ਕੈਪਟਨ ਅਮਰਿੰਦਰ ਸਿੰਘ ਨੇ 2027 ਦੀਆਂ ਚੋਣਾਂ ਲਈ ਤਿਆਰੀ ਖਿੱਚ ਲਈ ਹੈ ਤੇ ਉਹ ਮੁੜ ਤੋਂ ਸਿਆਸਤ ‘ਚ ਐਕਟਿਵ ਹੋ ਗਏ ਹਨ। ਬਦਮਾਸ਼ਾਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਦਮਾਸ਼ਾਂ ਨੂੰ ਬਿਲਕੁਲ ਸਿੱਧਾ ਕਰਨ ਦੀ ਲੋੜ ਹੈ। ਮੇਰੀ ਸਰਕਾਰ ‘ਚ ਮੈਂ ਬਦਮਾਸ਼ ਸਿੱਧੇ ਕਰ ਦਿੱਤੇ ਸੀ ਤੇ ਅਸੀਂ ਸਾਰੇ ਬਦਮਾਸ਼ ਫੜ੍ਹ ਕੇ ਅੰਦਰ ਕੀਤੇ ਸੀ। ਕਿਤੇ-ਕਿਤੇ ਪੁਲਿਸ ਨਾਲ ਮੁਕਾਬਲਾ ਹੁੰਦਾ ਸੀ ਤਾਂ ਉਨ੍ਹਾਂ ਦਾ ਐਨਕਾਊਂਟਰ ਕਰ ਦਿੱਤਾ ਜਾਂਦਾ ਸੀ।
ਇਸ ਤੋਂ ਇਲਾਵਾ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ‘ਤੇ ਕੈਪਟਨ ਅਮਰਿੰਦਰ ਸਿੰਘ ਭੜਕੇ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਇੱਕ ਵਾਰ ਕਰ ਕੇ ਹਾਈ ਕੋਰਟ ਨੂੰ ਸੌਂਪੀ ਜਾ ਚੁੱਕੀ ਹੈ, ਫਿਰ ਦੁਬਾਰਾ ਜਾਂਚ ਕਰਵਾਉਣ ਦਾ ਮਤਲਬ ਹੀ ਨਹੀਂ। ਹਾਈਕੋਰਟ ਦੱਸੇ ਕਿ ਇਹ ਜਾਂਚ ਠੀਕ ਹੈ ਜਾਂ ਨਹੀਂ। ਇੱਕ ਅਪਰਾਧ ‘ਚ ਦੋ ਵਾਰ ਜਾਂਚ ਨਹੀਂ ਹੋ ਸਕਦੀ।
ਇਹ ਵੀ ਪੜ੍ਹੋ : ਮੁਅੱਤਲ DIG ਭੁੱਲਰ ਤੋਂ ਪਹਿਲਾਂ ਕ੍ਰਿਸ਼ਨੂੰ ਤੋਂ ਹੋਵੇਗੀ ਪੁੱਛਗਿੱਛ, ਵੱਡੇ ਪੁਲਿਸ ਅਫਸਰਾਂ ਤੋਂ ਵੀ CBI ਕਰੇਗੀ ਸਵਾਲ-ਜਵਾਬ
ਜਦੋਂ ਕੈਪਟਨ ਸਾਬ੍ਹ ਤੋਂ 2015 ਵਿਚ ਗੁਟਕਾ ਸਾਹਿਬ ਹੱਥ ਵਿਚ ਲੈ ਕੇ ਨਸ਼ਾ ਕਰਨ ਖਤਮ ਕਰਨ ਦੀ ਕਸਮ ਨੂੰ ਲੈ ਕੇ ਸਵਾਲ ਕੀਤੇ ਗਏ ਤਾਂ ਉਨ੍ਹਾਂ ਜਵਾਬ ਦਿੰਦਿਆਂ ਕਿਹਾ ਕਿ ਉਸ ਸਮੇਂ ਮੈਂ ਕਿਹਾ ਸੀ ਕਿ ਨਸ਼ਿਆਂ ਦਾ ਲੱਕ ਤੋੜ ਦੇਵਾਂਗਾ, ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਨਸ਼ਿਆਂ ਨੂੰ ਖਤਮ ਕਰ ਦੇਵੇਗਾ। ਉਸ ਤੋਂ ਬਾਅਦ ਮੈਂ ਸੀਨੀਅਰ ਡੀਜੀਪੀ ਹਰਪ੍ਰੀਤ ਸਿੱਧੂ ਜੋ ਉਸ ਸਮੇਂ ਛੱਤੀਸਗੜ੍ਹ ਵਿਚ ਲੱਗੇ ਹੋਏ ਸਨ ਤੇ ਉਨ੍ਹਾਂ ਨੂੰ ਹੈੱਡ ਆਫ ਦਿ ਐਂਟੀ ਡਰੱਗ ਵਿਭਾਗ ਵਿਚ ਖੜ੍ਹਾ ਕੀਤਾ ਤੇ ਉਸ ਸਮੇਂ 1 ਲੱਖ ਦੇ ਲਗਭਗ ਬੰਦੇ ਨਸ਼ਿਆਂ ਤਹਿਤ ਫੜੇ ਗਏ ਸਨ ਤੇ ਉਸ ਸਮੇਂ ਜੇਲ੍ਹ ਮਹਿਕਮੇ ਨੇ ਵੀ ਮੈਨੂੰ ਕਿਹਾ ਸੀ ਕਿ ਜੇਲ੍ਹਾਂ ਵਿਚ ਥਾਂ ਨਹੀਂ ਰਹੀ ਤਾਂ ਮੈਂ ਜੇਲ੍ਹ ਵਿਭਾਗ ਨੂੰ ਕਿਹਾ ਸੀ ਕਿ ਜੇਬ ਕਤਰਿਆਂ ਨੂੰ ਛੱਡ ਦਿਓ ਪਰ ਨਸ਼ੇ ਕਰਨ ਵਾਲਿਆਂ ਨੂੰ ਨਹੀਂ ਬਖਸ਼ਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
























