ਬੀਤੀ ਰਾਤ ਸਾਬਕਾ ਮੰਤਰੀ ਮਹਿੰਦਰ ਸਿੰਘ ਕੇਪੀ ਦੇ ਇਕਲੌਤੇ ਪੁੱਤ ਰਿਚੀ ਕੇਪੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਪੁੱਤ ਦੀ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਹਾਦਸੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਚੁੱਕੀ ਹੈ। ਹਾਦਸਾ ਮਾਡਲ ਟਾਊਨ ਦੇ ਮਾਤਾ ਰਾਣੀ ਚੌਕ ਕੋਲ ਹੋਇਆ। ਘਟਨਾ ਸਮੇਂ ਮਹਿੰਦਰ ਸਿੰਘ ਕੇਪੀ ਆਪਣੇ ਘਰ ਵਿਚ ਮੌਜੂਦ ਸਨ।
ਰਿਚੀ ਮਾਡਲ ਟਾਊਨ ਦੇ ਮਾਤਾ ਰਾਣੀ ਚੌਕ ਕੋਲ ਆਪਣੀ ਫਾਰਚੂਨਰ ਗੱਡੀ ਵਿਚ ਜਾ ਰਿਹਾ ਸੀ। ਰਿਚੀ ਆਪਣੇ ਤਰੀਕੇ ਨਾਲ ਬਹੁਤ ਹੌਲੀ ਜਾ ਰਿਹਾ ਸੀ । ਤੇਜ਼ ਰਫ਼ਤਾਰ ਗ੍ਰੇਡ ਵਿਤਾਰਾ ਨੇ ਉਸਦੀ ਗੱਡੀ ਨੂੰ ਟੱਕਰ ਮਾਰੀ ਤੇ ਡਾਕਟਰਾਂ ਮੁਤਾਬਕ ਝਟਕਾ ਪੈਣ ਨਾਲ ਉਸਦੀ ਗਰਦਨ ਦਾ ਮਣਕਾ ਟੁੱਟ ਗਿਆ ਤੇ ਨਾੜੀਆਂ ਬਲਾਕ ਹੋ ਗਈਆਂ।

ਸੀਸੀਟੀਵੀ ਮੁਤਾਬਕ ਬੀਤੀ ਰਾਤ ਲਗਭਗ 10.52 ‘ਤੇ ਤੇਜ਼ ਰਫਤਾਰ ਕ੍ਰੇਟਾ ਗੱਡੀ ਮਾਡਲ ਟਾਊਨ ਤੋਂ ਮਾਤਾ ਰਾਣੀ ਚੌਕ ਵੱਲ ਜਾ ਰਹੀ ਸੀ ਤੇ ਦੂਜੇ ਪਾਰੇ ਫਾਰਚੂਨਰ ਸਵਾਰ ਰਿਚੀ ਮਾਤਾ ਰਾਣੀ ਚੌਕ ਕੋਲ ਮਾਡਲ ਟਾਊਨ ਮਾਰਕੀਟ ਵੱਲਆ ਰਹੇ ਸਨ। ਜਦੋਂ ਉਨ੍ਹਾਂ ਦੀ ਗੱਡੀ ਕੈਫੇ ਕੋਲ ਪਹੁੰਚੀ ਤਾਂ ਤੇਜ਼ ਰਫਤਾਰ ਕ੍ਰੇਟਾ ਨੇ ਸਾਹਮਣੇ ਤੋਂ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਗਲੀ ਵਿਚ ਖੜ੍ਹੀ ਇਕ ਗ੍ਰਾਂਡ ਵਿਟਾਰਾ ਗੱਡੀ ਵੀ ਕ੍ਰੇਟਾ ਤੇ ਫਾਰਚੂਨਰ ਦੀ ਚਪੇਟ ਵਿਚ ਆ ਗਈ ਤੇ ਉਹ ਸ਼ੋਅਰੂਮ ਦੀ ਰੇਲਿੰਗ ‘ਤੇ ਚੜ੍ਹ ਗਈ। ਹਾਦਸੇ ਵਿਚ ਫਾਰਚੂਰਨ ਸਵਾਰ ਰਿਚੀ ਗੰਭੀਰ ਸੱਟਾਂ ਲੱਗੀਆਂ ਜਿਸ ਕਰਕੇ ਉਥੇ ਮੌਜੂਦ ਲੋਕਾਂ ਦੀ ਮਦਦ ਨਾਲ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਪਤਾ ਲੱਗਾ ਹੈ ਕਿ ਹਾਦਸੇ ਮਗਰੋਂ ਰਿਚੀ ਨੇ ਪਾਣੀ ਪੀਤਾ ਤੇ ਆਪਣਾ ਫੋਨ ਅਨਲਾਕ ਕਰ ਕੇ ਮੁੰਡਿਆਂ ਨੂੰ ਕਿਹਾ ਕਿ ਪਾਪਾ ਨੂੰ ਫੋਨ ਕਰ ਦਿਓ। ਬਸ ਇੰਨਾ ਕਹਿਣ ਦੇ 2-3 ਮਿੰਟ ਬਾਅਦ ਉਹ ਬੋਲਿਆ ਹੀ ਨਹੀਂ। ਰਿਚੀ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਹਾਦਸੇ ਦੇ ਬਾਅਦ ਕ੍ਰੇਟਾ ਚਾਲਕ ਆਪਣੀ ਗੱਡੀ ਲੈ ਕੇ ਫਰਾਰ ਹੋ ਗਿਆ। ਹਾਲਾਂਕਿ ਉਸ ਦੀ ਪਛਾਣ ਹੋ ਗਈ ਹੈ। ਪੁਲਿਸ ਉਸ ਦੀ ਭਾਲ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























