ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਮੂਲ ਦੇ ਚੰਦਰਾ ਨਾਗਮਲੈਯਾ ਦੀ ਹੱਤਿਆ ਦੀ ਨਿੰਦਾ ਕੀਤੀ। ਉਨ੍ਹਾਂ ਨੇ ਇਸ ਨੂੰ ਭਿਆਨਕ ਦੱਸਿਆ। ਟਰੰਪ ਨੇ ਆਪਣੀ ਪੋਸਟ ਵਿਚ ਲਿਖਿਆ-ਚੰਦਰਾ ਨਾਗਮਲੈਯਾ ਡਲਾਸ ਦਾ ਰਹਿਣ ਵਾਲਾ ਸੀ। ਉਨ੍ਹਾਂ ਦੀ ਪਤਨੀ ਦੇ ਪੁੱਤ ਦੇ ਸਾਹਮਣੇ ਕਿਊਬਾ ਦੇ ਗੈਰ-ਕਾਨੂੰਨੀ ਪ੍ਰਵਾਸੀ ਨੇ ਬੇਰਹਿਮੀ ਨਾਲ ਉਸ ਦਾ ਕਤਲ ਕਰ ਦਿੱਤਾ। ਸਾਡੇ ਦੇਸ਼ ਵਿਚ ਅਜਿਹਾ ਕਦੇ ਨਹੀਂ ਚਾਹੀਦਾ ਸੀ।
ਟਰੰਪ ਨੇ ਦੱਸਿਆ ਕਿ ਹਮਲਾਵਰ ਨੂੰ ਪਹਿਲਾਂ ਵੀ ਬਾਲ ਸ਼ੋਸ਼ਣ, ਕਾਰ ਚੋਰੀ ਵਰਗੇ ਅਪਰਾਧਾਂ ਲਈ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਬਾਈਡੇਨ ਪ੍ਰਸਾਸ਼ਨ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਬਾਇਡੇਨ ਪ੍ਰਸ਼ਾਸਨ ਨੇ ਇਸ ਅਪਰਾਧੀ ਨੂੰ ਰਿਹਾਅ ਕਰ ਦਿੱਤਾ ਸੀ ਤੇ ਕਿਊਬਾ ਨੇ ਉਸ ਨੂੰ ਵਾਪਸ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਸੀ।
ਦਰਅਸਲ ਟੈਕਸਾਸ ਦੇ ਡਲਾਸ ਵਿਚ 10 ਸਤੰਬਰ ਨੂੰ ਭਾਰਤੀ ਮੂਲ ਗੇ ਨਾਗਮਲੈਯਾ ਦਾ ਕਤਲ ਕਰ ਦਿੱਤਾ ਗਿਆ ਸੀ। ਟਰੰਪ ਨੇ ਕਿਹਾ ਕਿ ਗੈਰ-ਕਾਨੂੰਨੀ ਪ੍ਰਵਾਸੀ ਅਪਰਾਧੀਆਂ ਪ੍ਰਤੀ ਨਰਮੀ ਦਾ ਸਮਾਂ ਹੁਣ ਖਤਮ ਹੋ ਗਿਆ ਹੈ। ਹੁਣ ਸਜ਼ਾ ਦਿੱਤੀ ਜਾਵੇਗੀ। ਟਰੰਪ ਨੇ ਲਿਖਿਆ ਨਿਸ਼ਚਿੰਤ ਰਹੋ, ਇਹ ਅਪਰਾਧੀ ਸਾਡੀ ਹਿਰਾਸਤ ਵਿਚ ਹਨ। ਉਸ ਨੂੰ ਪ੍ਰਥਮ ਡਿਗਰੀ ਹੱਤਿਆ (ਸੋਚੀ ਸਮਝੀ ਸਾਜਿਸ਼) ਦਾ ਦੋਸ਼ੀ ਠਹਿਰਾਇਆ ਜਾਵੇਗਾ। ਉਸ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ। ਟਰੰਪ ਨੇ ਆਪਣੀ ਟੀਮ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਹੋਮਲੈਂਡ ਸਕਿਓਰਿਟੀ ਸਕੱਤਰ ਕ੍ਰਿਸਟੀ ਨੋਐਮ, ਅਟਾਰਨੀ ਜਨਰਲ ਪਾਮ ਬਾਂਡੀ ਤੇ ਬਾਰਡਰ ਜਾਰ ਟਾਮ ਹੋਮੈਨ ਅਮਰੀਕਾ ਨੂੰ ਫਿਰ ਤੋਂ ਸੁਰੱਖਿਅਤ ਬਣਾਉਣ ਦਾ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ : ਤੇਜ਼ ਰਫ਼ਤਾਰ BMW ਕਾਰ ਨੇ ਬਾਈਕ ਨੂੰ ਮਾ/ਰੀ ਟੱ.ਕ/ਰ, ਹਾ.ਦ.ਸੇ ‘ਚ ਵਿੱਤ ਮੰਤਰਾਲੇ ਦੇ ਡਿਪਟੀ ਸੈਕਟਰੀ ਦੀ ਮੌ/ਤ
ਜ਼ਿਕਰਯੋਗ ਹੈ ਕਿ 10 ਸਤੰਬਰ ਨੂੰ ਭਾਰਤੀ ਮੂਲ ਦੇ ਨਾਗਮਲੈਯੀ ਦੀ ਆਪਣੇ ਸਾਥੀ 37 ਨਾਲ ਦੇ ਯੋਰਡਨਿਸ ਕੋਬੋਸ-ਮਾਰਟਿਨੇਜ ਨਾਲ ਟੁੱਟੀ ਹੋਈ ਵਾਸ਼ਿੰਗ ਮਸ਼ੀਨ ਨੂੰ ਲੈ ਕੇ ਵਿਵਾਦ ਹੋ ਗਿਆ ਸੀ। ਨਾਗਮਲੈਯਾ ਨੇ ਮਾਰਟਿਨੇਜ ਨੂੰ ਮਸ਼ੀਨ ਇਸਤੇਮਾਲ ਨਾ ਕਰਨ ਲਈ ਕਿਹਾ। ਥੋੜ੍ਹੀ ਦੇਰ ਬਾਅਦ ਬਹਿਸ ਕਾਫੀ ਵਧ ਗਈ ਅਤੇ ਮਾਰਟਿਨੇਜ ਨੇ ਚੰਦਰਮੌਲੀ ‘ਤੇ ਕਈ ਵਾਰ ਚਾਕੂ ਨਾਲ ਹਮਲਾ ਕੀਤਾ। ਘਟਨਾ ਦਾ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਸੀ। ਚੰਦਰਮੌਲੀ ਦੀ ਪਤਨੀ ਤੇ ਪੁੱਤ, ਜੋ ਮੋਟਲ ਦੇ ਫਰੰਟ ਆਫਿਸ ਵਿਚ ਸਨ, ਬਾਹਰ ਆਏ ਤੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਯੋਰਡਨਿਸ ਨੇ ਉਨ੍ਹਾਂ ਨੂੰ ਧੱਕਾ ਦੇ ਦਿੱਤਾ ਤੇ ਇਸ ਦੇ ਬਾਅਦ ਉਸ ਨੇ ਚੰਦਰਮੌਲੀ ਦਾ ਸਿਰ ਕੱਟ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
























