ਹੜ੍ਹਾਂ ਨੇ ਪੰਜਾਬ ਵਿੱਚ ਭਿਆਨਕ ਤਬਾਹੀ ਮਚਾਈ ਹੈ। ਇਸ ਦੌਰਾਨ ਬਾਲੀਵੁੱਡ ਅਤੇ ਪੰਜਾਬੀ ਕਲਾਕਾਰਾਂ ਨੇ ਮਦਦ ਦਾ ਹੱਥ ਵਧਾਇਆ ਹੈ। ਇਸ ਸੂਚੀ ਵਿੱਚ ਸਲਮਾਨ ਖਾਨ ਦਾ ਨਾਂ ਵੀ ਸ਼ਾਮਲ ਹੈ। ਉਨ੍ਹਾਂ ਦੀ ਫਾਊਂਡੇਸ਼ਨ ਨੇ ਬਚਾਅ ਕਾਰਜਾਂ ਲਈ ਪੰਜ ਕਿਸ਼ਤੀਆਂ ਭੇਜੀਆਂ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਪਿੰਡਾਂ ਨੂੰ ਵੀ ਗੋਦ ਲੈਣਗੇ। ਇਸ ਦੇ ਨਾਲ ਹੀ ਸੋਨੂੰ ਸੂਦ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪਹੁੰਚੇ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਫੋਟੋਆਂ ਸਾਂਝੀਆਂ ਕੀਤੀਆਂ ਹਨ।

ਜਾਣਕਾਰੀ ਮੁਤਾਬਕ ਪੰਜਾਬ ਟੂਰਿਜ਼ਮ ਦੇ ਚੇਅਰਮੈਨ ਦੀਪਕ ਬਾਲੀ ਨੇ ਹੜ੍ਹ ਪ੍ਰਭਾਵਿਤ ਫਿਰੋਜ਼ਪੁਰ ਪਿੰਡ ਦਾ ਦੌਰਾ ਕੀਤਾ ਅਤੇ ਸਲਮਾਨ ਖਾਨ ਦੇ ਐਨਜੀਓ ਵੱਲੋਂ ਭੇਜੀਆਂ ਗਈਆਂ 5 ਕਿਸ਼ਤੀਆਂ ਪ੍ਰਸ਼ਾਸਨ ਨੂੰ ਸੌਂਪੀਆਂ। 2 ਕਿਸ਼ਤੀਆਂ ਫਿਰੋਜ਼ਪੁਰ ਸਰਹੱਦ ‘ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪੀਆਂ ਗਈਆਂ, ਜਦੋਂਕਿ ਬਾਕੀ ਤਿੰਨ ਨੂੰ ਸੂਬੇ ਭਰ ਵਿੱਚ ਬਚਾਅ ਕਾਰਜਾਂ ਵਿੱਚ ਵਰਤਿਆ ਜਾਵੇਗਾ।

ਦੀਪਕ ਬਾਲੀ ਨੇ ਖੁਦ ਦੱਸਿਆ ਕਿ ਜਦੋਂ ਸਥਿਤੀ ਆਮ ਹੋ ਜਾਵੇਗੀ, ਤਾਂ ਸਲਮਾਨ ਖਾਨ ਦੀ ਫਾਊਂਡੇਸ਼ਨ ‘ਬੀਇੰਗ ਹਿਊਮਨ’ ਹੁਸੈਨੀਵਾਲਾ ਦੇ ਨਾਲ ਲੱਗਦੇ ਕਈ ਪਿੰਡਾਂ ਨੂੰ ਗੋਦ ਲਵੇਗੀ ਅਤੇ ਉਨ੍ਹਾਂ ਦੇ ਵਿਕਾਸ ਵਿੱਚ ਦੁਬਾਰਾ ਯੋਗਦਾਨ ਪਾਵੇਗੀ।
ਇਹ ਵੀ ਪੜ੍ਹੋ : ਫਾਜ਼ਿਲਕਾ : ਸਤਲੁਜ ਦਰਿਆ ‘ਚ ਡੁੱਬਿਆ 3 ਬੱਚਿਆਂ ਦਾ ਪਿਓ, ਗਾਵਾਂ-ਮੱਝਾਂ ਲਈ ਲੈਣ ਗਿਆ ਸੀ ਚਾਰਾ
ਦੂਜੇ ਪਾਸੇ ਸੋਨੂੰ ਸੂਦ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਅਤੇ ਫੋਟੋ ਸਾਂਝੀ ਕੀਤੀ ਅਤੇ ਕੈਪਸ਼ਨ ਵਿੱਚ ਲਿਖਿਆ, ‘ਪੰਜਾਬ ਦੇ ਨਾਲ, ਹਮੇਸ਼ਾ ਲਈ। ਅਸੀਂ ਜ਼ਮੀਨ ‘ਤੇ ਸੀ। ਅਸੀਂ ਨੁਕਸਾਨ ਵੇਖਿਆ, ਦਿਲ ਟੁੱਟਿਆ ਅਤੇ ਉਹ ਤਾਕਤ ਵੀ ਜੋ ਰੁਕਣ ਦਾ ਨਾਂ ਨਹੀਂ ਲੈ ਰਹੀ। ਪਿੰਡ ਡੁੱਬ ਗਏ, ਜ਼ਿੰਦਗੀਆਂ ਤਬਾਹ ਹੋ ਗਈਆਂ, ਪਰ ਉਮੀਦ ਅਜੇ ਵੀ ਬਾਕੀ ਹੈ। ਪੰਜਾਬ ਨੂੰ ਜੋ ਵੀ ਚਾਹੀਦੈ, ਅਸੀਂ ਇੱਥੇ ਹਾਂ, ਮਦਦ ਕਰਨ ਲਈ। ਦੁਬਾਰਾ ਬਣਾਉਣ ਲਈ। ਜ਼ਖਮ ਭਰਨ ਲਈ- ਨਾਲ ਮਿਲ ਕੇ।’
ਵੀਡੀਓ ਲਈ ਕਲਿੱਕ ਕਰੋ -:
























