ਫਿਲਮ KGF ਵਿਚ ਰਾਕੀ ਦੇ ਚਾਚੇ ਦਾ ਕਿਰਦਾਰ ਨਿਭਾਉਣ ਵਾਲੇ ਐਕਟਰ ਹਰੀਸ਼ ਰਾਏ ਦਾ ਦੇਹਾਂਤ ਹੋ ਗਿਆ ਹੈ। ਹਰੀਸ਼ ਰਾਏ ਪਿਛਲੇ ਕਾਫੀ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ। ਉਨ੍ਹਾਂ ਨੇ ਬੇਂਗਲੁਰੂ ਦੇ ਕਿਦਵਈ ਹਸਪਤਾਲ ਵਿਚ ਆਖਰੀ ਸਾਹ ਲਏ। ਉਨ੍ਹਾਂ ਦੇ ਦੇਹਾਂਤ ਤੋਂ ਕੰਨੜ ਫਿਲਮ ਇੰਡਸਟਰੀ ਵਿਚ ਸੋਗ ਹੈ।
ਰਿਪੋਰਟ ਮੁਤਾਬਕ ਹਰੀਸ਼ ਰਾਏ ਥਾਇਰਾਇਡ ਕੈਂਸਰ ਤੋਂ ਪੀੜਤ ਸੀ ਜੋ ਪੇਟ ਤੱਕ ਫੈਲ ਗਿਆ ਸੀ। ਇਸ ਵਜ੍ਹਾ ਤੋਂ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ ਸੀ ਤੇ ਪੇਟ ਵਿਚ ਪਾਣੀ ਭਰ ਜਾਣ ਕਾਰਨ ਉਨ੍ਹਾਂ ਨੂੰ ਕਾਫੀ ਤਕਲੀਫ ਹੁੰਦੀ ਸੀ। ਕੈਂਸਰ ਦੇ ਇਲਾਜ ਦੇ ਚੱਲਦੇ ਹਰੀਸ਼ ਰਾਏ ਨੇ ਲੰਬੇ ਸਮੇਂ ਤੱਕ ਫਿਲਮਾਂ ਤੋਂ ਦੂਰੀ ਬਣਾ ਲਈ ਸੀ। ਬਾਅਦ ਵਿਚ ਉਨ੍ਹਾਂ ਨੇ ਫਿਲਮ KGF ਨਾਲ ਵਾਪਸੀ ਕੀਤੀ ਸੀ। ਹਾਲਾਂਕਿ ਕੈਂਸਰ ਦੁਬਾਰਾ ਫੈਲਣ ਦੇ ਬਾਅਦ ਉਨ੍ਹਾਂ ਨੂੰ ਫਿਰ ਤੋਂ ਫਿਲਮਾਂ ਤੋਂ ਦੂਰ ਹੋਣਾ ਪਿਆ।
ਇਹ ਵੀ ਪੜ੍ਹੋ : ਕਬਾੜ ਦੇ ਗੋਦਾਮ ਨੂੰ ਲੱਗੀ ਭਿਆਨਕ ਅੱ/ਗ, ਬੁਝਾਉਣ ‘ਚ ਲੱਗੀਆਂ ਦਰਜਨਾਂ ਫਾਇਰ ਬ੍ਰਿਗੇਡ ਗੱਡੀਆਂ
ਹਰੀਸ਼ ਰਾਏ ਨੇ ਯੂਟਿਊਬਰ ਨੂੰ ਦਿੱਤੀ ਇਕ ਇੰਟਰਵਿਊ ਵਿਚ ਦੱਸਿਆ ਸੀ ਕਿ ਉਹ ਪਿਛਲੇ ਤਿੰਨ ਸਾਲ ਤੋਂ ਕੈਂਸਰ ਤੋਂ ਪੀੜਤ ਸਨ। ਉਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਫਿਲਮ KGF ਵਿਚ ਲੰਬੀ ਦਾੜ੍ਹੀ ਉਨ੍ਹਾਂ ਨੇ ਇਸ ਲਈ ਰੱਖੀ ਸੀ ਤਾਂ ਕਿ ਗਲੇ ਦੀ ਸੋਜਿਸ਼ ਨੂੰ ਲੁਕੋ ਸਕੇ। ਹਰੀਸ਼ ਰਾਏ ਨੇ ਇਹ ਵੀ ਦੱਸਿਆ ਸੀ ਕਿ ਆਰਥਿਕ ਤੰਗੀ ਕਾਰਨ ਉਨ੍ਹਾਂ ਦਾ ਇਲਾਜ ਸਮੇਂ ‘ਤੇ ਨਹੀਂ ਹੋ ਸਕਿਆ। ਪੈਸਿਆਂ ਦੀ ਕਮੀ ਦੀ ਵਜ੍ਹਾ ਨਾਲ ਇਲਾਜ ਵਿਚ ਦੇਰੀ ਹੋਈ ਜਿਸ ਨਾਲ ਉਸ ਦੀ ਹਾਲਤ ਹੋਰ ਵਿਗੜ ਗਈ। ਹਰੀਸ਼ ਰਾਏ ਕੰਨੜ ਫਿਲਮ ਇੰਡਸਟਰੀ ਦੇ ਮੰਨੇ-ਪ੍ਰਮੰਨੇ ਐਕਟਰ ਸਨ। ਉਹ ਕੰਨੜ ਫਿਲਮਾਂ ਵਿਚ ਨੈਗੇਟਿਵ ਰੋਲ ਕਰਨ ਲਈ ਜਾਣੇ ਜਾਂਦੇ ਸਨ।
ਵੀਡੀਓ ਲਈ ਕਲਿੱਕ ਕਰੋ -:
























