ਭਾਰਤੀ ਵਨਡੇ ਟੀਮ ਦੇ ਉਪ ਕਪਤਾਨ ਸ਼੍ਰੇਅਸ ਅਈਅਰ ਨੂੰ ਸਿਡਨੀ ਦੇ ਇਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਉਹ ਅਜੇ ਆਈਸੀਯੂ ਵਿਚ ਹਨ। ਰਿਪੋਰਟ ਮੁਤਾਬਕ ਉਨ੍ਹਾਂ ਨੂੰ ਆਸਟ੍ਰੇਲੀਆ ਖਿਲਾਫ ਤੀਜੇ ਮੈਚ ਦੌਰਾਨ ਪਸਲੀਆਂ ਵਿਚ ਸੱਟ ਲੱਗਣ ਦੀ ਵਜ੍ਹਾ ਨਾਲ ਇੰਟਰਨਲ ਬਲੀਡਿੰਗ ਹੋ ਰਹੀ ਹੈ।
ਅਈਅਰ ਨੇ ਤੀਜੇ ਵਡਨ ਵਿਚ ਸ਼ਨੀਵਾਰ ਨੂੰ ਬੈਕਵਰਡ ਪੁਆਇੰਟ ਤੋਂ ਪਿੱਛੇ ਵੱਲ ਨੂੰ ਦੌੜਦੇ ਹੋਏ ਅਲੈਕਸ ਕੈਰੀ ਦਾ ਸ਼ਾਨਦਾਰ ਕੈਚ ਲਿਆ ਸੀ। ਇਸ ਦੌਰਾਨ ਉਨ੍ਹਾਂ ਦੀ ਸੱਜੀ ਪਸਲੀ ਵਿਚ ਸੱਟ ਲੱਗੀ ਸੀ। ਇਸ ਦੇ ਬਾਅਦ ਉਹ ਡ੍ਰੈਸਿੰਗ ਰੂਮ ਵਿਚ ਪਰਤੇ ਤੇ ਤੁਰੰਤ ਉੁਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।
ਸ਼੍ਰੇਅਸ ਪਿਛਲੇ ਕੁਝ ਦਿਨਾਂ ਤੋਂ ਆਈਸੀਯੂ ਵਿਚ ਹਨ। ਰਿਪੋਰਟ ਆਉਣ ਦੇ ਬਾਅਦ ਇੰਟਰਨਲ ਬਲੀਡਿੰਗ ਦਾ ਪਤਾ ਲੱਗਾ ਤੇ ਉਨ੍ਹਾਂ ਨੂੰ ਤੁਰੰਤ ਭਰਤੀ ਕਰਨਾ ਪਿਆ। ਰਿਕਵਰੀ ਦੇ ਆਧਾਰ ‘ਤੇ ਉਨ੍ਹਾਂ ਨੂੰ 2 ਤੋਂ 7 ਦਿਨਾਂ ਤੱਕ ਆਬਜ਼ਰਵੇਸ਼ਨ ਵਿਚ ਰੱਖਿਆ ਜਾਵੇਗਾ ਕਿਉਂਕਿ ਬਲੀਡਿੰਗ ਨਾਲ ਇੰਫੈਕਸ਼ਨ ਨੂੰ ਫੈਲਣ ਤੋਂ ਰੋਕਣਾ ਜ਼ਰੂਰੀ ਸੀ।
ਇਹ ਵੀ ਪੜ੍ਹੋ : CM ਮਾਨ ਅੱਜ ਰਾਸ਼ਟਰਪਤੀ ਮੁਰਮੂ ਨਾਲ ਕਰਨਗੇ ਮੁਲਾਕਾਤ, 350ਵੇਂ ਸ਼ਹੀਦੀ ਸਮਾਗਮ ਲਈ ਦੇਣਗੇ ਸੱਦਾ
ਸੱਟ ਲੱਗਣ ਦੇ ਬਾਅਦ ਡਾਕਟਰ ਦੀ ਟੀਮ ਤੇ ਫਿਜ਼ੀਓ ਨੇ ਕੋਈ ਚਾਂਸ ਨਹੀਂ ਲਿਆ ਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਲੈ ਗਏ। ਹੁਣ ਹਾਲਾਤ ਸਥਿਰ ਹੈ ਪਰ ਇਹ ਜਾਨਲੇਵਾ ਹੋ ਸਕਦਾ ਸੀ। ਉਹ ਇਕ ਮਜ਼ਬੂਤ ਲੜਕਾ ਹੈ ਤੇ ਜਲਦ ਠੀਕ ਹੋ ਜਾਵੇਗਾ। ਕਿਉਂਕਿ ਅੰਦਰੂਨੀ ਬਲੀਡਿੰਗ ਹੋਈ ਹੈ, ਇਸ ਲਈ ਉਨ੍ਹਾਂ ਨੂੰ ਪੂਰੀ ਤਰ੍ਹਾਂ ਤੋਂ ਫਿਟ ਹੋਣ ਵਿਚ ਜ਼ਿਆਦਾ ਸਮਾਂ ਲੱਗੇਗਾ।
ਵੀਡੀਓ ਲਈ ਕਲਿੱਕ ਕਰੋ -:
























