ਕੈਨੇਡਾ ‘ਚ ਭਾਰਤੀ ਮੂਲ ਦੇ ਕਾਰੋਬਾਰੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਅਰਵੀ ਸਿੰਘ ਸੱਗੂ ਵਜੋਂ ਹੋਈ ਹੈ, ਜਿਸ ਦੀ ਉਮਰ ਕਰੀਬ 55 ਸਾਲ ਸੀ। ਇੱਕ ਅਣਪਛਾਤੇ ਨਾਲ ਹੋਏ ਝਗੜੇ ਦੌਰਾਨ ਉਸ ‘ਤੇ ਹਮਲਾ ਕੀਤਾ ਗਿਆ, ਜਿਸ ਤੋਂ 5 ਦਿਨਾਂ ਬਾਅਦ ਉਸ ਦ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਘਟਨਾ 19 ਅਕਤੂਬਰ ਦ ਹੈ। ਸੱਗੂ ਅਤੇ ਉਸਦੀ ਗਰਲਫ੍ਰੈਂਡ ਆਪਣੀ ਕਾਰ ਵੱਲ ਵਾਪਸ ਆ ਰਹੇ ਸਨ ਜਦੋਂ ਇੱਕ ਵਿਅਕਤੀ ਨੇ ਉਨ੍ਹਾਂ ਦੀ ਕਾਰ ‘ਤੇ ਪਿਸ਼ਾਬ ਕਰ ਰਿਹਾ ਸੀ। ਜਦੋਂ ਉਨ੍ਹਾਂ ਨੇ ਉਸ ਨੂੰ ਰੋਕਿਆ ਤਾਂ ਇੱਕ ਵਿਅਕਤੀ ਨੇ ਸੱਗੂ ਦੇ ਸਿਰ ‘ਤੇ ਹਮਲਾ ਕਰ ਦਿੱਤਾ ਅਤੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਪੰਜ ਦਿਨਾਂ ਬਾਅਦ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਮੁਅੱਤਲ DIG ਭੁੱਲਰ ਦੀਆਂ ਵਧੀਆਂ ਮੁਸ਼ਕਲਾਂ, ਵਿਜੀਲੈਂਸ ਵੱਲੋਂ ਵੀ ਮਾਮਲਾ ਦਰਜ, ਨਿਆਂਇਕ ਹਿਰਾਸਤ ‘ਚ ਵਾਧਾ
ਮੌਕੇ ‘ਤੇ ਮੌਜੂਦ ਅਝਿਤਾਕੀਆਂ ਨੇ ਦੱਸਿਆ ਕਿ ਆਰਵੀ ਨੂੰ ਬੇਹੋਸ਼ੀ ਦੀ ਹਾਲਤ ਵਿਚ ਘਟਨਾ ਵਾਲੀ ਥਾਂ ਤੇ ਪਾਇਆ ਗਿਆ। ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਉਸ ਦੀ ਜਾਨ ਨਾ ਬਚ ਸਕੀ ਤੇ ਪੰਜ ਦਿਨਾਂ ਬਾਅਦ ਉਸ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ। ਪੁਲਿਸ ਨੇ ਦੋਸ਼ੀ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਹੈ। 4 ਨਵੰਬਰ ਨੂੰ ਉਸ ਦੀ ਪੇਸ਼ੀ ਹੋਣੀ ਹੈ।
ਵੀਡੀਓ ਲਈ ਕਲਿੱਕ ਕਰੋ -:
























