ਅਜਨਾਲਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਨਾਲ ਵੱਡਾ ਹਾਦਸਾ ਵਾਪਰਿਆ ਹੈ। ਪੁਲਿਸ ਦੀ ਤੇਜ਼ ਰਫਤਾਰ ਬੱਸ ਨੇ 2 ਗੱਡੀਆਂ ਵਿਚ ਟੱਕਰ ਮਾਰੀ। 2 ਕਾਰਾਂ ਤੇ ਪਿੱਛੇ ਆ ਰਹੀ DSP ਇੰਦਰਜੀਤ ਸਿੰਘ ਦੀ ਥਾਰ ਬੱਸ ਵਿਚ ਜਾ ਵੱਜੀ।
ਹਾਦਸੇ ਵਿਚ ਕੁਝ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀਆਂ ਦੇ ਏਅਰਬੈਗ ਤੱਕ ਖੁੱਲ੍ਹ ਗਏ ਤੇ ਹਾਦਸੇ ਵਿਚ ਅਕਾਲੀ ਆਗੂ ਰਾਜਾ ਲਦੇਹ ਵਾਲ-ਵਾਲ ਬਚੇ ਹਨ ਪਰ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਹਾਦਸਾ ਉਸ ਸਮੇਂ ਹੋਇਆ ਜਦੋਂ ਸੁਖਬੀਰ ਬਾਦਲ ਰਾਹਤ ਸਮੱਗਰੀ ਵੰਡਣ ਲਈ ਪਹੁੰਚੇ ਸਨ।
ਇਹ ਵੀ ਪੜ੍ਹੋ : ਹਾਸ਼ਿਮ ਗੈਂ/ਗ ਦਾ ਮੈਂਬਰ ਅੰਮ੍ਰਿਤਸਰ ਏਅਰਪੋਰਟ ਤੋਂ ਗ੍ਰਿਫਤਾਰ, ਦੇਸ਼ ਛੱਡ ਕੇ ਭੱਜਣ ਦੀ ਸੀ ਤਿਆਰੀ
ਘਟਨਾ ਵਿਛੋਹਾ ਪਿੰਡ ਵਿਚ ਹੋਈ। ਹਾਦਸੇ ਦੇ ਬਾਅਦ ਕਾਫਲਾ ਰੁਕ ਗਿਆ ਤੇ ਸਾਰੇ ਉਤਰ ਕੇ ਹਾਦਸਾਗ੍ਰਸਤ ਕਾਰਾਂ ਦੇ ਬੱਸ ਕੋਲ ਪਹੁੰਚੇ ਤੇ ਲੋਕਾਂ ਨੂੰ ਬਾਹਰ ਕੱਢਿਆ। ਸੜਕ ‘ਤੇ ਜਾਮ ਲੱਗ ਗਿਆ ਤੇ ਸੂਚਨਾ ਮਿਲਣ ‘ਤੇ ਲੋਕਲ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਤੇ ਮਾਮਲੇ ਬਾਰੇ ਜਾਣਕਾਰੀ ਲਈ।
ਵੀਡੀਓ ਲਈ ਕਲਿੱਕ ਕਰੋ -:
























