ਭਾਰਤ ਨੇ ਮੈਨਸ ਹਾਕੀ ਏਸ਼ੀਆ ਕੱਪ 2025 ਦਾ ਖਿਤਾਬ ਜਿੱਤ ਲਿਆ ਹੈ। ਬਿਹਾਰ ਦੇ ਰਾਜਗੀਰ ਸਪੋਰਟਸ ਕੰਪਲੈਕਸ ਵਿਚ ਐਤਵਾਰ ਨੂੰ ਟੀਮ ਇੰਡੀਆ ਨੇ ਡਿਫੈਂਡਿੰਗ ਚੈਂਪੀਅਨ ਸਾਊਥ ਕੋਰੀਆ ਨੂੰ 4-1 ਨਾਲ ਫਾਈਨਲ ਵਿਚ ਹਰਾਇਆ। ਭਾਰਤ ਨੇ ਚੌਥੀ ਵਾਰ ਤੇ 8 ਸਾਲਾਂ ਬਾਅਦ ਇਹ ਖਿਤਾਬ ਜਿੱਤਿਆ। ਇਸ ਜਿੱਤ ਦੇ ਨਾਲ ਭਾਰਤ ਨੇ 2026 ਦੇ ਵਰਲਡ ਕੱਪ ਵਿਚ ਵੀ ਥਾਂ ਬਣਾ ਲਈ।
ਭਾਰਤ ਤੋਂ ਫਾਈਨਲ ਮੈਚ ਦੇ ਪਹਿਲੇ ਹੀ ਮਿੰਟ ਵਿਚ ਸੁਖਜੀਤ ਸਿੰਘ ਨੇ ਗੋਲ ਦਾਗ ਦਿੱਤਾ ਸੀ। ਦੂਜੇ ਕੁਆਰਟਰ ਵਿਚ ਫਿਰ ਦਿਲਪ੍ਰੀਤ ਸਿੰਘ ਨੇ ਗੋਲ ਦਾਗਿਆ ਤੇ ਭਾਰਤ ਨੂੰ 2-0 ਦੀ ਬੜ੍ਹਤ ਦਿਵਾ ਦਿੱਤੀ। ਤੀਜੇ ਕੁਆਰਟਰ ਵਿਚ ਫਿਰ ਦਿਲਪ੍ਰੀਤ ਸਿੰਘ ਨੇ ਗੋਲ ਦਾਗਿਆ ਤੇ ਚੌਥੇ ਕੁਆਟਰ ਵਿਚ ਅਮਿਤ ਰੋਹਿਦਾਸ ਨੇ ਪਨੈਲਟੀ ਕਾਰਨਰ ‘ਤੇ ਗੋਲ ਕੀਤਾ ਤੇ ਭਾਰਤ ਨੂੰ 4-0 ਨਾਲ ਅੱਗੇ ਕਰ ਦਿੱਤਾ। ਸਾਊਥ ਕੋਰੀਆ ਤੋਂ ਸੋਨ ਡਾਇਨ ਨੇ ਇਕਲੌਤਾ ਗੋਲ ਕੀਤਾ।
ਭਾਰਤੀ ਹਾਕੀ ਟੀਮ ਵੱਲੋਂ ਏਸ਼ੀਆ ਕੱਪ 2025 ਦਾ ਖਿਤਾਬ ਜਿੱਤਣ ‘ਤੇ PM ਮੋਦੀ ਨੇ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਇਹ ਭਾਰਤੀ ਹਾਕੀ ਤੇ ਭਾਰਤੀ ਖੇਡਾਂ ਲਈ ਮਾਣ ਵਾਲਾ ਪਲ ਹੈ। ਸਾਡੇ ਖਿਡਾਰੀ ਹੋਰ ਵੀ ਉੱਚਾਈਆਂ ਨੂੰ ਛੂੰਹਦੇ ਰਹਿਣ ਅਤੇ ਦੇਸ਼ ਦਾ ਨਾਂਅ ਰੋਸ਼ਨ ਕਰਦੇ ਰਹਿਣ, ਇਹੀ ਕਾਮਨਾ ਹੈ।
ਵੀਡੀਓ ਲਈ ਕਲਿੱਕ ਕਰੋ -:
























