ਫਿਜ਼ੀਕਲ ਤੌਰ ‘ਤੇ ਜਾਂ ਪੈਸੇ ਨਾਲ ਸੇਵਾ ਕਰ ਰਹੇ ਹਨ। ਮੇਰੇ ਵੱਲੋਂ ਵੀ ਕੋਸ਼ਿਸ਼ ਰਹੇਗੀ ਕਿ ਮੈਂ ਵੱਧ ਤੋਂ ਵੱਧ ਆਪਣੇ ਲੋਕਾਂ ਦੀ ਸਪੋਰਟ ਕਰ ਸਕਾਂ। ਜਿਨ੍ਹਾਂ ਨਾਲ ਵੀ ਗੱਲ ਕੀਤੀ ਹੈ, ਉਹ ਕਹਿ ਰਹੇ ਹਨ ਕਿ ਮੌਜੂਦਾ ਹਲਾਤਾਂ ਵਿਚ ਰਾਸ਼ਨ-ਪਾਣੀ ਸਭ ਓਕੇ ਹੈ ਪਰ ਬਾਅਦ ਵਿਚ ਬਹੁਤ ਲੋੜ ਪਏਗੀ।
ਇਹ ਵੀ ਪੜ੍ਹੋ : ਪੰਜਾਬ ਕਿੰਗਸ ਨੇ ਹੜ੍ਹ ਪੀੜਤਾਂ ਲਈ ਵਧਾਇਆ ਮਦਦ ਦਾ ਹੱਥ, ਦਾਨ ਕੀਤੇ 33.8 ਲੱਖ ਰੁਪਏ
ਤਾਂ ਬਾਅਦ ਵਿਚ ਜਦੋਂ ਵੀ ਲੋੜ ਪਏਗੀ ਅਸੀਂ ਇੱਕ ਗਰੁੱਪ ਬਣਾ ਕੇ ਸਾਰੇ ਲੁਧਿਆਣੇ ਵਾਲੇ ਕਲਾਕਾਰ ਇਕੱਠੇ ਹੋ ਕੇ ਸੁਖਵੰਤ ਬਾਈਜੀ, ਹਰਿੰਦਰ ਭੁੱਲਰ, ਸੁਰਿੰਦਰ ਮਾਨ ਤੇ ਹੋਰ ਜਿੰਨੇ ਵੀ ਮੇਰੇ ਸਰਕਲ ਦੇ ਕਲਾਕਾਰ ਹਨ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬਾਅਦ ਵਿਚ ਲੋਕਾਂ ਕੋਲ ਪਹੁੰਚਿਆ ਜਾਵੇ, ਉਨ੍ਹਾਂ ਦੀ ਸਪੋਰਟ ਕੀਤੇ ਜਾਣ। ਮੇਰੇ ਸਤੰਬਰ ਦੇ ਮਹੀਨੇ ਦੇ ਜਿੰਨੇ ਵੀ ਸ਼ੋਅ ਹੋਣਗੇ ਉਹ ਮੈਂ ਹੜ੍ਹ ਪੀੜ੍ਹਤਾਂ ਲਈ ਡੋਨੇਟ ਕਰਾਂਗਾ। ਮੇਰੇ ਕੋਲੋਂ ਪੂਰੀ ਕੋਸ਼ਿਸ਼ ਹੈ ਕਿ ਅਸੀਂ ਰਲ-ਮਿਲ ਕੇ ਇਸ ਮੁਸੀਬਤ ਵਿਚੋਂ ਨਿਕਲੀਏ। ਰੱਬ ਚੜ੍ਹਦੀ ਕਲਾ ਵਿਚ ਰੱਖੇ। ਇੱਕ-ਦੂਜੇ ਦਾ ਹੌਂਸਲਾ ਵਧਾਈਏ।
ਵੀਡੀਓ ਲਈ ਕਲਿੱਕ ਕਰੋ -:
























