ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਅੰਮ੍ਰਿਤਸਰ ਦੇ ਭਲਾ ਪਿੰਡ ਸਥਿਤ ਸ਼ੂਗਰ ਮਿੱਲ ਅਜਨਾਲਾ ਜਾਣਗੇ ਤੇ ਉਥੇ ਹੜ੍ਹ ਪੀੜਤਾਂ ਨੂੰ ਸਹਾਇਤਾ ਰਾਸ਼ੀ ਵੰਡਣ ਦੀ ਸ਼ੁਰੂਆਤ ਕਰਨਗੇ । ਜ਼ਿਕਰਯੋਗ ਹੈ ਕਿ ਇਸ ਸਾਲ ਪੰਜਾਬ ਵਿਚ ਆਏ ਹੜ੍ਹਾਂ ਨੇ ਤਬਾਹੀ ਮਚਾ ਦਿੱਤੀ ਜਿਸ ਵਿਚ ਲਗਭਗ 1,35,000 ਕਰੋੜ ਦਾ ਨੁਕਸਾਨ ਹੋਇਆ। ਮੁੱਖ ਮੰਤਰੀ ਮਾਨ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਦੀਵਾਲੀ ਤੋਂ ਪਹਿਲਾਂ ਹੜ੍ਹ ਪੀੜਤਾਂ ਨੂੰ ਸਹਾਇਤਾ ਰਕਮ ਦੇਣੀ ਸ਼ੁਰੂ ਕਰ ਦਿੱਤੀ ਜਾਵੇਗੀ।
ਮੁੱਖ ਮੰਤਰੀ ਇਸ ਤੋਂ ਪਹਿਲਾਂ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਚੁੱਕੇ ਹਨ ਤੇ ਉਨ੍ਹਾਂ ਨੇ ਪੀੜਤਾਂ ਨੂੰ ਹਰ ਸੰਭਵ ਮਦਦ ਦੇਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸੂਬਾ ਸਰਕਾਰ ਕਿਸੇ ਵੀ ਲੋੜਵੰਦ ਨੂੰ ਇਕੱਲਾ ਨਹੀਂ ਛੱਡੇਗੀ। ਮੁੱਖ ਮੰਤਰੀ ਮੁਤਾਬਕ ਜਿਹੜੇ ਲੋਕਾਂ ਦੇ ਘਰ ਤਬਾਹ ਹੋਏ ਹਨ ਤੇ ਜਿਨ੍ਹਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਤੋਂ ਨਸ਼ਟ ਹੋ ਚੁੱਕੀਆਂ ਹਨ, ਉਨ੍ਹਾਂ ਨੂੰ ਵਿੱਤੀ ਸਹਾਇਤਾ, ਨਵੇਂ ਮਕਾਨ ਦੀ ਰਕਮ ਤੇ ਕਿਸਾਨ ਕਰਜ਼ ਰਾਹਤ ਵਰਗੀਆਂ ਯੋਜਨਾਵਾਂ ਤਹਿਤ ਮਦਦ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਅਮਰੀਕਾ ‘ਚ ਵੱਡਾ ਜਹਾਜ਼ ਹਾ.ਦ/ਸਾ, ਆਸਮਾਨ ਤੋਂ ਸਿੱਧਾ ਪਾਰਕਿੰਗ ‘ਚ ਡਿੱ.ਗਿ/ਆ ਪਲੇਨ, 2 ਲੋਕਾਂ ਦੀ ਗਈ ਜਾ/ਨ
ਅੱਜ ਦਾ ਪ੍ਰੋਗਰਾਮ ਉਨ੍ਹਾਂ ਵਾਅਦਿਆਂ ਦੀ ਪਹਿਲੀ ਕੜ੍ਹੀ ਹੈ ਜਦੋਂ ਸਿੱਧੇ ਤੌਰ ‘ਤੇ ਪੀੜਤਾਂ ਨੂੰ ਸਹਾਇਤਾ ਰਕਮ ਸੌਂਪੀ ਜਾਵੇਗੀ। ਮੁੱਖ ਮੰਤਰੀ ਦਾ ਇਹ ਦੌਰਾਨ ਸਿਰਫ ਰਾਹਤ ਵੰਡ ਤੱਕ ਸੀਮਤ ਨਹੀਂ ਹੈ ਸਗੋਂ ਇਹ ਸਰਕਾਰ ਦੀ ਸੰਵੇਦਨਸ਼ੀਲਤਾ ਤੇ ਜ਼ਮੀਨ ਨਾਲ ਜੁੜੀ ਕਾਰਜਸ਼ੈਲੀ ਦਾ ਪ੍ਰਮਾਣ ਵੀ ਹੈ। ਇਹ ਦਿਨ ਉਨ੍ਹਾਂ ਹਜ਼ਾਰਾਂ ਲੋਕਾਂ ਲਈ ਨਵੀਂ ਉਮੀਦ ਲੈ ਕੇ ਆਇਆ ਹੈ ਜਿਨ੍ਹਾਂ ਨੇ ਹੁਣੇ ਜਿਹੇ ਕੁਦਰਤੀ ਆਫਤ ਵਿਚ ਆਪਣਾ ਸਭ ਕੁਝ ਗੁਆ ਦਿੱਤਾ। ਮੰਤਰੀ ਹਰਦੀਪ ਮੁੰਡੀਆਂ ਤੇ MLA ਕੁਲਦੀਪ ਧਾਲੀਵਾਲ ਸੀਐੱਮ ਮਾਨ ਨਾਲ ਵੀ ਨਾਲ ਮੌਜੂਦ ਰਹਿਣਗੇ ।
ਵੀਡੀਓ ਲਈ ਕਲਿੱਕ ਕਰੋ -:
























