ਨੇਪਾਲ ਦੀ ਅੰਤਰਿਮ ਪ੍ਰਧਾਨ ਮੰਤਰੀ ਸੁਸ਼ੀਲਾ ਕਾਰਕੀ ਨੇ ਕਾਰਜਕਾਰ ਸੰਭਾਲਣ ਦੇ ਬਾਅਦ ਕਿਹਾ ਕਿ Gen-Z ਅੰਦੋਲਨ ਵਿਚ ਮਾਰੇ ਗਏ ਲੋਕਾਂ ਨੂੰ ਸ਼ਹੀਦ ਐਲਾਨਿਆ ਜਾਵੇਗਾ। ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।
ਨੇਪਾਲ ਹਿੰਸਾ ਵਿਚ ਮਰਨ ਵਾਲਿਆਂ ਦੀ ਗਿਣਤੀ 72 ਹੋ ਗਈ ਹੈ, ਇਨ੍ਹਾਂ ਵਿਚ 1 ਭਾਰਤੀ ਮਹਿਲਾ ਵੀ ਸ਼ਾਮਲ ਹੈ। ਕਾਰਕੀ ਨੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਸੰਕਲਪ ਲਿਆ। ਉਨ੍ਹਾਂ ਕਿਹਾ ਕਿ ਨੇਪਾਲ ਵਿਚ ਪਹਿਲੀ ਵਾਲ 27 ਘੰਟੇ ਤੱਕ ਲਗਾਤਾਰ ਅੰਦੋਲਨ ਹੋਇਆ। ਕਾਰਕੀ ਬੋਲੀ-ਮੈਂ 6 ਮਹੀਨੇ ਤੋਂ ਵਧ ਸਮੇਂ ਤੱਕ ਸੱਤਾ ਵਿਚ ਨਹੀਂ ਰਹਾਂਗੀ ਤੇ ਨਵੇਂ-ਚੁਣੇ ਸੰਸਦ ਨੂੰ ਇਹ ਹੱਕ ਸੌਂਪ ਦੇਵਾਂਗੀ। 12 ਸਤੰਬਰ ਨੂੰ ਪੀਐੱਮ ਅਹੁਦਾ ਸੰਭਾਲਣ ਦੇ ਬਾਅਦ ਕਾਰਕੀ ਨੂੰ ਨੇਪਾਲ ਵਿਚ 5 ਮਾਰਚ 2026 ਨੂੰ ਆਮ ਚੋਣਾਂ ਕਰਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਬਠਿੰਡਾ : ਪਿੰਡ ਜੀਦਾ ‘ਚ ਫਿਰ ਤੋਂ ਹੋਏ 2 ਬਲਾ.ਸਟ, ਬੰ/ਬ ਨਿਰੋਧਕ ਟੀਮ ਵੱਲੋਂ ਕਮਰੇ ਦੀ ਸਫਾਈ ਦੌਰਾਨ ਹੋਇਆ ਧਮਾ/ਕਾ
ਦੱਸ ਦੇਈਏ ਕਿ ਹਿੰਸਾ ਦੇ ਬਾਅਦ ਤਿੰਨ ਸਾਬਕਾ ਪੀਐੱਮ ਕੇਪੀ ਸ਼ਰਮਾ ਓਲੀ, ਸ਼ੇਰ ਬਹਾਦੁਰ ਦੇਉਬਾ ਤੇ ਪੁਸ਼ਪ ਕਮਲ ਦਹਿਲ ਪ੍ਰਚਡ ਬੇਘਰ ਹੋ ਗਏ ਹਨ। Gen-Z ਪ੍ਰਦਰਸ਼ਨਕਾਰੀਆਂ ਨੇ 9 ਸਤੰਬਰ ਨੂੰ ਉਨ੍ਹਾਂ ਦੇ ਘਰ ਨੂੰ ਸਾੜ ਦਿੱਤਾ ਸੀ। ਫਿਲਹਾਲ ਇਹ ਸਾਰੇ ਆਰਮੀ ਕੈਂਪਾਂ ਵਿਚ ਰਹਿ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
























