ਜੇਕਰ ਤੁਸੀਂ ਸੰਘਾੜੇ ਖਾਣ ਦੇ ਸ਼ੌਕੀਨ ਹੋ ਤਾਂ ਇਹ ਖਬਰ ਖਾਸ ਤੁਹਾਡੇ ਲਈ ਹੈ। ਸੰਘਾੜੇ ਖਰੀਦਣ ਤੋਂ ਪਹਿਲਾਂ ਰੁਕੋ ਉਸ ਨੂੰ ਹੱਥ ਨਾਲ ਰਗੜ ਕੇ ਵੇਖੋ, ਜੇਕਰ ਕਾਲਾ ਰੰਗ ਉਤਰੇ ਤਾਂ ਸਾਵਧਾਨ ਹੋ ਜਾਓ ਕਿਉਂਕਿ ਇਹ ਨੇਚੁਰਲ ਕਲਰ ਨਹੀਂ ਸਗੋਂ ਉਸ ਨੂੰ ਚਮੜਾ ਰੰਗਨ ਵਾਲੇ ਰੰਗ ਨਾਲ ਰੰਗਿਆ ਗਿਆ ਹੈ।
ਦਰਅਸਲ ਕੁਝ ਵਿਕ੍ਰੇਤਾ ਵਾਧੂ ਮੁਨਾਫਾ ਕਮਾਉਣ ਦੇ ਚੱਕਰ ਵਿਚ ਸੰਘਾੜੇ ‘ਤੇ ਪਾਬੰਦੀਸ਼ੁਦਾ ਰੰਗ ਚੜ੍ਹਾ ਰਹੇ ਹਨ। ਇਹ ਰੰਗ ਪ੍ਰਿੰਟਿੰਗ ਪ੍ਰੈੱਸ, ਚਮੜਾ ਤੇ ਕਪੜਾ ਰੰਗਾਈ, ਬੂਟ ਪਾਲਿਸ਼, ਟਾਇਰਾਂ ਦੀ ਰੰਗਾਈ ਲਈ ਬਣੇ ਹਨ ਤ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਦੇ ਤਹਿਤ ਖਾਣ ਵਾਲੇ ਪਦਾਰਥਾਂ ਵਿਚ ਅਜਿਹੇ ਰੰਗਾਂ ਦਾ ਇਸਤੇਮਾਲ ਕਰਨਾ ਮਨ੍ਹਾ ਹੈ, ਜਿਸ ਦੀ ਉਲੰਘਣਾ ਕਰਨ ‘ਤੇ ਛੇ ਮਹੀਨੇ ਤੱਕ ਦੀ ਸਜਾ ਤੇ ਇੱਕ ਲੱਖ ਰੁਪਏ ਤੱਕ ਦਾ ਜੁਰਮਾਨਾ ਵੀ ਹੋ ਸਕਦ ਹੈ ਪਰ ਇਸ ਦੇ ਬਾਵਜੂਦ ਇਹ ‘ਕਾਲਾ ਕਾਰੋਬਾਰ’ ਧੜੱਲੇ ਨਾਲ ਚੱਲ ਰਿਹਾ ਹੈ।

ਗੈਰ-ਸਰਕਾਰੀ ਸੰਗਠਨ, ਪਬਲਿਕ ਅਗੇਂਸਟ ਅਡਲਟਰੇਸ਼ਨ ਵੈਲਫੇਅਰ ਐਸੋਸੀਏਸ਼ਨ ਮੁਤਾਬਕ ਸੰਘਾੜੇ ਕੁਦਰਤੀ ਤੌਰ ‘ਤੇ ਹਰੇ ਅਤੇ ਹਲਕੇ ਗੁਲਾਬੀ ਰੰਗ ਦੇ ਹੁੰਦੇ ਹਨ ਪਰ ਲੋਕਾਂ ਨੂੰ ਆਕਰਸ਼ਿਤ ਕਰਨ ਲਈ, ਉਨ੍ਹਾਂ ਨੂੰ ਪਾਬੰਦੀਸ਼ੁਦਾ ਜ਼ਹਿਰੀਲੇ ਰੰਗਾਂ ਦੇ ਘੋਲ ਵਿੱਚ ਡੁਬੋਇਆ ਜਾਂਦਾ ਹੈ। ਇਹ ਖਾਣ ਵਾਲੇ ਦੀ ਸਿਹਤ ਲਈ ਬਹੁਤ ਨੁਕਸਾਨਦੇਹ ਹੈ।
ਖੁਰਾਕ ਵਿਭਾਗ ਦੇ ਸਾਬਕਾ ਸੰਯੁਕਤ ਕਮਿਸ਼ਨਰ ਅਤੇ ਸੰਗਠਨ ਦੇ ਸਲਾਹਕਾਰ ਮਨੋਜ ਖੋਸਲਾ ਮੁਤਾਬਕ ਸੰਘਾੜੇ ਖਰੀਦਣ ਤੋਂ ਪਹਿਲਾਂ ਉਨ੍ਹਾਂ ਨੂੰ ਰਗੜੋ ਅਤੇ ਵੇਖੋ ਕਿ ਕੀ ਰੰਗ ਤੁਹਾਡੇ ਹੱਥਾਂ ‘ਤੇ ਤਾਂ ਨਹੀਂ ਲੱਗ ਰਿਹਾ ਹੈ। ਜੇਕਰ ਰੰਗ ਤੁਹਾਡੇ ਹੱਥਾਂ ‘ਤੇ ਲੱਗ ਜਾਂਦਾ ਹੈ, ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਇਸ ‘ਤੇ ਕਿਸੇ ਜ਼ਹਿਰੀਲੇ ਰੰਗ ਦੀ ਪਰਤ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਸੰਘਾੜਿਆਂ ਨੂੰ ਛਿੱਲਣ ਤੋਂ ਬਾਅਦ ਵੀ ਰੰਗ ਅੰਦਰ ਤੱਕ ਦਿਖਾਈ ਦਿੰਦਾ ਹੈ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ‘ਤੇ FIR, ਬੂਟਾ ਸਿੰਘ ਖਿਲਾਫ਼ ਦਿੱਤੇ ਬਿਆਨ ‘ਤੇ ਹੋਇਆ ਐਕਸ਼ਨ
ਮਨੋਜ ਖੋਸਲਾ ਨੇ ਕਿਹਾ ਕਿ ਜੇਕਰ ਤੁਸੀਂ ਬਾਜ਼ਾਰ ਵਿੱਚ ਅਜਿਹੇ ਸੰਘਾੜੇ ਵੇਚਦੇ ਦੇਖਦੇ ਹੋ, ਤਾਂ ਇਸਦੀ ਰਿਪੋਰਟ ਸਿਹਤ ਵਿਭਾਗ ਨੂੰ ਕਰੋ ਤਾਂ ਜੋ ਜ਼ਹਿਰੀਲੇ ਰੰਗਾਂ ਦੀ ਵਿਕਰੀ ਨੂੰ ਰੋਕਿਆ ਜਾ ਸਕੇ ਅਤੇ ਅਜਿਹਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਦੇ ਤਹਿਤ ਜਨਤਕ ਸਿਹਤ ਲਈ ਹਾਨੀਕਾਰਕ ਸੰਘਾੜੇ ਵੇਚਣ ਵਾਲਿਆਂ ਨੂੰ ਛੇ ਮਹੀਨੇ ਦੀ ਕੈਦ ਅਤੇ ਇੱਕ ਲੱਖ ਰੁਪਏ ਜੁਰਮਾਨਾ ਹੋ ਸਕਦਾ ਹੈ।
ਮਾਹਿਰਾਂ ਮੁਤਾਬਕ ਅਜਿਹੇ ਰੰਗਦਾਰ ਸੰਘਾੜੇ ਖਾਣ ਨਾਲ ਮਨ ਖਰਾਬ ਹੋਣਾ, ਪੇਟ ਖਰਾਬ, ਉਲਟੀਆਂ, ਚਮੜੀ ਦੀ ਐਲਰਜੀ, ਲੀਵਰ ਅਤੇ ਕਿਡਨੀ ਨੂੰ ਨੁਕਸਾਨ ਪਹੁੰਚ ਸਕਦਾ ਹੈ, ਇੱਥੋਂ ਤੱਕ ਕਿ ਜੇਕਰ ਇਨ੍ਹਾਂ ਨੂੰ ਵਾਰ-ਵਾਰ ਖਾਧਾ ਜਾਵੇ ਤਾਂ ਕੈਂਸਰ ਵੀ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























