ਟਰੰਪ ਪ੍ਰਸ਼ਾਸਨ ਨੇ H-1B ਵੀਜ਼ਾ ਚੋਣ ਪ੍ਰਕਿਰਿਆ ਵਿਚ ਵੱਡੇ ਬਦਲਾਅ ਦਾ ਪ੍ਰਸਤਾਵ ਰੱਖਿਆ ਹੈ। ਇਸ ਤਹਿਤ ਅਮਰੀਕਾ ਵਿਚ H-1B ਵੀਜ਼ਾ ਪਾਉਣ ਦੇ ਨਿਯਮ ਬਦਲ ਸਕਦੇ ਹਨ। ਹੁਣ ਤੱਕ ਇਹ ਵੀਜ਼ਾ ਲਾਟਰੀ ਸਿਸਟਮ ਜ਼ਰੀਏ ਮਿਲਦਾ ਹੈ ਪਰ ਨਵੀਂ ਯੋਜਨਾ ਮੁਤਾਬਕ ਹੁਣ ਜ਼ਿਆਦਾ ਤਨਖਾਹ ਵਾਲੀਆਂ ਨੌਕਰੀਆਂ ਨੂੰ ਪਹਿਲ ਦਿੱਤੀ ਜਾਵੇਗੀ ਮਤਲਬ ਜੇਕਰ ਕਿਸੇ ਸਾਲ ਬਿਨੈਕਾਰ 85000 ਦੀ ਤੈਅ ਸੀਮਾ ਤੋਂ ਵੱਧ ਆਉਂਦੇ ਹਨ ਤਾਂ ਉਨ੍ਹਾਂ ਲੋਕਾਂ ਦੇ ਚੁਣੇ ਜਾਣ ਦੀ ਸੰਭਾਵਨਾ ਵੱਧ ਹੋਵੇਗੀ ਜਿਨ੍ਹਾਂ ਦੀ ਨੌਕਰੀ ਵਿਚ ਤਨਖਾਹ ਚੰਗੀ ਹੈ।
ਨਵੇਂ ਨਿਯਮਾਂ ਤਹਿਤ ਸਾਰੇ ਉਮੀਦਵਾਰਾਂ ਨੂੰ ਲੇਬਰ ਡਿਪਾਰਟਮੈਂਟ ਦੀ ਰਿਪੋਰਟ ਦੇ ਆਧਾਰ ‘ਤੇ ਚਾਰ ਸੈਲਰੀ ਕੈਟਾਗਰੀ ਵਿਚ ਰੱਖਿਆ ਜਾਵੇਗਾ। ਸਭ ਤੋਂ ਵੱਧ ਤਨਖਾਹ ਪਾਉਣ ਵਾਲੇ ਜਿਨ੍ਹਾਂ ਨੂੰ ਲਗਭਗ 1,62,500 ਡਾਲਰ ਯਾਨੀ 1.44 ਕਰੋੜ ਰੁਪਏ ਸਾਲਾਨਾ ਤਨਖਾਹ ਮਿਲਦੀ ਹੈ, ਉਹ ਲਾਟਰੀ ਵਿਚ ਚਾਰ ਵਾਰ ਸ਼ਾਮਲ ਹੋਣਗੇ। ਸਭ ਤੋਂ ਘੱਟ ਤਨਖਾਹ ਵਾਲੇ ਸਿਰਫ ਇਕ ਵਾਰ ਸ਼ਾਮਲ ਹੋਣਗੇ। ਇਸ ਦਾ ਮਕਸਦ ਹੈ ਕਿ ਹਾਈ ਸਕਿਲਡ ਤੇ ਹਾਈ ਸੈਲਰੀ ਵਾਲੇ ਮੁਲਾਜ਼ਮਾਂ ਨੂੰ ਪਹਿਲ ਮਿਲੇ। ਹਾਈ ਸੈਲਰੀ ਸਿਸਟਮ ਦੇ ਆਧਾਰ ‘ਤੇ ਵੀਜ਼ਾ ਦੇਣ ਦਾ ਪ੍ਰਸਤਾਵ ਫੈਡਰਲ ਰਜਿਸਟਰ ਵਿਚ ਜਾਰੀ ਹੋ ਚੁੱਕਾ ਹੈ। ਇਸ ‘ਤੇ 30 ਦਿਨ ਤੱਕ ਲੋਕਾਂ ਦੀ ਰਾਏ ਲਈ ਜਾਵੇਗੀ। ਮਨਜ਼ੂਰੀ ਮਿਲਣਦੇ ਬਾਅਦ ਵਿਵਸਥਾ ਅਗਲੇ ਵੀਜ਼ਾ ਸਾਈਕਲ ਤੋ ਲਾਗੂ ਹੋ ਸਕਦੀ ਹੈ।
H-1B ਇਹ ਇਕ ਨਾਨ ਇਮੀਗ੍ਰੈਂਟ ਵੀਜ਼ਾ ਹੈ। ਇਹ ਵੀਜ਼ਾ ਸਪੈਸ਼ਲ ਟੈਕਨੀਕਲ ਸਕਿਲ ਵਾਲੇ ਅਹੁਦਿਆਂ ‘ਤੇ ਵਿਦੇਸ਼ੀ ਪੇਸ਼ਵੇਰਾਂ ਦੀ ਨਿਯੁਕਤੀ ਦੀ ਇਜਾਜ਼ਤ ਦਿੰਦਾ ਹੈ। IT, ਆਰਕੀਟੈਕਚਰ ਤੇ ਹੈਲਥ ਵਰਗੇ ਪ੍ਰੋਫੈਸ਼ਨ ਵਾਲੇ ਲੋਕਾਂ ਲਈ ਜਾਰੀ ਹੁੰਦਾ ਹੈ। ਅਮਰੀਕਾ ਹਰ ਸਾਲ 65,000 ਲੋਕਾਂ ਨੂੰ H-1B ਵੀਜ਼ਾ ਦਿੰਦਾ ਹੈ। ਇਸ ਦੀ ਸਮਾਂ ਸੀਮਾ 3 ਸਾਲ ਲਈ ਹੁੰਦੀ ਹੈ। ਲੋੜ ਪੈਣ ‘ਤੇ 3 ਸਾਲ ਤੋਂ ਵਧਾਇਆ ਜਾ ਸਕਦਾ ਹੈ।
ਇਸ ਤੋਂ ਪਹਿਲਾਂ ਟਰੰਪ ਸਰਕਾਰ ਨੇ 22 ਸਤੰਬਰ ਤੋਂ ਨਵੇਂ H1B ਵੀਜ਼ੇ ਲਈ 100,000 ਡਾਲਰ ਯਾਨੀ 88 ਲੱਖ ਰੁਪਏ ਫੀਸ ਦਿੱਤੀ ਸੀ। ਪਹਿਲਾਂ ਇਹ 6 ਲੱਖ ਦੇ ਕਰੀਬ ਲੱਗਦੀ ਸੀ। ਟਰੰਪ ਜਨਵਰੀ ਵਿਚ ਰਾਸ਼ਟਰਪਤੀ ਬਣਨ ਦੇ ਬਾਅਦ ਹੀ ਸਖਤ ਇਮੀਗ੍ਰੇਸ਼ਨ ਪਾਲਿਸੀ ‘ਤੇ ਕੰਮ ਕਰ ਰਹੇ ਹਨ। ਇਸ ਵਿਚ ਗੈਰ-ਕਾਨੂੰਨੀ ਅਪ੍ਰਵਾਸੀਆਂ ਦੇ ਬੱਚਿਆਂ ਦੀ ਨਾਗਰਿਕਤਾ ਰੋਕਣ ਦੀ ਕੋਸ਼ਿਸ਼ ਤੇ ਹੁਣ H1B ਵੀਜ਼ਾ ਵਿਚ ਬਦਲਾਅ ਸ਼ਾਮਲ ਹੈ। ਇਹ ਵੀਜ਼ਾ ਖਾਸ ਕਰਕੇ ਟੈੱਕ ਤੇ ਆਊਟਸੋਰਸਿੰਗ ਕੰਪਨੀਆਂ ਵਿਚ ਸਭ ਤੋਂ ਲੋਕਪ੍ਰਿਯ ਹੈ ਕਿਉਂਕਿ ਉਹ ਵਿਦੇਸ਼ੀ ਹਾਈ ਸਕਿਲਡ ਮੁਲਾਜ਼ਮਾਂ ਨੂੰ ਅਮਰੀਕਾ ਲਿਆਉਣ ਲਈ ਇਸ ਦਾ ਇਸਤੇਮਾਲ ਕਰਦੀ ਹੈ।
ਵੀਡੀਓ ਲਈ ਕਲਿੱਕ ਕਰੋ -:
























