ਕੇਬੀਸੀ-17 ਦਾ ਇੱਕ ਟੀਜ਼ਰ ਰਿਲੀਜ਼ ਹੋ ਗਿਆ ਹੈ, ਜਿਸ ਵਿੱਚ ਪੰਜਾਬੀ ਸਿੰਗਰ ਤੇ ਅਦਾਕਾਰ ਦਿਲਜੀਤ ਦੋਸਾਂਝ ਅਮਿਤਾਭ ਬੱਚਨ ਨਾਲ ਮਜ਼ਾਕ ਕਰਦੇ ਹੋਏ ਦਿਖਾਈ ਦੇ ਰਿਹਾ ਹੈ। ਦਿਲਜੀਤ ਨੇ ਅਮਿਤਾਭ ਬੱਚਨ ਨੂੰ ਦੱਸਿਆ ਕਿ ਉਸ ਨੂੰ ਉਨ੍ਹਾਂ ਦੀ ਇੱਕ ਫਿਲਮ ਪਸੰਦ ਨਹੀਂ ਆਈ। ਹੌਟ ਸੀਟ ‘ਤੇ ਬੈਠਾ ਦਿਲਜੀਤ ਨੇ ਅਮਿਤਾਭ ਬੱਚਨ ਨੂੰ ਕਹਿ ਰਿਹਾ ਹੈ ਕਿ ਜਦੋਂ ਤੁਹਾਡੀਆਂ ਫਿਲਮਾਂ ਆਉਂਦੀਆਂ ਸਨ ਤਾਂ ਮੈਂ ਬਹੁਤ ਖੁਸ਼ ਹੁੰਦਾ ਸੀ। ਤੁਹਾਡੀਆਂ ਫਿਲਮਾਂ ਵਿੱਚ ਐਕਸ਼ਨ ਹੁੰਦਾ ਸੀ, ਜੋ ਮੈਨੂੰ ਬਹੁਤ ਪਸੰਦ ਸੀ। ਮੈਂ ਤੁਹਾਡੀਆਂ ਫਿਲਮਾਂ ਦੀ ਉਡੀਕ ਕਰਦਾ ਸੀ। ਦੱਸ ਦੇਈਏ ਕਿ ਦਿਲਜੀਤ ਦੋਸਾਂਝ ਕੇਬੀਸੀ (ਕੌਨ ਬਨੇਗਾ ਕਰੋੜਪਤੀ) ਵਿੱਚ ਹਿੱਸਾ ਲੈ ਰਿਹਾ ਹੈ। ਇਹ ਐਪੀਸੋਡ 31 ਅਕਤੂਬਰ ਨੂੰ ਰਾਤ 9 ਵਜੇ ਪ੍ਰਸਾਰਿਤ ਹੋਵੇਗਾ। ਚੈਨਲ ਨੇ ਐਪੀਸੋਡ ਦਾ ਟੀਜ਼ਰ ਜਾਰੀ ਕੀਤਾ ਹੈ।

ਦਿਲਜੀਤ ਦੋਸਾਂਝ ਨੇ ਅਮਿਤਾਭ ਬੱਚਨ ਨੂੰ ਕਿਹਾ ਕਿ ਮੈਨੂੰ ਤੁਹਾਡੀ ਇੱਕ ਫਿਲਮ ਪਸੰਦ ਨਹੀਂ ਆਈ। ਅਮਿਤਾਭ ਬੱਚਨ ਨੇ ਪੁੱਛਿਆ ਕਿ ਕਿਹੜੀ ਫਿਲਮ ਹੈ। ਦਿਲਜੀਤ ਨੇ ਜਵਾਬ ਦਿੱਤਾ, “ਸੌਦਾਗਰ।” ਅਮਿਤਾਭ ਪੁੱਛਦੇ ਹਨ ਕਿ ਉਸ ਨੂੰ ਇਹ ਕਿਉਂ ਪਸੰਦ ਨਹੀਂ ਆਈ, ਜਿਸ ‘ਤੇ ਦਿਲਜੀਤ ਜਵਾਬ ਦਿੰਦਾ ਹੈ, “ਸਾਨੂੰ ਪਤਾ ਲੱਗਾ ਤੁਹਾਡੀ ਫਿਲਮ ਸੌਦਾਗਰ ਆ ਰਹੀ ਹੈ। ਅਸੀਂ ਸੋਚਿਆ ਸੀ ਕਿ ਇਸ ਵਿਚ ਤੁਸੀਂ ਮਾਰ-ਧਾੜ ਕਰਦੇ ਨਜਰ ਆਓਗੇ। ਪਰ ਤੁਸੀਂ ਗੁੜ ਵੇਚਦੇ ਰਹੇ। ਇਸ ‘ਤੇ ਅਮਿਤਾਭ ਬੱਚਨ ਤੇ ਦਿਲਜੀਤ ਠਹਾਕੇ ਲਾਉਂਦੇ ਨਜਰ ਆਉਂਦੇ ਹਨ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਬਿਨ੍ਹਾਂ ਰਜਿਸਟ੍ਰੇਸ਼ਨ ਕੁੱਤਾ ਰੱਖਣ ਤੇ ਗੰਦਗੀ ਫੈਲਾਉਣ ‘ਤੇ ਜੁਰਮਾਨਾ, ਪਿਟਬੁੱਲ ਸਣੇ ਕਈ ਨਸਲਾਂ ‘ਤੇ ਪਾਬੰਦੀ
ਦਿਲਜੀਤ ਦੋਸਾਂਝ ‘ਕੌਨ ਬਨੇਗਾ ਕਰੋੜਪਤੀ’ ਦੇ ਜਿਸ ਐਪੀਸੋਡ ਵਿਚ ਆਏਗਾ ਉਸ ਦੇ 2 ਟੀਜਰ ਰਿਲੀਜ ਹੋ ਚੁੱਕੇ ਹਨ। ਪਹਿਲੇ ਟੀਜਰ ਵਿਚ ਦਿਲਜੀਤ ਦੋਸਾਂਝ ‘ਮੈਂ ਹੂੰ ਪੰਜਾਬ’ ਗੀਤ ਆਉਂਦੇ ਹੋਏ ਸਟੇਜ ‘ਤੇ ਅਮਿਤਾਭ ਬੱਚਨ ਦੇ ਸਾਹਮਣੇ ਆਉਂਦ ਹੈ। ਇਸ ‘ਤੇ ਅਮਿਤਾਭ ਬੱਚਨ ਕਹਿੰਦੇ ਹਨ ਕਿ ਮੈਂ ਪੰਜਾਬ ਦੇ ਪੁੱਤਰ ਦਿਲਜੀਤ ਦੋਸਾਂਝ ਦਾ ਦਿਲੋਂ ਸਵਾਗਤ ਕਰਦਾ ਹਾਂ। ਇਸ ਤੋਂ ਬਾਅਦ ਦਿਲਜੀਤ ਅਮਿਤਾਭ ਬੱਚਨ ਦੇ ਪੈਰ ਛੂਹੰਦਾ ਹੈ। ਅਮਿਤਾਭ ਬੱਚਨ ਉਸ ਨੂੰ ਗਲੇ ਲਾਉਂਦੇ ਹਨ ਤ ਹੌਟ ਸੀਟ ‘ਤੇ ਬਿਠਾਉਂਦੇ ਹਨ।
ਵੀਡੀਓ ਲਈ ਕਲਿੱਕ ਕਰੋ -:
























