ਦੁਨੀਆ ਦੇ ਪਹਿਲੇ ਸ਼ਾਕਾਹਾਰੀ ਬਾਡੀ ਬਿਲਡਰ ਵਰਿੰਦਰ ਘੁੰਮਣ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਆਪਣੇ ਫਾਲੋਅਰਸ ਅਤੇ ਪ੍ਰਸ਼ੰਸਕਾਂ ਨੂੰ ਆਖਰੀ ਬਾਏ-ਬਾਏ ਕਰਦੇ ਨਜਰ ਆ ਰਿਹਾ ਹੈ। ਇਹ ਵੀਡੀਓ ਉਸ ਦੇ ਇਲਾਜ ਦੇ ਸਮੇਂ ਦਾ ਹੈ, ਜਦੋਂ ਉਸ ਨੂੰ ਮੋਢੇ ਦੀ ਸੱਟ ਲੱਗੀ ਸੀ। ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿੱਚ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ 6 ਅਕਤੂਬਰ ਨੂੰ ਜਲੰਧਰ ਵਿੱਚ MRI ਕਰਵਾਇਆ ਸੀ, ਤਾਂਕਿ ਸੱਟ ਦਾ ਸਹੀ ਕਾਰਨ ਪਤਾ ਲੱਗ ਸਕੇ।
ਵਰਿੰਦਰ ਘੁੰਮਣ MRI ਰਿਪੋਰਟ ਲੈ ਕੇ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਪਹੁੰਚਿ। ਉਸ ਦੀ ਜਾਂਚ ਕੀਤੀ ਗਈ ਅਤੇ ਡਾਕਟਰਾਂ ਨੇ 9 ਅਕਤੂਬਰ ਨੂੰ ਸਰਜਰੀ ਲਈ ਕਿਹਾ ਗਿਆ। ਫੋਰਟਿਸ ਦੇ ਮੀਡੀਆ ਬੁਲੇਟਿਨ ਮੁਤਾਬਕ ਵਰਿੰਦਰ ਘੁੰਮਣ ਦੀ ਸਰਜਰੀ ਦੁਪਹਿਰ 3 ਵਜੇ ਸਫਲਤਾਪੂਰਵਕ ਹੋ ਗਈ। ਉਸ ਨੂੰ ਦੁਪਹਿਰ 3:35 ਵਜੇ ਦੇ ਕਰੀਬ ਦਿਲ ਦਾ ਦੌਰਾ ਪਿਆ। ਉਸ ਨੂੰ ਮੁੜ ਰਿਵਾਈਵ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਅਤੇ ਉਸ ਨੇ ਸ਼ਾਮ 5:30 ਵਜੇ ਦੇ ਕਰੀਬ ਆਖਰੀ ਸਾਹ ਲਿਆ।

ਇਸ ਵੀਡੀਓ ਵਿੱਚ ਵਰਿੰਦਰ ਘੁੰਮਣ ਆਪਣੇ ਪ੍ਰਸ਼ੰਸਕਾਂ ਨੂੰ ਬਾਏ-ਬਾਏ ਕਹਿੰਦੇ ਦਿਖਾਈ ਦੇ ਰਿਹਾ ਹੈ। ਉਸ ਨੇ ਆਪਣੇ ਪ੍ਰਸ਼ੰਸਕਾਂ ਨੂੰ ਜ਼ਿੰਦਗੀ ਵਿੱਚ ਸਫਲਤਾ ਲਈ ਇੱਕ ਮੰਤਰ ਵੀ ਦਿੱਤਾ।
ਵੀਡੀਓ ਵਿਚ ਘੁੰਮਣ ਕਹਿ ਰਿਹਾ ਹੈ ਕਿ ਕੁਝ ਲੋਕ ਕਹਿੰਦੇ ਹਨ ਕਿ ਇੰਜਰੀ ਜਾਂ ਪ੍ਰਾਬਲਮਸ ਸਾਡੇ ਕਰਮਾਂ ਦੀ ਸਜ਼ਾ ਹਨ। ਪਰ ਇੱਕ ਸਪੋਰਟਸ ਪਰਸਨ ਹੋਣ ਦੇ ਨਾਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਇਹ ਸਜ਼ਾ ਨਹੀਂ ਮਜਾ ਹੈ। ਜੋ ਜੋ ਲੋਕ ਮਿਹਨਤ ਕਰਦੇ ਹਨ ਇੰਜਰੀ ਵੀ ਉਨ੍ਹਾਂ ਨੂੰ ਹੁੰਦੀ ਹੈ। ਇਹਇੰਜਰੀ ਹੀ ਸਾਨੂੰ ਪ੍ਰਾਈਡ ਫੀਲ ਕਰਾਉਂਦੀ ਹੈ। ਦੇਸ਼ ਨੂੰ ਰਿਪ੍ਰਜੇਂਟ ਕਰਨਾ, ਵੱਡੀਆਂ-ਵੱਡੀਆਂ ਅਚੀਵਮੈਂਟਸ ਹਾਸਲ ਕਰਨਾ, ਜੇ ਇਹ ਪ੍ਰਾਈਡ ਫੀਲ ਕਰਨੀ ਹੈ ਤਾਂ ਸਾਨੂੰ ਇਸ ਪੇਨ ਵਿਚੋਂ ਲੰਘਣਾ ਪਏਗਾ। ਹਾਂਜੀ, ਇਹ ਲਾਈਫ ਦਾ ਪਾਰਟ ਹੈ। ਮਸ਼ੀਨ ਵਿਚ ਪੂਰਾ ਨਹੀਂ ਆਇਆ ਜਾ ਰਿਹਾ। ਥੋੜ੍ਹਾ ਟੇਡਾ ਹੋ ਕੇ ਨਿਕਲਣਾ ਹੋਵੇਗਾ। ਦੇਖਦੇ ਹਾਂ ਕਿ ਹੁੰਦਾ ਏ ਕਿ ਨਹੀਂ। ਡਾਕਟਰ ਸਹਿਬ ਹੋ ਜਾਏਗਾ। ਡਾਕਟਰ ਦਾ ਜਵਾਬ- ਜਰੂਰ-ਜਰੂਰ ਸਰ, ਟ੍ਰਾਈ ਕਰਾਂਗੇ। ਫਿਰ ਅਖੀਰ ਵਿਚ ਘੁੰਮਣ ਕਹਿੰਦਾ ਹੈ, ਦੇਖੋ, ਕੈਮਰਾ ਥੋੜ੍ਹਾ ਪਿੱਛੇ ਲੈ ਜਾਓ। ਬਾਏ-ਬਾਏ ਗਾਇਜ…
ਇਹ ਵੀ ਪੜ੍ਹੋ : ਦੇਸ਼ ਦੀ ਪਹਿਲੀ ਮੈਂਟਲ ਹੈਲਥ ਅੰਬੈਸਡਰ ਬਣੀ ਦੀਪਿਕਾ ਪਾਦੁਕੋਨ, ਮਾਨਸਿਕ ਸਿਹਤ ਨੂੰ ਲੈ ਕ ਫੈਲਾਏਗੀ ਜਾਗਰੂਕਤਾ
ਦੱਸ ਦੇਈਏ ਕਿ ਵਰਿੰਦਰ ਘੁੰਮਣ ਜਲੰਧਰ ਦੇ ਮਾਡਲ ਹਾਊਸ ਵਿੱਚ ਆਪਣੇ ਜਿਮ ਵਿੱਚ ਕਸਰਤ ਕਰ ਰਿਹਾ ਸੀ। ਅਚਾਨਕ ਉਸ ਦੇ ਮੋਢੇ ਦੀ ਇੱਕ ਨਸ ਦਬ ਗਈ। ਉਸ ਦੀ ਹਾਲਤ ਵਿਗੜ ਗਈ ਅਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਾਲਾਂਕਿ, ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:
























