‘ਕੌਣ ਬਣੇਗਾ ਕਰੋੜਪਤੀ’ ਸ਼ੋਅ ‘ਚ ਅਮਿਤਾਭ ਬੱਚਨ ਦੇ ਨਾਲ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨਜਰ ਆਉਣ ਵਾਲਾ ਹੈ। ਦਿਲਜੀਤ ਦੀ ਐਂਟਰੀ ਸੈਲੀਬ੍ਰਿਟੀ ਐਪੀਸੋਡ ਵਿਚ ਹੋਵੇਗੀ। ਉਸਨੇ ਸ਼ੋਅ ਦੀ ਸ਼ੂਟਿੰਗ ਪੂਰੀ ਕਰ ਲਈ ਹੈ ਅਤੇ ਦਰਸ਼ਕ ਉਸਦੇ ਐਪੀਸੋਡ ਦੇ ਪ੍ਰਸਾਰਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਦਿਲਜੀਤ ਨੇ ਕੇਬੀਸੀ ਤੋਂ ਮਿਲੇ ਪੈਸੇ ਨੂੰ ਪੰਜਾਬ ਹੜ੍ਹ ਰਾਹਤ ਫੰਡ ਵਿੱਚ ਦਾਨ ਕਰਨ ਦਾ ਫੈਸਲਾ ਕੀਤਾ।
ਦਿਲਜੀਤ ਨੇ ਖੁਦ ਇੱਕ ਵੀਡੀਓ ਵਿੱਚ ਕਿਹਾ ਸੀ ਕਿ ਉਸ ਨੇ “ਕੌਣ ਬਨੇਗਾ ਕਰੋੜਪਤੀ 17” ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਐਪੀਸੋਡ ਵਿੱਚ ਉਹ ਆਪਣੇ ਹਾਸੇ-ਮਜ਼ਾਕ ਵਾਲੇ ਅੰਦਾਜ਼ ਦਿਲ ਨੂੰ ਛੂਹ ਲੈਣ ਵਾਲੇ ਜਵਾਬਾਂ ਅਤੇ ਪੰਜਾਬੀ ਛੋਹ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਲਈ ਤਿਆਰ ਹੈ।
ਹਾਲ ਹੀ ਵਿੱਚ ਜਦੋਂ ਇੱਕ ਪ੍ਰਸ਼ੰਸਕ ਨੇ ਉਸ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੁੱਛਿਆ ਕਿ “ਕੇਬੀਸੀ ‘ਤੇ ਤੁਹਾਡਾ ਤਜਰਬਾ ਕਿਵੇਂ ਰਿਹਾ?”, ਤਾਂ ਦਿਲਜੀਤ ਨੇ ਨਿਮਰਤਾ ਨਾਲ ਜਵਾਬ ਦਿੱਤਾ, “ਇਹ ਪੰਜਾਬ ਦੇ ਹੜ੍ਹਾਂ ਲਈ ਹੈ।”

ਦੱਸ ਦੇਈਏ ਕਿ ਇਸ ਸਾਲ ਭਾਰੀ ਬਾਰਸ਼ ਅਤੇ ਹੜ੍ਹਾਂ ਨਾਲ ਪੰਜਾਬ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ। ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ ਹੋਏ, ਲਗਭਗ 1,655 ਪਿੰਡ ਡੁੱਬ ਗਏ ਅਤੇ 1.75 ਲੱਖ ਹੈਕਟੇਅਰ ਖੇਤੀਬਾੜੀ ਜ਼ਮੀਨ ਤਬਾਹ ਹੋ ਗਈ। ਇਨ੍ਹਾਂ ਹਲਾਤਾਂ ਵਿਚ ਦਿਲਜੀਤ ਦੋਸਾਂਝ ਨੇ ਨਾ ਸਿਰਫ਼ ਵਿੱਤੀ ਸਹਾਇਤਾ ਪ੍ਰਦਾਨ ਕੀਤੀ, ਸਗੋਂ ਸਭ ਤੋਂ ਵੱਧ ਪ੍ਰਭਾਵਿਤ 10 ਪਿੰਡਾਂ ਨੂੰ ਗੋਦ ਵੀ ਲਿਆ। ਉਸ ਦੀ ਟੀਮ ਇਨ੍ਹਾਂ ਇਲਾਕਿਾਂ ਵਿੱਚ ਭੋਜਨ, ਪਾਣੀ, ਦਵਾਈਆਂ ਅਤੇ ਮੁੜ ਵਸੇਬੇ ਦੇ ਕੰਮ ਵਿੱਚ ਲਗਾਤਾਰ ਲੱਗੀ ਹੋਈ ਹੈ। ਪਿਛਲੇ ਮਹੀਨੇ, ਉਸ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ, “ਅਸੀਂ ਸਾਰੇ ਪੰਜਾਬ ਦੇ ਲੋਕਾਂ ਦੇ ਨਾਲ ਖੜ੍ਹੇ ਹਾਂ। ਇਹ ਸਮਾਂ ਹੈ ਕਿ ਇੱਕ ਦੂਜੇ ਦੀ ਮਦਦ ਕਰੀਏ।”
ਇਹ ਵੀ ਪੜ੍ਹੋ : ਮੰਤਰੀ ਹਰਭਜਨ ਸਿੰਘ ETO ਦੇ ਕਾਫਲੇ ਦਾ ਐਕਸੀਡੈਂਟ, ਗੱਡੀਆਂ ‘ਚ ਆਹਮੋ-ਸਾਹਮਣਿਓਂ ਟੱਕਰ, 5 ਫੱਟੜ
ਕੰਮ ਦੀ ਗੱਲ ਕਰੀਏ ਤਾਂ ਦਿਲਜੀਤ ਲਗਾਤਾਰ ਬਿਜੀ ਹੁੰਦਾ ਹੈ। ਉਸ ਨੇ ਹਾਲ ਹੀ ਵਿੱਚ ਮਾਨੁਸ਼ੀ ਛਿੱਲਰ ਨਾਲ ਆਪਣਾ ਨਵਾਂ ਰੋਮਾਂਟਿਕ ਟਰੈਕ “ਕੁਫਰ” ਰਿਲੀਜ਼ ਕੀਤਾ ਹੈ, ਜਿਸ ਨੂੰ ਦਰਸ਼ਕਾਂ ਤੋਂ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਇਲਾਵਾ, ਉਹ ਜਲਦੀ ਹੀ “ਬਾਰਡਰ 2” ਵਿੱਚ ਨਜ਼ਰ ਆਏਗਾ, ਜੋ ਕਿ 1997 ਦੀ ਬਲਾਕਬਸਟਰ “ਬਾਰਡਰ” ਦਾ ਸੀਕਵੈੱਲ ਹੈ।
ਵੀਡੀਓ ਲਈ ਕਲਿੱਕ ਕਰੋ -:
























