ਠੰਢ ਦਾ ਮੌਸਮ ਸ਼ੁਰੂ ਹੁੰਦੇ ਹੀ ਉਨ੍ਹਾਂ ਲੋਕਾਂ ਦੀ ਚਿੰਤਾ ਵਧ ਜਾਂਦੀ ਹੈ, ਜਿਨ੍ਹਾਂ ਦੇ ਪੈਰ ਰਜਾਈ ਜਾਂ ਕੰਬਲ ਵਿਚ ਵੜਨ ਦੇ ਬਾਵਜੂਦ ਗਰਮ ਨਹੀਂ ਹੁੰਦੇ। ਜੇਕਰ ਤੁਹਾਡੇ ਨਾਲ ਇਹ ਅਕਸਰ ਹੁੰਦਾ ਹੈ, ਤਾਂ ਇਸ ਲਈ ਸਿਰਫ਼ ਠੰਢ ਜਾਂ ਮੌਸਮ ਜ਼ਿੰਮੇਵਾਰ ਨਹੀਂ, ਸਗੋਂ ਇਹਜ਼ਰੂਰੀ ਪੌਸ਼ਟਿਕ ਤੱਤਾਂ ਦੀ ਘਾਟ ਜਾਂ ਕਿਸੇ ਅੰਦਰ ਲੁਕੀ ਬੀਮਾਰੀ ਦਾ ਵੀ ਸੰਕੇਤ ਹੋ ਸਕਦ ਹੈ। ਆਓ ਜਾਣਦੇ ਹਾਂ ਕੁਝ ਕਾਰਨਾਂ ਬਾਰੇ-
ਖੂਨ ਦਾ ਦੌਰਾ ਕਮਜੋਰ ਹੋਣਾ
ਠੰਢੇ ਪੈਰਾਂ ਦਾ ਸਭ ਤੋਂ ਆਮ ਕਾਰਨ ਖ਼ਰਾਬ ਖੂਨ ਦੌਰਾ ਹੈ। ਜਦੋਂ ਪੈਰਾਂ ਵਿੱਚ ਖ਼ੂਨ ਦਾ ਦੌਰਾ ਨਾਕਾਫ਼ੀ ਹੁੰਦਾ ਹੈ, ਤਾਂ ਤਾਪਮਾਨ ਘੱਟ ਜਾਂਦਾ ਹੈ, ਜਿਸ ਨਾਲ ਇਹ ਠੰਢੇ ਰਹਿੰਦੇ ਹਨ। ਅਮਰੀਕਨ ਹਾਰਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਕਮਜੋਰ ਬਲੱਡ ਸਰਕੂਲੇਸ਼ਨ ਨਾਲ ਹੱਥ-ਪੈਰ ਸੁੰਨ ਜਾਂ ਠੰਢੇ ਲਗ ਸਕਦੇ ਹਨ। ਇਹ ਸਥਿਤੀ ਉਨ੍ਹਾਂ ਲੋਕਾਂ ਵਿੱਚ ਵਧੇਰੇ ਆਮ ਹੈ ਜੋ ਲੰਬੇ ਸਮੇਂ ਤੱਕ ਬੈਠਦੇ ਹਨ ਜਾਂ ਕਦੇ-ਕਦਾਈਂ ਘੁੰਮਦੇ ਹਨ। ਜੇ ਅਜਿਹਾ ਹੈ, ਤਾਂ ਰੋਜ਼ਾਨਾ ਥੋੜ੍ਹੀ ਜਿਹੀ ਸੈਰ ਕਰਨਾ, ਆਪਣੇ ਪੈਰਾਂ ਦੀ ਹਲਕਾ ਪੈਰਾਂ ਦੀ ਮਾਲਿਸ਼ ਕਰਨਾ, ਅਤੇ ਲੰਬੇ ਸਮੇਂ ਤੱਕ ਇੱਕ ਸਥਿਤੀ ਵਿੱਚ ਬੈਠਣ ਤੋਂ ਬਚਣਾ ਲਾਭਦਾਇਕ ਹੋ ਸਕਦਾ ਹੈ। ਇਸ ਤੋਂ ਇਲਾਵਾ ਰਾਤ ਨੂੰ ਜਲਦੀ ਸੌਣ ਦੀ ਰੁਟੀਨ ਬਣਾਉਣਾ ਵੀ ਅਸਰਦਾਰ ਹੁੰਦਾ ਹੈ ਕਿਉਂਕਿ ਛੇਤੀ ਸੌਣ ਨਾਲ ਤੇ ਛੇਤੀ ਉਠਣ ਨਾਲ ਸਰੀਰ ਵਿਚ ਬਲੱਡ ਸਰਕੂਲੇਸ਼ਨ ਚੰਗਾ ਹੁੰਦਾ ਹੈ।
ਆਇਰਨ ਦੀ ਘਾਟ
ਜੇ ਤੁਹਾਡੇ ਪੈਰ ਹਮੇਸ਼ਾ ਠੰਢੇ ਰਹਿੰਦੇ ਹਨ, ਤਾਂ ਤੁਹਾਡੇ ਵਿੱਚ ਆਇਰਨ ਦੀ ਘਾਟ ਹੋ ਸਕਦੀ ਹੈ। ਮੁਤਾਬਕ ਆਇਰਨ ਦੀ ਕਮੀ ਦੁਨੀਆ ਵਿੱਚ ਸਭ ਤੋਂ ਆਮ ਪੋਸ਼ਣ ਸੰਬੰਧੀ ਸਮੱਸਿਆ ਹੈ ਅਤੇ ਅਨੀਮੀਆ ਦਾ ਮੁੱਖ ਕਾਰਨ ਹੈ। WHO ਦੀ ਰਿਪੋਰਟ ਹੈ ਕਿ ਦੁਨੀਆ ਭਰ ਵਿੱਚ ਲਗਭਗ 1.62 ਬਿਲੀਅਨ ਲੋਕ ਅਨੀਮੀਆ ਤੋਂ ਪੀੜਤ ਹਨ, ਜਿਨ੍ਹਾਂ ਵਿੱਚੋਂ ਲਗਭਗ ਅੱਧੇ ਮਾਮਲਿਆਂ ਲਈ ਆਇਰਨ ਦੀ ਘਾਟ ਜ਼ਿੰਮੇਵਾਰ ਹੈ। ਜਦੋਂ ਆਇਰਨ ਘੱਟ ਹੁੰਦਾ ਹੈ, ਤਾਂ ਖੂਨ ਵਿੱਚ ਆਕਸੀਜਨ ਦਾ ਪ੍ਰਵਾਹ ਘੱਟ ਜਾਂਦਾ ਹੈ, ਜਿਸ ਕਾਰਨ ਹੱਥ ਅਤੇ ਪੈਰ ਠੰਡੇ ਮਹਿਸੂਸ ਹੁੰਦੇ ਹਨ। ਇਸ ਤੋਂ ਬਚਣ ਲਈ, ਪਾਲਕ, ਗੁੜ, ਚੁਕੰਦਰ, ਅਨਾਰ, ਦਾਲ ਅਤੇ ਹਰੀਆਂ ਸਬਜ਼ੀਆਂ ਖਾਓ। ਡਾਕਟਰ ਦੀ ਸਲਾਹ ਮੁਤਾਬਕ ਲੋੜ ਪੈਣ ‘ਤੇ ਆਇਰਨ ਸਪਲੀਮੈਂਟ ਵੀ ਲਏ ਜਾ ਸਕਦੇ ਹਨ।

ਥਾਇਰਾਇਡ ਹਾਰਮੋਨ ਅਸੰਤੁਲਨ
ਥਾਇਰਾਇਡ ਸਰੀਰ ਦੇ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦਾ ਹੈ। ਜਦੋਂ ਇਹ ਹਾਰਮੋਨ ਕਾਫ਼ੀ ਮਾਤਰਾ ਵਿੱਚ ਪੈਦਾ ਨਹੀਂ ਹੁੰਦਾ, ਤਾਂ ਸਰੀਰ ਦੀ ਗਰਮੀ ਘੱਟ ਜਾਂਦੀ ਹੈ ਅਤੇ ਠੰਢ ਛੇਤੀ ਮਹਿਸੂਸ ਹੁੰਦੀ ਹੈ, ਖਾਸ ਕਰਕੇ ਹੱਥਾਂ ਅਤੇ ਪੈਰਾਂ ਵਿੱਚ। ਅਮਰੀਕਨ ਥਾਇਰਾਇਡ ਐਸੋਸੀਏਸ਼ਨ ਮੁਤਾਬਕ ਹਾਈਪੋਥਾਈਰੋਡਿਜ਼ਮ ਵਾਲੇ ਲੋਕਾਂ ਵਿੱਚ ਠੰਢ ਨੂੰ ਸਹਿਣ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ। ਜੇ ਇਸ ਦੇ ਨਾਲ ਭਾਰ ਵਧਣਾ, ਥਕਾਵਟ ਜਾਂ ਵਾਲ ਝੜਨ ਵਰਗੀਆਂ ਸਮੱਸਿਆਵਾਂ ਆਉਂਦੀਆਂ ਹਨ, ਤਾਂ ਤੁਹਾਨੂੰ ਆਪਣੇ ਥਾਇਰਾਇਡ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ।
ਵਿਟਾਮਿਨ B12 ਦੀ ਕਮੀ
ਵਿਟਾਮਿਨ B12 ਸਰੀਰ ਦੀਆਂ ਨਾੜੀਆਂ ਅਤੇ ਖੂਨ ਦੇ ਸੈੱਲਾਂ ਲਈ ਜ਼ਰੂਰੀ ਹੈ। ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਦੀ ਇੱਕ ਰਿਪੋਰਟ ਮੁਤਾਬਕ ਇਹ ਕਮੀ ਨਾੜੀਆਂ ਨੂੰ ਕਮਜ਼ੋਰ ਕਰ ਦਿੰਦੀ ਹੈ, ਜਿਸ ਨਾਲ ਪੈਰਾਂ ਵਿੱਚ ਝਰਨਾਹਟ, ਸੁੰਨ ਹੋਣਾ ਜਾਂ ਠੰਢ ਲੱਗ ਸਕਦੀ ਹੈ। ਇਸ ਕਮੀ ਨੂੰ ਦੂਰ ਕਰਨ ਲਈ, ਦੁੱਧ, ਆਂਡੇ, ਮੱਛੀ ਅਤੇ ਡੇਅਰੀ ਉਤਪਾਦਾਂ ਦਾ ਸੇਵਨ ਕਰੋ। ਜੇ ਤੁਸੀਂ ਸ਼ਾਕਾਹਾਰੀ ਹੋ, ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਮੁਤਾਬਕ B12 ਸਪਲੀਮੈਂਟ ਲੈ ਸਕਦੇ ਹੋ।
ਸ਼ੂਗਰ ਅਤੇ ਨਸਾਂ ਨੂੰ ਨੁਕਸਾਨ
ਦੀ ਬੀਮਾਰੀ ਕਾਰਨ ਵੀ ਪੈਰ ਠੰਢੇ ਹੋ ,ਸਕਦੇ ਹਨ। ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ ਮੁਤਾਬਕ ਸ਼ੂਗਰ ਵਾਲੇ ਲਗਭਗ 50 ਫੀਸਦੀ ਲੋਕਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੇ ਨਸਾਂ ਦਾ ਨੁਕਸਾਨ ਪਹੁੰਚਦਾ ਹੈ। ਇਸ ਸਥਿਤੀ ਨੂੰ ਡਾਇਬੀਟਿਕ ਨਿਊਰੋਪੈਥੀ ਕਿਹਾ ਜਾਂਦਾ ਹੈ, ਜੋ ਪੈਰਾਂ ਵਿੱਚ ਠੰਢਤ, ਝਰਨਾਹਟ, ਜਾਂ ਸੁੰਨਪਨ ਦਾ ਕਾਰਨ ਬਣਦਾ ਹੈ। ਜੇ ਤੁਹਾਨੂੰ ਸ਼ੂਗਰ ਹੈ, ਤਾਂ ਆਪਣੇ ਮਿੱਠੇ ਦੇ ਸੇਵਨ ਨੂੰ ਕੰਟਰੋਲ ਵਿੱਚ ਰੱਖੋ, ਘੱਟ ਮਿੱਠਾ ਖਾਓ ਅਤੇ ਰੋਜ਼ਾਨਾ ਕੁਝ ਕਸਰਤ ਕਰੋ।
ਇਹ ਵੀ ਪੜ੍ਹੋ : ‘ਟ੍ਰਾਫੀ ਪੰਜਾਬ ਲਿਆਉਣੀ ਐ…’, CM ਮਾਨ ਨੇ ਮਹਿਲਾ ਕ੍ਰਿਕਟਰਾਂ ਨਾਲ ਕੀਤੀ ਗੱਲ, ਇਤਿਹਾਸਕ ਜਿੱਤ ‘ਤੇ ਦਿੱਤੀ ਵਧਾਈ
ਠੰਢ ਦਾ ਅਸਰ ਵੀ ਹੋ ਸਕਦਾ ਹੈ ਕਾਰਨ
ਕਈ ਵਾਰ ਠੰਢੇ ਪੈਰ ਸਿਰਫ਼ ਮੌਸਮ ਦੇ ਕਾਰਨ ਹੁੰਦੇ ਹਨ। ਹਾਰਵਰਡ ਹੈਲਥ ਪਬਲਿਸ਼ਿੰਗ ਦੱਸਦੀ ਹੈ ਕਿ ਜਦੋਂ ਤਾਪਮਾਨ ਘੱਟ ਜਾਂਦਾ ਹੈ, ਤਾਂ ਸਰੀਰ ਦਿਲ ਅਤੇ ਦਿਮਾਗ ਵਰਗੇ ਮਹੱਤਵਪੂਰਨ ਅੰਗਾਂ ਨੂੰ ਗਰਮ ਰੱਖਣ ‘ਤੇ ਜ਼ਿਆਦਾ ਧਿਆਨ ਕੇਂਦਰਿਤ ਕਰਦਾ ਹੈ। ਇਸ ਨਾਲ ਪੈਰਾਂ ਅਤੇ ਹੱਥਾਂ ਵਿੱਚ ਖੂਨ ਦਾ ਪ੍ਰਵਾਹ ਘੱਟ ਜਾਂਦਾ ਹੈ, ਜਿਸ ਕਾਰਨ ਉਹ ਠੰਢੇ ਹੋ ਜਾਂਦੇ ਹਨ। ਇਸ ਤੋਂ ਬਚਣ ਲਈ, ਊਨੀ ਜੁਰਾਬਾ ਪਾਓ, ਆਪਣੇ ਸਰੀਰ ਨੂੰ ਗਰਮ ਰੱਖੋ, ਅਤੇ ਜੇ ਲੋੜ ਹੋਵੇ ਤਾਂ ਗਰਮ ਪਾਣੀ ਦੀ ਬੋਤਲ ਦੀ ਵਰਤੋਂ ਕਰੋ।
ਵੀਡੀਓ ਲਈ ਕਲਿੱਕ ਕਰੋ -:
























