ਆਨਲਾਈਨ ਸੱਟੇਬਾਜ਼ੀ ਮਾਮਲੇ ਵਿਚ ਈਡੀ ਵੱਲੋਂ ਜਾਂਚ ਤੇਜ਼ ਹੋ ਚੁੱਕੀ ਹੈ। ਕ੍ਰਿਕਟਰਾਂ ਤੇ ਫਿਲਮੀ ਅਦਾਕਾਰਾਂ ਤੋਂ ਇਸ ਮਾਮਲੇ ਵਿਚ ਪੁੱਛਗਿਛ ਕੀਤੀ ਜਾ ਰਹੀ ਹੈ। ਬੀਤੇ ਦਿਨੀਂ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਤੋਂ ਈਡੀ ਨੇ ਸਵਾਲ-ਜਵਾਬ ਕੀਤੇ ਸਨ ਤੇ ਲਗਭਗ 7 ਘੰਟੇ ਤੱਕ ਉਨ੍ਹਾਂ ਦੀ ਪੁੱਛਗਿਛ ਚੱਲਦੀ ਰਹੀ ਤੇ ਅੱਜ ਅਦਾਕਾਰ ਸੋਨੂੰ ਸੂਦ ਤੋਂ ਈਡੀ ਪੁੱਛਗਿਛ ਕਰੇਗੀ।ਸੋਨੂੰ ਸੂਦ ਤੋਂ ਦਿੱਲੀ ‘ਚ ED ਵੱਲੋਂ ਸਵਾਲ-ਜਵਾਬ ਕੀਤੇ ਜਾਣਗੇ।
ਈਡੀ ਇਨ੍ਹਾਂ ਅਦਾਕਾਰਾਂ ਤੋਂ ਇਸ ਲਈ ਪੁੱਛਗਿਛ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਨ੍ਹਾਂ ਨੂੰ ਆਨਲਾਈਨ ਐਪਸ ਲਈ ਕਿਸ ਤਰ੍ਹਾਂ ਸੰਪਰਕ ਕੀਤਾ ਗਿਆ। ਭੁਗਤਾਨ ਦਾ ਤਰੀਕਾ ਕਿਹੜਾ ਸੀ ਤੇ ਭੁਗਤਾਨ ਭਾਰਤ ਵਿਚ ਹੋਇਆ ਜਾਂ ਵਿਦੇਸ਼ ਵਿਚ। ਏਜੰਸੀ ਆਉਣ ਵਾਲੇ ਦਿਨਾਂ ਵਿਚ ਕਈ ਐਥਲੀਟਾਂ, ਅਦਾਕਾਰਾਂ ਤੇ ਮਸ਼ਹੂਰ ਹਸਤੀਆਂ ਤੋਂ ਪੁੱਛਗਿਛ ਕਰ ਸਕਦੀ ਹੈ। ਈਡੀ ਜਲਦ ਹੀ ਉਨ੍ਹਾਂ ਲੋਕਾਂ ਦੀਆਂ ਜਾਇਦਾਦਾਂ ਵੀ ਜ਼ਬਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਸਕਦੀ ਹੈ ਜਿਨ੍ਹਾਂ ਨੇ ਆਨਲਾਈਨ ਪ੍ਰਚਾਰ ਦੀਆਂ ਗਤੀਵਿਧੀਆਂ ਤੋਂ ਪ੍ਰਾਪਤ ਕਮਾਈ ਦੀ ਵਰਤੋਂ ਕੀਤੀ ਹੈ ਤੇ ਬਾਅਦ ਅਦਾਲਤ ਵਿਚ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ। ਈਡੀ ਐਥਲੀਟਾਂ, ਅਦਾਕਾਰਾਂ ਤੇ ਕ੍ਰਿਕਟਰਾਂ ਤੋਂ ਪੁੱਛਗਿਛ ਕਰਕੇ ਉਨ੍ਹਾਂ ਦੇ ਬਿਆਨ ਦਰਜ ਕਰ ਰਹੀ ਹੈ।
ਇਹ ਵੀ ਪੜ੍ਹੋ : ਅਦਾਕਾਰਾ ਕੈਟਰੀਨਾ ਕੈਫ ਜਲਦ ਬਣੇਗੀ ਮਾਂ, ਵਿੱਕੀ ਕੌਸ਼ਲ ਨੇ ਤਸਵੀਰ ਸ਼ੇਅਰ ਕਰ ਫੈਨਸ ਨੂੰ ਦਿੱਤੀ ‘ਗੁੱਡ ਨਿਊਜ਼’
ਉਹ ਜਾਣਦੇ ਸਨ ਕਿ ਭਾਰਤ ਵਿਚ ਆਨਲਾਈਨ ਸੱਟੇਬਾਜ਼ੀ ਗੈਰ-ਕਾਨੂੰਨੀ ਹੈ। ਏਜੰਸੀ ਐਪ ਨਾਲ ਉਨ੍ਹਾਂ ਤੋਂ ਇਕਰਾਰਨਾਮੇ ਦੀਆਂ ਕਾਪੀਆਂ ਤੇ ਸਾਰੇ ਸਬੰਧਤ ਮੇਲ ਤੇ ਕਾਗਜ਼ੀ ਦਸਤਾਵੇਜ਼ ਮੰਗੇ ਹਨ। ਅੱਜ ਸੋਨੂੰ ਸੂਦ ਈਡੀ ਅੱਗੇ ਪੇਸ਼ ਹੋਣਗੇ ਤੇ ਦੇਖਣਾ ਹੋਵੇਗਾ ਕਿ ਜਾਂਚ ਵਿਚ ਕੀ ਸਿੱਟਾ ਸਾਹਮਣੇ ਆਏਗਾ।
ਵੀਡੀਓ ਲਈ ਕਲਿੱਕ ਕਰੋ -:
























