PM ਮੋਦੀ ਦੇਸ਼ ਦੇ ਨਾਂ ਸੰਬੋਧਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਭਲਕੇ ਸੂਰਜ ਚੜ੍ਹਦੇ ਹੀ GST ਦਰਾਂ ਲਾਗੂ ਹੋ ਜਾਣਗੀਆਂ। ਕੱਲ੍ਹ ਤੋਂ ਦੇਸ਼ ‘ਚ GST ਬਚਤ ਤਿਓਹਾਰ ਸ਼ੁਰੂ ਹੋਣ ਜਾ ਰਿਹਾ। ਸਾਰੇ ਲੋਕਾਂ ਨੂੰ ਇਸ ਬਚਤ ਤਿਓਹਾਰ ਦਾ ਹੋਵੇਗਾ ਫਾਇਦਾ’। ਜੀਐੱਸਟੀ ਦੀਆਂ ਦਰਾਂ ਘੱਟ ਹੋਣ ਨਾਲ ਨਿਯਮ ਤੇ ਪ੍ਰਕਿਰਿਆ ਆਸਾਨ ਬਣਨ ਨਾਲ MSME ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ। ਉਨ੍ਹਾਂ ਦੀ ਵਿਕਰੀ ਵਧੇਗੀ ਤੇ ਟੈਕਸ ਵੀ ਘੱਟ ਦੇਣਾ ਹੋਵੇਗਾ। ਉਨ੍ਹਾਂ ਨੂੰ ਵੀ ਡਬਲ ਫਾਇਦਾ ਹੋਵੇਗਾ। ਜੀਐੱਸਟੀ ਵਿਚ ਬਦਲਾਅ ਨਾਲ ਤਿਓਹਾਰਾਂ ਦੇ ਮੌਸਮ ‘ਚ ਸਾਰਿਆਂ ਨੂੰ ਖੁਸ਼ੀ ਮਿਲੇਗੀ ।
ਪੀਐੱਮ ਮੋਦੀ ਨੇ ਕਿਹਾ ਕਿ ਦੇਸ਼ ਦੇ ਵਿਕਾਸ ਦੀ ਰਫ਼ਤਾਰ ਵਧੇਗੀ । ਵਿਕਸਿਤ ਭਾਰਤ ਦੇ ਟੀਚੇ ਤੱਕ ਪਹੁੰਚਣ ਲਈ ਆਤਮਨਿਰਭਰ ਬਣਨਾ ਹੋਵੇਗਾ। ਭਾਰਤ ਨੂੰ ਆਤਮ ਨਿਰਭਰ ਬਣਾਉਣ ਦਾ ਬਹੁਤ ਵੱਡਾ ਸਿਹਰਾ MSME ‘ਤੇ ਵੀ ਹੈ। ਜੋ ਦੇਸ਼ ਦੇ ਲੋਕਾਂ ਦੀ ਲੋੜ ਦਾ ਹੈ, ਜੋ ਦੇਸ਼ ਵਿਚ ਬਣਾ ਸਕਦੇ ਹਨ ਉਹ ਸਾਨੂੰ ਦੇਸ਼ ਵਿਚ ਹੀ ਬਣਾਉਣਾ ਚਾਹੀਦਾ ਹੈ। ਸੀਮਿੰਟ ‘ਤੇ ਟੈਕਸ 28% ਤੋਂ ਘਟਾ ਕੇ 18% ਕਰ ਦਿੱਤਾ ਗਿਆ ਹੈ। ਟੀਵੀ ਤੇ AC ਵਰਗੀਆਂ ਚੀਜ਼ਾਂ ‘ਤੇ ਟੈਕਸ 28% ਤੋਂ ਘਟਾ ਕੇ 18% ਹੋ ਗਿਆ ਹੈ। 33 ਜ਼ਰੂਰੀ ਦਵਾਈਆਂ ‘ਤੇ ਕੋਈ ਟੈਕਸ ਨਹੀਂ ਹੋਵੇਗਾ। 350 ਸੀਸੀ ਤੱਕ ਦੀਆਂ ਛੋਟੀਆਂ ਕਾਰਾਂ ਤੇ ਮੋਟਰਸਾਈਕਲਾਂ ‘ਤੇ ਹੁਣ 28% ਦੀ ਬਜਾਏ 18% ਟੈਕਸ ਲੱਗੇਗਾ ।
ਆਟੋ ਪਾਰਟਸ ਤੇ ਤਿੰਨ ਪਹੀਆ ਵਾਹਨਾਂ ‘ਤੇ ਟੈਕਸ ਵੀ 28% ਤੋਂ ਘਟਾ ਕੇ 18%ਕੀਤਾ ਗਿਆ ਹੈ। ‘ਹੁਣ ਘੁੰਮਣਾ-ਫਿਰਨਾ ਵੀ ਸਸਤਾ ਜੋ ਜਾਵੇਗਾ’। ਘਰ ਬਣਾਉਣਾ, ਸਕੂਟਰ ਖਰੀਦਣਾ ਸਸਤਾ ਹੋਵੇਗਾ। ਦੇਸ਼ ਦੇ ਗਰੀਬ, ਮੱਧਵਰਗੀ, ਮਿਡਲ ਕਲਾਸ, ਕਿਸਾਨ, ਮਹਿਲਾਵਾਂ, ਵਪਾਰੀਆਂ ਨੂੰ ਬਚਤ ਤਿਓਹਾਰ ਦਾ ਫਾਇਦਾ ਹੋਵੇਗਾ।
ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਜੋ ਵੀ ਚਾਹੀਦਾ ਹੈ ਤੇ ਉਹ ਅਸੀਂ ਦੇਸ਼ ‘ਚ ਹੀ ਬਣਾ ਸਕਦੇ ਹਾਂ। ਸਾਨੂੰ ਉਹ ਚੀਜ਼ਾਂ ਦੇਸ਼ ‘ਚ ਹੀ ਬਣਾਉਣੀਆਂ ਚਾਹੀਦੀਆਂ ਹਨ। ਦੇਸ਼ ਦੀ ਆਜ਼ਾਦੀ ਨੂੰ ਜਿਸ ਤਰ੍ਹਾਂ ਸਵਦੇਸ਼ੀ ਦੇ ਮੰਤਰ ਤੋਂ ਤਾਕਤ ਮਿਲੀ ਉਸੇ ਤਰ੍ਹਾਂ ਦੇਸ਼ ਦੀ ਖੁਸ਼ਹਾਲੀ ਨੂੰ ਵੀ ਸਵਦੇਸ਼ੀ ਦੇ ਮੰਤਰ ਤੋਂ ਤਾਕਤ ਮਿਲੇਗੀ। ਨਾਲ ਹੀ ਸਾਨੂੰ ਉਹ ਚੀਜ਼ਾਂ ਖਰੀਦਣੀਆਂ ਚਾਹੀਦੀਆਂ ਹਨ ਜੋ MADE IN INDIA ਹੋਣ, ਜਿਸ ‘ਚ ਸਾਡੇ ਦੇਸ਼ ਦੇ ਨੌਜਵਾਨਾਂ ਦੀ ਸਖ਼ਤ ਮਿਹਨਤ ਹੋਵੇ, ਸਾਡੇ ਦੇਸ਼ ਦੇ ਪੁੱਤਰਾਂ-ਧੀਆਂ ਦਾ ਪਸੀਨਾ ਹੋਵੇ। ਸਾਨੂੰ ਹਰ ਘਰ ਨੂੰ ਸਵਦੇਸ਼ੀ ਦਾ ਪ੍ਰਤੀਕ ਬਣਾਉਣਾ ਹੈ।
PM ਨਰਿੰਦਰ ਮੋਦੀ ਦੀ ਸਾਰੀਆਂ ਰਾਜ ਸਰਕਾਰਾਂ ਨੂੰ ਅਪੀਲ ਕੀਤੀ ਕਿ ਰਾਜਾਂ ਦੇ ਅੰਦਰ ਨਿਰਮਾਣ ਗਤੀਵਿਧੀਆਂ ਨੂੰ ਤੇਜ਼ ਕੀਤਾ ਜਾਵੇ । ਆਤਮਨਿਰਭਰ ਭਾਰਤ ਪਹਿਲਕਦਮੀ ਤੇ ਸਵਦੇਸ਼ੀ ਪ੍ਰੋਗਰਾਮ ਦਾ ਸਰਗਰਮੀ ਨਾਲ ਸਮਰਥਨ ਕਰਨ । ਨਿਵੇਸ਼ਾਂ ਨੂੰ ਆਕਰਸ਼ਿਤ ਕਰਨ ਲਈ ਅਨੁਕੂਲ ਮਾਹੌਲ ਬਣਾਉਣ ‘ਤੇ ਧਿਆਨ ਕੇਂਦਰਤ ਕਰਨ। ਜਦੋਂ ਰਾਜ ਤੇ ਕੇਂਦਰ ਸਰਕਾਰ ਇਕਜੁੱਟ ਹੋ ਕੇ ਕੰਮ ਕਰਨਗੇ ਤਾਂ ਆਤਮਨਿਰਭਰ ਭਾਰਤ ਦਾ ਦ੍ਰਿਸ਼ਟੀਕੋਣ ਸਾਕਾਰ ਹੋਵੇਗਾ ।
ਵੀਡੀਓ ਲਈ ਕਲਿੱਕ ਕਰੋ -:
























