ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਸ਼ਿਵਰਾਜ ਚੌਹਾਨ, ਪੰਜਾਬ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ, ਆਈਸੀਆਰ ਦੇ ਡਾਇਰੈਕਟਰ ਜਨਰਲ ਡਾਕਟਰ ਐਮਐਲ ਜਾਟ ਜੀ, ਨੇਕ ਪੰਜਾਬ ਦੇ ਖੇਤੀਬਾੜੀ ਇੰਫੂਲੈਂਸਰ ਦੇ ਨਾਲ ਕਿਸਾਨੀ ਮੰਗਾਂ ਨੂੰ ਲੈ ਕੇ ਕੀਤੀ ਮੀਟਿੰਗ। ਮੀਟਿੰਗ ਦਾ ਅਸਥਾਨ ਲੁਧਿਆਣਾ ਵਿਖੇ ਭਾਰਤੀ ਮੱਕੀ ਅਨੁਸੰਦਾਨ ਕੇਂਦਰ, ਲਾਡੋਵਾਲ ਸੀ।
ਮੰਗਾ : ਸਬਸਿਡੀ ਵਾਲੀਆਂ ਥੋਕ ਖਾਦਾਂ ਨਾਲ ਟੈਗ ਕੀਤੇ ਜਾ ਰਹੇ ਸਮੱਗਰੀ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ। ਖਾਦਾਂ ਦੀ ਸਮੇਂ ਸਿਰ ਉਪਲਬਧਤਾ ਹੋਣੀ ਚਾਹੀਦੀ ਹੈ। ਝੋਨਾ ਅਤੇ ਕਪਾਹ ਬਿਨਾਂ ਕਿਸੇ ਕਮੀ ਦੇ ਐਮਐਸਪੀ ‘ਤੇ ਖਰੀਦਿਆ ਜਾਣਾ ਚਾਹੀਦਾ ਹੈ। ਮੱਕੀ ਦੇ ਵਧਦੇ ਖੇਤਰ ਦੇ ਅਨੁਸਾਰ ਬਸੰਤ ਰੁੱਤ ਲਈ ਮੱਕੀ ਦੇ ਹਾਈਬ੍ਰਿਡ ਬੀਜ ਸਮੇਂ ਸਿਰ ਉਪਲਬਧ ਹੋਣੇ ਚਾਹੀਦੇ ਹਨ। ਮੌਸਮ ਦੀ ਜਾਣਕਾਰੀ ਆਈਐਮਡੀ ਏਡਬਲਯੂਐਸ ਮੌਸਮ ਸਟੇਸ਼ਨਾਂ ਦਾ ਮੁੜ ਸਰਵੇਖਣ ਕਰਕੇ ਜਨਤਕ ਪੱਧਰ ‘ਤੇ ਜਨਤਕ ਤੌਰ ‘ਤੇ ਖੁੱਲ੍ਹੀ ਹੋਣੀ ਚਾਹੀਦੀ ਹੈ ਅਤੇ ਪੁਰਾਣੇ ਏਡਬਲਯੂਐਸ ਸਟੇਸ਼ਨਾਂ ਦਾ ਨਵੀਨੀਕਰਨ ਵੀ ਕਰੋ। ਕਪਾਹ ਦੇ ਬੀਜਾਂ ਵਿੱਚ ਐਚਟੀ ਬੀਟੀ ਜਾਂ ਗੁਲਾਬੀ ਬੋਲਵਰਮ ਵਰਗੇ ਨਦੀਨਾਂ ਦੀ ਸਮੱਸਿਆ ਨੂੰ ਹੱਲ ਕਰਨ ਵਾਲੇ ਬੀਜਾਂ ਨੂੰ ਤਰਜੀਹੀ ਪ੍ਰਵਾਨਗੀਆਂ ਅਨੁਸਾਰ ਪਾਲਣਾ ਕੀਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਿੱਖਿਆ ਵਿਭਾਗ ਦਾ ਨਵਾਂ ਫਰਮਾਨ, ਅਧਿਆਪਕਾਂ ਨੂੰ PTM ਦੌਰਾਨ ਚੈੱਕ ਕਰਨਾ ਹੋਵੇਗਾ ਮਾਪਿਆਂ ਦਾ ਬਲੱਡ ਪ੍ਰੈਸ਼ਰ
ਇਸ ਮੀਟਿੰਗ ਵਿੱਚ ਮੁੱਖ ਤੌਰ ਤੇ ਇਨਫਲੈਂਸਰ ਪਰਗਟ ਸਿੰਘ (crops information), ਡਾ ਕੁਲਦੀਪ ਸਿੰਘ (ਮੇਰੀ ਖੇਤੀ ਮੇਰਾ ਪੰਜਾਬ), ਬਲਜਿੰਦਰ ਸਿੰਘ ਮਾਨ (ਮੌਸਮ ਪੰਜਾਬ ਦਾ), ਹਰਜਿੰਦਰ ਸਿੰਘ ਸੰਧੂ (ਜੋਧਾਂ ਫਾਰਮ), ਸੰਦੀਪ ਬਿਸ਼ਨੋਈ (Agriculture Farmer), ਅਮਰੀਕ ਸਿੰਘ ਢਿੱਲੋਂ (Dhillon Bathinde Wala), ਗੁਰਪ੍ਰੀਤ ਸਿੰਘ ( Agrifarming), ਪਰਮਜੀਤ ਸਿੰਘ (Maan Farm Kotkapura, ਸੁਖਜੀਤ ਸਿੰਘ ( warraich farm, samrala) ਨੇ ਹਿੱਸਾ ਲਿਆ ।
ਵੀਡੀਓ ਲਈ ਕਲਿੱਕ ਕਰੋ -:
























