ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ੍ਰੀ ਆਨੰਦਪੁਰ ਸਾਹਿਬ ਪਹੁੰਚੇ। ਇਥੇ ਉਨ੍ਹਾਂ ਨੇ ਹੈਰੀਟੇਜ ਸਟ੍ਰੀਟ ਦਾ ਨੀਂਹ ਪੱਥਰ ਰੱਖਿਆ ਤੇ ਭਾਈ ਜੈਤਾ ਜੀ ਮਿਊਜ਼ੀਅਮ ਦਾ ਵੀ ਉਦਘਾਟਨ ਕੀਤਾ। ਇਸ ਦੇ ਨਾਲ ਹੀ ਸੀਐੱਮ ਮਾਨ ਨੇ ਪੰਜਾਬ ਦੇ 71 ਅਧਿਆਪਕਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਤ ਵੀ ਕੀਤਾ।
ਇਸ ਮੌਕੇ ਬੋਲਦਿਆਂ CM ਮਾਨ ਨੇ ਕਿਹਾ ਕਿ ਮਾਤਾ-ਪਿਤਾ, ਟੀਚਰ ਤੇ ਗੁਰੂਆਂ ਤੋਂ ਵੱਡਾ ਕੋਈ ਨਹੀਂ। ਸਚਿਨ, ਕੋਹਲੀ ਤੇ ਕਪਿਲ ਦੇਵ ਦੇ ਕੋਚ ਨੂੰ ਤੁਸੀਂ ਪਛਾਣ ਨਹੀਂ ਸਕਦੇ ਹੋ। ਜਦੋਂ ਉਹ ਆਪਣੇ ਕੋਚ ਦੇ ਪੈਰ ਛੂਹਦੇ ਹਨ ਤਾਂ ਲੋਕਾਂ ਨੂੰ ਉਨ੍ਹਾਂ ਬਾਰੇ ਪਤਾ ਲੱਗਦਾ ਹੈ। ਟੀਚਰ ਕੋਈ ਰੋਜ਼ਗਾਰ ਨਹੀਂ ਸਗੋਂ ਮਿਸ਼ਨ ਹੈ। ਗੁਰੂ ਵਿਦਿਆ ਦੀ ਰੌਸ਼ਨੀ ਦੇਣ ਵਾਲਾ ਹੈ। ਸੀਐੱਮ ਮਾਨ ਨੇ ਕਿਹਾ ਕਿ ਉਹ ਖੁਦ ਇਕ ਟੀਚਰ ਦੇ ਬੇਟੇ ਹਨ। ਅਧਿਆਪਕਾਂ ਨੂੰ ਇਸ ਨਾਲ ਖੁਸ਼ੀ ਮਿਲਦੀ ਹੈ ਕਿ ਉਨ੍ਹਾਂ ਦੇ ਪੜ੍ਹਾਏ ਬੱਚੇ ਤਰੱਕੀ ਕਰ ਰਹੇ ਹਨ।
ਇਹ ਵੀ ਪੜ੍ਹੋ : ਮਾਂ ਦੀ ਅੰਤਿਮ ਸ਼ਰਧਾਂਜਲੀ ਮੌਕੇ ਭਾਵੁਕ ਹੋਏ ਖਾਨ ਸਾਬ, ਕਿਹਾ-‘ਮਾਂ ਬਿਨਾਂ ਮੇਰੀ ਸਾਰੀ ਤਰੱਕੀ ਮਿੱਟੀ ਆ”
CM ਮਾਨ ਨੇ ਕਿਹਾ ਕਿ ਅੱਜ ਸਾਡੀ ਸਰਕਾਰ 71 ਟੀਚਰਾਂ ਨੂੰ ਸਨਮਾਨਿਤ ਕਰ ਰਹੀ ਹੈ। ਤੁਹਾਡੀ ਵਜ੍ਹਾ ਤੋਂ ਹੀ ਸਾਡੇ ਬੱਚੇ ਸਿੱਖਿਆ ਦੇ ਖੇਤਰ ਵਿਚ ਮੁਕਾਮ ਹਾਸਲ ਕਰ ਰਹੇ ਹਨ। ਨੀਟ ਤੋਂ ਲੈ ਕੇ ਆਰਮਡ ਫੋਰਸਿਜ ਤੱਕ ਦੇ ਪੇਪਰ ਸਰਕਾਰੀ ਸਕੂਲਾਂ ਦੇ ਬੱਚੇ ਪਾਸ ਕਰ ਰਹੇ ਹਨ। ਅਧਿਆਪਕਾਂ ਨੂੰ ਅਪਡੇਟ ਕਰਨ ਲਈ ਅਸੀਂ ਅਧਿਆਪਕਾਂ ਨੂੰ ਵਿਦੇਸ਼ਾਂ ‘ਚ ਟਰੇਨਿੰਗ ਲਈ ਭੇਜ ਰਹੇ ਹਾਂ। ਹੁਣ ਨਵੰਬਰ ਵਿਚ ਟੀਚਰਾਂ ਦਾ ਨਵਾਂ ਬੈਚ ਵਿਦੇਸ਼ਾਂ ਵਿਚ ਟਰੇਨਿੰਗ ਲਈ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮਾਪੇ ਅਤੇ ਅਧਿਆਪਕਾਂ ਨੂੰ ਕਦੇ ਵੀ ਭੁੱਲੋ। ਪਹਿਲਾਂ ਅਸੀਂ ਸਿੱਖਿਆ ਦੇ ਖੇਤਰ ਵਿਚ 28ਵੇਂ ਨੰਬਰ ‘ਤੇ ਸੀ ਤੇ ਹੁਣ 17 ਤੋਂ ਪਹਿਲੇ ਨੰਬਰ ‘ਤੇ ਆ ਗਏ ਹਾਂ।
ਵੀਡੀਓ ਲਈ ਕਲਿੱਕ ਕਰੋ -:
























