ਪੰਜਾਬੀ ਗਾਇਕ ਤੇ ਅਦਾਕਾਰ ਨੇ ਇੱਕ ਵਾਰ ਫਿਰ ਹੜ੍ਹ ਪੀੜ੍ਹਤਾਂ ਲਈ ਵੱਡਾ ਦਿਲ ਦਿਖਾਇਆ ਹੈ। ਦਰਅਸਲ ਫਾਜ਼ਿਲਕਾ ਦੇ ਸਰਹੱਦੀ ਖੇਤਰ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਨੇ ਇੱਕ ਪਰਿਵਾਰ ਲਈ ਵੱਡਾ ਸੰਕਟ ਖੜ੍ਹਾ ਕਰ ਦਿੱਤਾ। ਪਿੰਡ ਰੇਤੇ ਵਾਲੀ ਭੈਣੀ ਦੇ ਚਾਰ ਬੱਚਿਆਂ ਨੇ ਆਪਣੇ ਕਿਸਾਨ ਪਿਤਾ ਨੂੰ ਹੜ੍ਹਾਂ ਵਿੱਚ ਗੁਆ ਦਿੱਤਾ, ਜਦੋਂਕਿ ਉਨ੍ਹਾਂ ਦੀ ਮਾਂ ਦਾ ਡੇਢ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ। ਗਾਇਕ ਦਿਲਜੀਤ ਦੋਸਾਂਝ ਨੇ ਟ੍ਰੈਕਟਰ ਦੇ ਕੇ ਹੁਣ ਇਸ ਪਰਿਵਾਰ ਦੀ ਮਦਦ ਕੀਤੀ ਹੈ।

ਪਰਿਵਾਰ ਦੇ ਬੱਚਿਆਂ ਨੂੰ ਕੇਬੀਸੀ ਦੇ ਦਿਲਜੀਤ ਦੋਸਾਂਝ ਐਪੀਸੋਡ ਵਿੱਚ ਸੱਦਾ ਦਿੱਤਾ ਗਿਆ ਸੀ, ਜਿੱਥੇ ਉਨ੍ਹਾਂ ਨੂੰ ਵਿੱਤੀ ਸਹਾਇਤਾ ਮਿਲੀ। ਗਾਇਕ ਦਿਲਜੀਤ ਦੋਸਾਂਝ ਨੇ ਪਰਿਵਾਰ ਨੂੰ ਖੇਤੀ ਲਈ ਇੱਕ ਟਰੈਕਟਰ ਤੋਹਫ਼ੇ ਵਿੱਚ ਦਿੱਤਾ ਹੈ।
ਕੇਬੀਸੀ ਵਿਚ ਆਏ ਦਵਿੰਦਰ ਨੇ ਦੱਸਿਆ ਕਿ ਉਸ ਦੇ ਪਿਤਾ ਵਜ਼ੀਰ ਸਿੰਘ ਨੂੰ ਹੜ੍ਹਾਂ ਦੌਰਾਨ ਸੱਪ ਨੇ ਡੰਗ ਲਿਆ ਸੀ। ਉਸ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦਵਿੰਦਰ ਨੇ ਦੱਸਿਆ ਉਸ ਦੀ ਮਾਂ ਦਾ ਲਗਭਗ ਡੇਢ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ ਅਤੇ ਹੁਣ ਹੜ੍ਹ ਉਸ ਦੇ ਪਿਤਾ ਨੂੰ ਵੀ ਹੜ੍ਹਾਂ ਨੇ ਖੋਹ ਲਿਆਹਨ, ਜਿਸ ਨਾਲ ਉਹ ਅਨਾਥ ਹੋ ਗਏ।

ਪਰਿਵਾਰ ਕੋਲ ਸਿਰਫ਼ 3.5 ਏਕੜ ਜ਼ਮੀਨ ਹੈ। ਉਹ ਚਾਰ ਭੈਣ-ਭਰਾ ਹਨ, ਜੋ ਸਾਰੇ ਇਸ ਵੇਲੇ ਪੜ੍ਹ ਰਹੇ ਹਨ। ਦਵਿੰਦਰ ਸਿੰਘ 11ਵੀਂ ਜਮਾਤ ਵਿੱਚ ਹੈ, ਜਦੋਂਕਿ ਉਸਦੇ ਭਰਾ ਜਸਕਰਨ 9ਵੀਂ ਜਮਾਤ ਅਤੇ ਮਨਿੰਦਰ 10ਵੀਂ ਜਮਾਤ ਵਿੱਚ ਹੈ। ਉਨ੍ਹਾਂ ਦੀ ਭੈਣ, ਕੰਚਨ, 12ਵੀਂ ਜਮਾਤ ਪਾਸ ਕਰ ਚੁੱਕੀ ਹੈ ਅਤੇ ਆਈਟੀਆਈ ਦੀ ਡਿਗਰੀ ਕਰ ਰਹੀ ਹੈ।
ਇਹ ਵੀ ਪੜ੍ਹੋ : ਲੱਭ ਗਿਆ 11 ਕਰੋੜ ਦੀ ਲਾਟਰੀ ਜਿੱਤਣ ਵਾਲਾ ! ਰਾਜਸਥਾਨ ਦਾ ਸਬਜ਼ੀ ਵਿਕਰੇਤਾ ਅਮਿਤ ਸੇਹਰਾ ਨਿਕਲਿਆ ਜੇਤੂ
ਪਰਿਵਾਰ ਦੀ ਵਿਗੜਦੀ ਵਿੱਤੀ ਸਥਿਤੀ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਇੱਕ ਨਿੱਜੀ ਸੰਸਥਾ ਰਾਹੀਂ ਦਿਲਜੀਤ ਦੋਸਾਂਝ ਦੇ ਕੇਬੀਸੀ ਸ਼ੋਅ ਵਿੱਚ ਬੁਲਾਇਆ ਗਿਆ ਸੀ। ਉੱਥੇ, ਦਿਲਜੀਤ ਦੋਸਾਂਝ ਨੇ ਉਨ੍ਹਾਂ ਨੂੰ ਇੱਕ ਟਰੈਕਟਰ ਤੋਹਫ਼ੇ ਵਿੱਚ ਦਿੱਤਾ ਤਾਂ ਜੋ ਉਹ ਆਪਣੀ ਜ਼ਮੀਨ ਨੂੰ ਖੇਤੀਬਾੜੀ ਲਈ ਬਹਾਲ ਕਰ ਸਕਣ ਅਤੇ ਇਸ ‘ਤੇ ਖੇਤੀ ਕਰ ਸਕਣ।
ਵੀਡੀਓ ਲਈ ਕਲਿੱਕ ਕਰੋ -:
























