ਹੜ੍ਹ ਪੀੜਤ ਕਿਸਾਨਾਂ ਲਈ CM ਮਾਨ ਨੇ ਵੱਡਾ ਐਲਾਨ ਕੀਤਾ ਹੈ। ਇਸ ਵਾਰ ਸਰਕਾਰ ਕਿਸਾਨਾਂ ਨੂੰ ਕਣਕ ਦਾ ਮੁਫ਼ਤ ਬੀਜ ਦੇਵੇਗੀ। 5 ਲੱਖ ਏਕੜ ਖੇਤਾਂ ਲਈ ਬੀਜ ਮੁਹੱਈਆ ਕਰਵਾਏ ਜਾਣਗੇ ਤੇ ਕਿਸਾਨਾਂ ਨੂੰ 2 ਲੱਖ ਕੁਇੰਟਲ ਮੁਫ਼ਤ ਬੀਜ ਦਿੱਤਾ ਜਾਵੇਗਾ । CM ਮਾਨ ਨੇ ਕਿਹਾ ਕਿ ਅਸੀਂ ਸੂਬੇ ਦੇ ਕਿਸਾਨਾਂ ਨੂੰ ਮੁੜ ਤੋਂ ਪੈਰਾਂ ‘ਤੇ ਖੜ੍ਹਾ ਕਰਨ ਤੇ ਉਨ੍ਹਾਂ ਦੇ ਖੇਤਾਂ ‘ਚ ਨਵੀਂ ਜ਼ਿੰਦਗੀ ਬੀਜਣ ਦਾ ਇੱਕ ਛੋਟਾ ਜਿਹਾ ਉਪਰਾਲਾ ਕਰ ਰਹੇ ਹਾਂ।
ਟਵੀਟ ਕਰਦਿਆਂ CM ਮਾਨ ਨੇ ਲਿਖਿਆ-ਕੁਦਰਤੀ ਆਫ ਕਰਕੇ ਪੰਜਾਬ ਇਸ ਸਮੇਂ ਸੰਕਟ ਵਿਚੋਂ ਲੰਘ ਰਿਹਾ ਹੈ। ਹੜ੍ਹ ਕਾਰਨ 5 ਲੱਖ ਏਕੜ ਫਸਲ ਖਰਾਬ ਹੋ ਗਈ ਹੈ ਤੇ ਕਿਸਾਨ ਇਸਹਾਲਤ ਵਿਚ ਨਹੀਂ ਹ ਨਕਿ ਉਹ ਬੀਜ ਖਰੀਦ ਸਕਣ। ਇਸ ਲਈ ਸਰਕਾਰ ਨੇ 5 ਲੱਖ ਏਕੜ ਖੇਤਾਂ ਲਈ ਕਣਕ ਦਾ ਬੀਜ ਮੁਫਤ ਉਪਲਬਧ ਕਰਵਾਉਣ ਦਾ ਫੈਸਲਾ ਲਿਆ ਹੈ ਜਿਸ ਦੌਰਾਨ ਕਿਸਾਨਾਂ ਨੂੰ 2 ਲੱਖ ਕੁਇੰਟਲ ਬੀਜ ਮੁਫਤ ਦਿੱਤਾ ਜਾਵੇਗਾ। ਅਸੀਂ ਸੂਬੇ ਦੇ ਕਿਸਾਨਾਂ ਨੂੰ ਮੁੜ ਤੋਂ ਪੈਰਾਂ ‘ਤੇ ਖੜ੍ਹਾ ਕਰਨ ਤੇ ਉਨ੍ਹਾਂ ਵਿਚ ਨਵੀਂ ਜ਼ਿੰਦਗੀ ਬੀਜਣ ਦਾ ਇਕ ਛੋਟਾ ਜਿਹਾ ਉਪਰਾਲਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਔਖੀ ਘੜੀ ਵਿਚ ਸਾਡੀ ਸਰਕਾਰ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ।
ਇਹ ਵੀ ਪੜ੍ਹੋ : ਪੰਜਾਬੀਆਂ ਨੂੰ ਅਜੇ ਨਹੀਂ ਮਿਲੇਗਾ 10 ਲੱਖ ਰੁ. ਤੱਕ ਦਾ ਮੁਫਤ ਇਲਾਜ, ਸਰਕਾਰ ਨੂੰ ਟਾਲਣੀ ਪਈ ਲਾਂਚਿੰਗ
ਦੱਸ ਦੇਈਏ ਕਿ ਹੜ੍ਹਾਂ ਕਰਕੇ ਪੰਜਾਬ ਵਿਚ ਭਾਰੀ ਤਬਾਹੀ ਹੋਈ ਹੈ। ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ। ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਵੀ ਚਲੀਆਂ ਗਈਆਂ ਤੇ ਸੈਂਕੜੇ ਪਸ਼ੂ ਪਾਣੀ ਵਿਚ ਰੁੜ੍ਹ ਗਏ। ਲੱਖਾਂ ਲੋਕ ਬੇਘਰ ਵੀ ਹੋ ਗਏ। ਕਿਸਾਨਾਂ ਦੇ ਇਸ ਹੋਏ ਨੁਕਸਾਨ ਦੀ ਭਰਪਾਈ ਲਈ ਪੰਜਾਬ ਸਰਕਾਰ ਵੱਲੋਂ ਰਾਹਤ ਦਾ ਐਲਾਨ ਕੀਤਾ ਗਿਆ ਹੈ ਤਾਂ ਜੋ ਕਿਸਾਨ ਮੁੜ ਤੋਂ ਆਪਣੇ ਪੈਰਾਂ ‘ਤੇ ਖੜ੍ਹੇ ਹੋ ਸਕਣ।
ਵੀਡੀਓ ਲਈ ਕਲਿੱਕ ਕਰੋ -:
























