ਹੱਸ-ਹੱਸ ਕੇ ਦੂਹਰੇ ਹੋਣ ਲਈ ਤਿਆਰ ਹੋ ਜਾਓ! ਐਮੀ ਵਿਰਕ ਅਤੇ ਤਾਨੀਆ ਦੇ ਅਭਿਨੈ ਵਾਲੀ ‘ਗੋਡੇ ਗੋਡੇ ਚਾਅ 2’ ਦਾ ਪਹਿਲਾ ਪੋਸਟਰ ਰਿਲੀਜ਼ ਹੋ ਗਿਆ ਹੈ, ਫਿਲਮ 22 ਅਕਤੂਬਰ, 2025 ਨੂੰ ਰਿਲੀਜ਼ ਹੋਵੇਗੀ। ਫ਼ਿਲਮ ’ਚ ਐਮੀ ਵਿਰਕ, ਤਾਨੀਆ, ਗਿਤਾਜ ਬਿੰਦਰਖੀਆ, ਗੁਰਜੈਜ਼, ਨਿਕੀਤ ਢਿੱਲੋਂ, ਸਰਦਾਰ ਸੋਹੀ ਤੇ ਨਿਰਮਲ ਰਿਸ਼ੀ ਅਹਿਮ ਕਿਰਦਾਰਾਂ ’ਚ ਨਜ਼ਰ ਆਉਣ ਵਾਲੇ ਹਨ।
ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਪੰਜਾਬੀ ਕਾਮੇਡੀ-ਡਰਾਮਾ, ‘ਗੋਡੇ-ਗੋਡੇ ਚਾਅ-2’ ਦੇ ਨਿਰਮਾਤਾਵਾਂ ਨੇ ਅਧਿਕਾਰਤ ਤੌਰ ‘ਤੇ ਫਿਲਮ ਦੇ ਪਹਿਲੇ ਪੋਸਟਰ ਨੂੰ ਰਿਲੀਜ ਕੀਤਾ ਹੈ, ਜਿਸ ਵਿੱਚ ਮਨੋਰੰਜਨ ਅਤੇ ਦਿਲ ਨੂੰ ਛੂਹ ਲੈਣ ਵਾਲੀ ਪਰਿਵਾਰਕ ਕਾਮੇਡੀ ਦੀ ਦੋਹਰੀ ਖੁਰਾਕ ਮਿਲੇਗੀ। ਜ਼ੀ ਸਟੂਡੀਓਜ਼ ਵੱਲੋਂ ਵੀ.ਐੱਚ. ਮੀਡੀਆ ਦੇ ਸਹਿਯੋਗ ਨਾਲ ਪੇਸ਼ ਕੀਤੀ ਗਈ ਫਿਲਮ ਦਰਸ਼ਕਾਂ ਨੂੰ ਇੰਨਾ ਹਸਾਏਗੀ, ਜੋਕਿ ਪਹਿਲਾਂ ਕਦੇ ਨਹੀਂ ਹੋਇਆ।

ਇਹ ਫਿਲਮ ਆਪਣੀ ਪਹਿਲਾਂ ਤੋਂ ਆਈ ਜ਼ੀ ਸਟੂਡੀਓਜ਼ ਦੀ ਫਿਲਮ ‘ਗੋਡੇ ਗੋਡੇ ਚਾਅ’ ਦਾ ਸੀਕਵਲ ਹੈ, ਜੋ ਕਿ 2023 ਵਿੱਚ 26 ਮਈ ਨੂੰ ਰਿਲੀਜ਼ ਹੋਈ ਸੀ ਅਤੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਸਭ ਤੋਂ ਸਫਲ ਅਤੇ ਮਸ਼ਹੂਰ ਫਿਲਮਾਂ ਵਿੱਚੋਂ ਇੱਕ ਬਣ ਗਈ, ਇੱਥੋਂ ਤੱਕ ਕਿ ਬੈਸਟ ਪੰਜਾਬੀ ਫੀਚਰ ਫਿਲਮ ਲਈ ਨੈਸ਼ਨਲ ਫਿਲਮ ਐਵਾਰਡ ਵੀ ਜਿੱਤਿਆ। ਜ਼ੀ ਸਟੂਡੀਓਜ਼ ‘ਗੋਡੇ ਗੋਡੇ ਚਾਅ 2’ ਦਾ ਨਵਾਂ ਪੋਸਟਰ ਇੱਕ ਹਾਸੋਹੀਣੀ ਝਲਕ ਪੇਸ਼ ਕਰਦਾ ਹੈ।
ਸੀਕਵਲ ਅਤੇ ਪੋਸਟਰ ਦੇ ਲਾਂਚ ਬਾਰੇ ਬੋਲਦੇ ਹੋਏ, ਮੁੱਖ ਅਦਾਕਾਰ ਐਮੀ ਵਿਰਕ ਨੇ ਆਪਣਾ ਉਤਸ਼ਾਹ ਸਾਂਝਾ ਕੀਤਾ, ਇਸ ਫਿਲਮ ਵਿੱਚ ਔਰਤਾਂ ਸਾਨੂੰ ਮਰਦਾਂ ਨੂੰ ਚੱਕਰਾਂ ਵਿੱਚ ਦੌੜਾਉਂਦੀਆਂ ਹਨ ਅਤੇ ਇਹ ਪਿਛਲੀ ਕਿਸ਼ਤ ਨਾਲੋਂ ਵੀ ਵੱਡਾ ਹਾਸਿਆਂ ਦਾ ਪਿਟਾਰਾ ਹੈ।
ਇਹ ਵੀ ਪੜ੍ਹੋ : ਅੱਜ ਅਦਾਕਾਰ ਸੋਨੂੰ ਸੂਦ ਤੋਂ ਪੁੱਛਗਿੱਛ ਕਰੇਗੀ ED, ਆਨਲਾਈਨ ਸੱਟੇਬਾਜ਼ੀ ਐਪ ਮਾਮਲੇ ‘ਚ ਕੀਤਾ ਤਲਬ
ਫਿਲਮ ਬਾਰੇ ਗੱਲ ਕਰਦਿਆਂ ਤਾਨੀਆ ਨੇ ਕਿਹਾ ਕਿ “ਪਹਿਲੀ ਫਿਲਮ ਇੰਨੀ ਡੂੰਘਾਈ ਨਾਲ ਗੂੰਜਦੀ ਸੀ ਕਿਉਂਕਿ ਇਹ ਪਰਿਵਾਰ ਦੀ ਕਹਾਣੀ ਸੀ ਅਤੇ ਪੁਰਾਣੀਆਂ ਰਿਵਾਇਤਾਂ ਖਿਲਾਫ ਇੱਕ ਨਾਜੁਕ ਝਟਕਾ ਸੀ। ਇਸ ਵਾਰ ਔਰਤਾਂ ਵਧੇਰੇ ਸਸ਼ਕਤ ਹਨ, ਕਾਮੇਡੀ ਤਿੱਖੀ ਹੈ, ਅਤੇ ਸਮਾਨਤਾ ਦਾ ਸੰਦੇਸ਼ ਹੋਰ ਵੀ ਮਜ਼ਬੂਤ ਹੈ।
ਵਿਜੇ ਕੁਮਾਰ ਅਰੋੜਾ ਦੁਆਰਾ ਨਿਰਦੇਸ਼ਿਤ ਅਤੇ ਜਗਦੀਪ ਸਿੱਧੂ ਵੱਲੋਂ ਲਿਖਿਆ ਗਈ ਫਿਲਮ “ਗੋਡੇ ਗੋਡੇ ਚਾਅ 2” ਜ਼ੀ ਸਟੂਡੀਓ ਵੱਲੋ 22 ਅਕਤੂਬਰ, 2025 ਨੂੰ ਵੀਐਚ ਐਂਟਰਟੇਨਮੈਂਟ ਦੇ ਸਹਿਯੋਗ ਨਾਲ ਦੁਨੀਆ ਭਰ ਵਿੱਚ ਰਿਲੀਜ਼ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























