ਬਾਲੀਵੁੱਡ ਤੋਂ ਇਕ ਹੋਰ ਬੁਰੀ ਖਬਰ ਸਾਹਮਣੇ ਆਈ ਹੈ। ਬੀਤੇ ਜ਼ਮਾਨੇ ਦੀ ਪਾਪੂਲਰ ਡਾਂਸਰ ਤੇ ਐਕਟ੍ਰੈਸ ਮਧੂਮਤੀ ਦਾ 87 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਸ ਦੀ ਮੌਤ ਨਾਲ ਇੰਡਸਟਰੀ ਸਦਮੇ ਵਿਚ ਡੁੱਬ ਗਈ ਹੈ। ਮਧੂਮਤੀ ਨੂੰ ਉਨ੍ਹਾਂ ਦੇ ਸ਼ਾਨਦਾਰ ਡਾਂਸ ਦੀ ਵਜ੍ਹਾ ਨਾਲ ਜਾਣਿਆ ਜਾਂਦਾ ਸੀ ਤੇ ਉਸ ਦੀ ਤੁਲਨਾ ਡਾਂਸਰ ਹੈਲਨ ਨਾਲ ਹੁੰਦੀ ਸੀ। ਖਬਰ ਸਾਹਮਣੇ ਆਉਣ ਦੇ ਬਾਅਦ ਤੋਂ ਬਾਲੀਵੁੱਡ ਸੇਲੇਬਸ ਉਸ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕਰ ਰਹੇ ਹਨ। ਅਕਸ਼ੇ ਕੁਮਾਰ, ਚੰਕੀ ਪਾਂਡੇ ਤੇ ਵਿੰਦੂ ਦਾਰਾ ਸਿੰਘ ਨੇ ਪੋਸਟ ਸ਼ੇਅਰ ਕਰਕੇ ਸ਼ਰਧਾਂਜਲੀ ਦਿੱਤੀ ਹੈ।
ਅਕਸ਼ੇ ਕੁਮਾਰ ਨੇ ਸੋਸ਼ਲ ਮੀਡੀਆ ‘ਤੇ ਇਕ ਸਟੋਰੀ ਪੋਸਟ ਕੀਤੀ ਹੈ, ਜਿਸ ਵਿਚ ਉਹ ਡਾਂਸਰ ਤੇ ਐਕਟ੍ਰੈਸ ਮਧੂਮਤੀ ਨਾਲ ਦਿਖ ਰਹੇ ਹਨ। ਅਕਸ਼ੇ ਨੇ ਕੈਪਸ਼ਨ ਵਿਚ ਲਿਖਿਆ-‘ਮੇਰੀ ਪਹਿਲੀ ਗੁਰੂ, ਜਿਨ੍ਹਾਂ ਤੋਂ ਮੈਂ ਡਾਂਸ ਬਾਰੇ ਬਹੁਤ ਕੁਝ ਸਿੱਖਿਆ। ਤੁਹਾਡੇ ਕਦਮਾਂ ਨੂੰ ਦੇਖ ਕੇ ਮੈਂ ਡਾਂਸ ਸਿਖਿਆ, ਹਰ ਅਦਾ, ਹਰ ਐਕਸਪ੍ਰੈਸਸ਼ਨ ਵਿਚ ਤੁਹਾਡੀ ਯਾਦ ਹਮੇਸ਼ਾ ਰਹੇਗੀ।
ਇਹ ਵੀ ਪੜ੍ਹੋ : ASI ਸੰਦੀਪ ਦਾ ਅੱਜ ਹੋਵੇਗਾ ਪੋਸਟਮਾਰਟਮ, IAS ਅਮਨੀਤ ਤੇ ਭਰਾ ਖਿਲਾਫ਼ FIR ਤੋਂ ਬਾਅਦ ਰਾਜੀ ਹੋਇਆ ਪਰਿਵਾਰ
ਦੂਜੇ ਪਾਸੇ ਵਿੰਦੂ ਦਾਰਾ ਸਿੰਘ ਨੇ ਮਧੂਮਤੀ ਦੀ ਫੋਟੋ ਸ਼ੇਅਰ ਕਰਕੇ ਲਿਖਿਆ-ਸਾਡੀ ਟੀਚਰ ਤੇ ਮਾਰਗਦਰਸ਼ਕ ਮਧੁਮਤੀ ਜੀ ਦੀ ਆਤਮਾ ਨੂੰ ਸ਼ਾਂਤੀ ਮਿਲੇ। ਸਾਡੇ ਤੋਂ ਕਈ ਲੋਕਾਂ ਨੇ ਇਸ ਮਹਾਨ ਹਸਤੀ ਤੋਂ ਨ੍ਰਿਤ ਸਿੱਖਿਆ ਤੇ ਉਨ੍ਹਾਂ ਦੇ ਪਿਆਰ ਤੇ ਆਸ਼ੀਰਵਾਦ ਨਾਲ ਭਰਪੂਰ ਇਕ ਸੁੰਦਰ ਜੀਵਨ ਬਤੀਤ ਕੀਤਾ। ਚੰਕੀ ਪਾਂਡੇ ਨੇ ਵੀ ਮਧੂਮਤੀ ਦੀ ਫੋਟੋ ਸ਼ੇਅਰ ਕਰਕੇ ਦੁੱਖ ਜ਼ਾਹਿਰ ਕੀਤਾ ਹੈ। ਐਕਟਰ ਨੇ ਵੀ ਮਧੂਮਤੀ ਤੋਂ ਡਾਂਸ ਸਿੱਖਿਆ ਸੀ।
ਇਸ ਤੋਂ ਪਹਿਲਾਂ ‘ਮਹਾਭਾਰਤ’ ਵਿਚ ਕਰਨ ਦਾ ਕਿਰਦਾਰ ਨਿਭਾਉਣ ਵਾਲੇ ਦਿੱਗਜ਼ ਐਕਟਰ ਪੰਕਜ ਧੀਰ ਨੇ ਵੀ 15 ਅਕਤੂਬਰ ਨੂੰ ਆਖਰੀ ਸਾਹ ਲਏ। ਉਹ ਕੈਂਸਰ ਨਾਲ ਲੰਬੀ ਲੜਾਈ ਲੜ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -:
























