ਭਾਰਤੀ ਟੀਮ ਆਸਟ੍ਰੇਲੀਆ ਦੌਰੇ ‘ਤੇ ਵਨਡੇ ਸੀਰੀਜ ਦਾ ਪਹਿਲਾ ਮੈਚ 7 ਵਿਕਟਾਂ ਤੋਂ ਹਾਰ ਗਈ ਹੈ। ਮੀਂਹ ਤੋਂ ਪ੍ਰਭਾਵਿਤ ਮੈਚ ਨੂੰ ਜਿੱਤਣ ਦੇ ਨਾਲ ਹੀ ਆਸਟ੍ਰੇਲੀਆ ਨੇ 3 ਮੈਚਾਂ ਦੀ ਸੀਰੀਜ ਵਿਚ 1-0 ਦੀ ਬੜ੍ਹਤ ਬਣਾ ਲਈ ਹੈ। ਸੀਰੀਜ ਦਾ ਦੂਜਾ ਮੁਕਾਬਲਾ 23 ਅਕਤੂਬਰ ਨੂੰ ਏਡੀਲੇਡ ਵਿਚ ਖੇਡਿਆ ਜਾਵੇਗਾ।
ਪਰਥ ਦੇ ਆਪਟਸ ਸਟੇਡੀਅਮ ਵਿਚ ਆਸਟ੍ਰੇਲੀਆ ਨੇ ਟੌਸ ਜਿੱਤ ਕੇ ਗੇਂਦਬਾਜ਼ੀ ਚੁਣੀ। ਭਾਰਤ ਨੇ ਮੀਂਹ ਕਾਰਨ ਤੈਅ ਕੀਤੇ ਗਏ 26 ਓਵਰਾਂ ਵਿਚ 9 ਵਿਕਟਾਂ ‘ਤੇ 136 ਦੌੜਾਂ ਬਣਾੀਾੰ। ਕੇਐੱਲ ਰਾਹੁਲ ਨੇ 38 ਅਤੇ ਅਕਸ਼ਰ ਪਟੇਲ ਨੇ 31 ਦੌੜਾਂ ਬਣਾਈਆਂ। ਜਵਾਬ ਵਿਚ ਆਸਟ੍ਰੇਲੀਆ ਨੇ 21.2 ਓਵਰ ਵਿਚ ਟਾਰਗੈੱਟ ਹਾਸਲ ਕਰ ਲਿਆ। ਕਪਤਾਨ ਮਿਚੇਲ ਮਾਰਸ਼ ਨੇ ਨਾਟਆਊਟ 46 ਦੌੜਾਂ ਬਣਾਈਆਂ। ਜੋਸ਼ ਫਿਲਿਪ ਨੇ 37 ਦੌੜਾਂ ਦੀ ਪਾਰੀ ਖੇਡੀ।
ਭਾਰਤ ਦੇ ਟੌਪ ਆਰਡਰ ਦੇ 4 ਬੈਟਰ ਇਸ ਮੈਚ ਵਿਚ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ। ਰੋਹਿਤ ਸ਼ਰਮਾ 10, ਵਿਰਾਟ ਕੋਹਲੀ ਜ਼ੀਰੋ ਤੇ ਕਪਤਾਨ ਸ਼ੁਭਮਨ ਗਿਲ 10 ਦੌੜਾਂ ਬਣਾ ਕੇ ਪਾਵਰਪਲੇਅ ਦੇ ਅੰਦਰ ਹੀ ਪਵੇਲੀਅਨ ਪਰਤ ਗਏ। ਨੰਬਰ-4 ‘ਤੇ ਉਤਰੇ ਸ਼੍ਰੇਅਸ ਅਈਅਰ ਵੀ 11 ਦੌੜਾਂ ਹੀ ਬਣਾ ਸਕੇ।
ਟੌਸ ਹਾਰ ਕੇ ਬੈਟਿੰਗ ਕਰਨ ਉਤਰੀ ਭਾਰਤੀ ਪਾਰੀ ਵਿਚ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ। ਇਸ ਵਜ੍ਹਾ ਤੋਂ 4 ਵਾਰ ਮੁਕਾਬਲਾ ਰੋਕਣਾ ਪਿਆ। ਰੁਕ-ਰਕ ਕੇ ਪੈ ਰਹੇ ਮੀਂਹ ਕਾਰਨ ਮੈਚ ਦੇ ਓਵਰਾਂ ਵਿਚ ਕਟੌਤੀ ਕੀਤੀ ਗਈ ਤੇ ਭਾਰਤੀ ਟੀਮ 26 ਓਵਰਾਂ ਵਿਚ 136 ਦੌੜਾਂ ਹੀ ਬਣਾ ਸਕੀ। DLS ਮੈਥਡ ਦੇ ਕਾਰਨ ਆਸਟ੍ਰੇਲੀਆ ਨੂੰ 131 ਦੌੜਾਂ ਦਾ ਟੀਚਾ ਮਿਲਿਆ ਯਾਨੀ ਕਿ ਮੀਂਹ ਕਰਕੇ ਭਾਰਤੀ ਪਾਰੀ ਦੀਆਂ 6 ਦੌੜਾਂ ਘੱਟ ਹੋ ਗਈਆਂ। ਟੀਚੇ ਦਾ ਪਿੱਛਾ ਕ ਰਰਹੀ ਆਸਟ੍ਰੇਲੀਆ ਟੀਮ ਨੇ 10 ਦੌੜਾਂ ‘ਤੇ ਪਹਿਲਾਂ ਵਿਕਟ ਗੁਆ ਦਿੱਤਾ ਸੀ। ਟ੍ਰੈਵਿਸ ਹੈਡ 8 ਦੌੜਾਂ ਬਣਾ ਕੇ ਆਊਟ ਹੋਏ। ਉਨ੍ਹਾਂ ਨੂੰ ਅਰਸ਼ਦੀਪ ਸਿੰਘ ਨੇ ਪਵੇਲੀਅਨ ਭੇਜਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਨੇਤਰਹੀਣਾਂ ਤੇ ਦਿਵਿਆਂਗਾਂ ਨੂੰ ਵੱਡੀ ਰਾਹਤ, ਮੁਫਤ ਸਫਰ ਲਈ 84.26 ਲੱਖ ਦੀ ਰਾਸ਼ੀ ਜਾਰੀ
ਦੂਜੇ ਪਾਸੇ ਕਪਤਾਨ ਮਿਚੇਲ ਮਾਰਸ਼ ਨੇ ਮੈਥਿਊ ਸ਼ਾਰਟ (8ਦੌੜਾਂ) ਦੇ ਨਾਲ 34, ਜੋਸ਼ ਫਿਲਿਪ (37 ਦੌੜਾਂ) ਦੇ ਨਾਲ 55 ਦੌੜਾਂ ਤੇ ਮੈਟ ਰੇਨਸ਼ਾਅ ਨਾਲ ਨਾਟਾਊਟ 32 ਦੌੜਾਂ ਦੀ ਪਾਰੀ ਸਾਂਝੇਦਾਰੀ ਕਰਕੇ ਆਪਣੀ ਟੀਮ ਨੂੰ ਜਿੱਤ ਦਿਵਾਈ। ਮਿਚੇਲ ਮਾਰਸ਼ 46 ਦੌੜਾਂ ਬਣਾ ਕੇ ਨਾਟਆਊਟ ਰਹੇ। ਮਾਰਸ਼ ਦੀ ਇਸੇ ਪਾਰੀ ਨਾਲ ਆਸਟ੍ਰੇਲੀਆ ਦਾ ਰਨ ਚੇਨ ਆਸਾਨ ਹੋ ਗਿਆ ਤੇ ਮਾਰਸ਼ ਨੂੰ ਪਲੇਅਰ ਆਫ ਦਿ ਮੈਚ ਵੀ ਚੁਣਿਆ ਗਿਆ।
ਵੀਡੀਓ ਲਈ ਕਲਿੱਕ ਕਰੋ -:
























