ਕਪੂਰਥਲਾ ਦੇ ਰਾਵਲਪਿੰਡੀ ਪਿੰਡ ਵਿੱਚ ਇੱਕ ਵਿਆਹੁਤਾ ਔਰਤ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਉਸ ਦੇ ਪੇਕਿਆਂ ਨੇ ਦਾ ਦੋਸ਼ ਹੈ ਕਿ ਉਸ ਦੇ ਪਤੀ ਸਣੇ ਸਹੁਰੇ ਪਰਿਵਾਰ ਦੇ ਚਾਰ ਲੋਕਾਂ ਨੇ ਉਸ ‘ਤੇ ਹਮਲਾ ਕੀਤਾ ਅਤੇ ਜ਼ਬਰਦਸਤੀ ਜ਼ਹਿਰੀਲੀ ਦਵਾਈ ਪਿਲਾਈ। ਉਸ ਦੀ ਹਾਲਤ ਵਿਗੜਨ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਕੱਲ੍ਹ ਡੀਐਮਸੀ ਵਿੱਚ ਉਸ ਦੀ ਮੌਤ ਹੋ ਗਈ।
ਪੁਲਿਸ ਮੁਤਾਬਕ ਮ੍ਰਿਤਕਾ ਦੀ ਲਾਸ਼ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਪੋਸਟਮਾਰਟਮ ਲਈ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਔਰਤ ਦੇ ਪਿਤਾ ਦੇ ਬਿਆਨ ਦੇ ਆਧਾਰ ‘ਤੇ ਉਸਦੇ ਪਤੀ, ਚਾਚੀ ਸੱਸ, ਨਣਦ ਅਤੇ ਜੇਠਾਨੀ ਵਿਰੁੱਧ ਕਤਲ ਦਾ ਦੋਸ਼ ਲਗਾਉਂਦੇ ਹੋਏ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸਾਰੇ ਅਜੇ ਫਰਾਰ ਹਨ। ਦੂਜੇ ਪਾਸੇ ਪੇਕੇ ਵਾਲਿਆਂ ਨੇ ਮੁਸਕਾਨ ਦੀ ਮ੍ਰਿਤਕ ਦੇਹ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੱਕ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।
ਪੁਲਿਸ ਜਾਣਕਾਰੀ ਮੁਤਾਬਕ ਫਗਵਾੜਾ ਦੇ ਸ਼ਾਮਨਗਰ ਦੇ ਰਹਿਣ ਵਾਲੇ ਗੁਰਮੀਤ ਸਿੰਘ ਦੇ ਪੁੱਤਰ ਸੁਰਜੀਤ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੀ ਧੀ ਮੁਸਕਾਨ (22 ਸਾਲ) ਦਾ ਵਿਆਹ 5 ਅਪ੍ਰੈਲ, 2023 ਨੂੰ ਪਿੰਡ ਰਾਵਲਪਿੰਡੀ ਦੇ ਰਹਿਣ ਵਾਲੇ ਸ਼ਿੰਦਰਪਾਲ ਦੇ ਪੁੱਤਰ ਸੰਨੀ ਕੁਮਾਰ ਨਾਲ ਹੋਇਆ ਸੀ। ਮੁਸਕਾਨ ਦੇ ਕੋਈ ਬੱਚਾ ਨਹੀਂ ਸੀ।
21 ਸਤੰਬਰ ਨੂੰ ਸਵੇਰੇ 11 ਵਜੇ ਦੇ ਕਰੀਬ ਉਸ ਨੂੰ ਸੂਚਨਾ ਮਿਲੀ ਕਿ ਮੁਸਕਾਨ ਦੇ ਪਤੀ ਸੰਨੀ ਕੁਮਾਰ, ਨਣਦ ਸਿਮਰਨ, ਚਾਚੀ ਸੱਸ ਮੰਜੂ ਅਤੇ ਜੇਠਾਣੀ ਗੁਰਪ੍ਰੀਤ ਕੌਰ, ਸਾਰੇ ਰਾਵਲਪਿੰਡੀ ਦੇ ਰਹਿਣ ਵਾਲੇ ਨੇ ਉਸ ਦੀ ਧੀ ਮੁਸਕਾਨ ‘ਤੇ ਹਮਲਾ ਕੀਤਾ ਹੈ ਅਤੇ ਫਿਰ ਜ਼ਬਰਦਸਤੀ ਜ਼ਹਿਰੀਲੀ ਦਵਾਈ ਪਿਲਾ ਦਿੱਤੀ ਹੈ, ਜਿਸ ਕਾਰਨ ਉਸ ਦੀ ਸਿਹਤ ਵਿਗੜ ਗਈ। ਮੁਸਕਾਨ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ।
ਪਿਛਲੇ ਦਿਨ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਦੇ ਡਾਕਟਰ ਨੇ ਮੁਸਕਾਨ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਲੁਧਿਆਣਾ ਦੇ ਡੀਐਮਸੀ ਰੈਫਰ ਕਰ ਦਿੱਤਾ। ਡੀਐਮਸੀ ਪਹੁੰਚਣ ‘ਤੇ ਡਿਊਟੀ ‘ਤੇ ਮੌਜੂਦ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ‘ਮੇਰੀ ਫਿਲਮ ਤਾਂ ਪਹਿਲਾਂ ਸ਼ੂਟ ਹੋਈ ਸੀ…’, ਦਿਲਜੀਤ ਦੋਸਾਂਝ ਨੇ IND-PAK ਮੈਚ ‘ਤੇ ਚੁੱਕੇ ਸਵਾਲ
ਪੁਲਿਸ ਥਾਣਾ ਰਾਵਲਪਿੰਡੀ ਮੁਤਾਬਕ ਵਿਆਹੁਤਾ ਔਰਤ ਦੇ ਪਿਤਾ ਦੀ ਸ਼ਿਕਾਇਤ ‘ਤੇ ਪਤੀ ਸੰਨੀ ਕੁਮਾਰ, ਨਣਦ ਸਿਮਰ, ਚਾਚੀ ਸੱਸ ਮੰਜੂ ਅਤੇ ਜੇਠਾਣੀ ਗੁਰਪ੍ਰੀਤ ਕੌਰ ਵਿਰੁੱਧ ਕਤਲ ਦੇ ਦੋਸ਼ ਹੇਠ FIR ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
























