ਸੱਟੇਬਾਜ਼ੀ ਐਪ ਮਾਮਲੇ ‘ਚ ਈਡੀ ਨੇ ਵੱਡੀ ਕਾਰਵਾਈ ਕੀਤੀ ਹੈ। ਸਾਬਕਾ ਕ੍ਰਿਕਟਰ ਸੁਰੇਸ਼ ਰੈਨਾ ਤੇ ਸ਼ਿਖਰ ਧਵਨ ਦੀ 11.14 ਕਰੋੜ ਦੀ ਜਾਇਦਾਦ ਜ਼ਬਤ ਕਰ ਲਈਆਂ। ਈਡੀ ਮੁਤਾਬਕ ਦੋਵੇਂ ਖਿਡਾਰੀਆਂ ਨੇ ਆਨਲਾਈਨ ਬੈਟਿੰਗ ਐਪ 1xBet ਦੇ ਪ੍ਰਮੋਸ਼ਨ ਤੋਂ ਹੋਈ ਕਮਾਈ ਦੀ ਵਰਤੋਂ ਨਿਵੇਸ਼ ਤੇ ਜਾਇਦਾਦ ਖਰੀਦਣ ਵਿਚ ਕੀਤੀ ਸੀ।
ਇਹ ਕਾਰਵਾਈ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ PMLA ਤਹਿਤ ਕੀਤੀ ਗਈ। ਰੈਨਾ ਦਾ 6.64 ਕਰੋੜ ਰੁਪਏ ਦਾ ਮਿਊਚਅਲ ਫੰਡ ਨਿਵੇਸ਼ ਤੇ ਧਵਨ ਦੀ 4.5 ਕਰੋੜ ਰੁਪਏ ਦੀ ਜਾਇਦਾਦ ਨੂੰ ਅਟੈਚ ਕੀਤਾ ਗਿਆ ਹੈ। ਈਡੀ ਨੇ ਦੱਸਿਆ ਸੀ ਕਿ ਇਸ ਜਾਇਦਾਦ ਨੂੰ ‘ਪ੍ਰੋਸੀਡਸ ਆਫ ਕ੍ਰਾਈਮ’ ਯਾਨੀ ਅਪਰਾਧ ਨਾਲ ਕਮਾਈ ਗਈ ਜਾਇਦਾਦ ਮੰਨਿਆ ਗਿਆ ਹੈ।
ਇਹ ਵੀ ਪੜ੍ਹੋ : ਕੋਰਟ ਨੇ ਮੁਅੱਤਲ DIG ਨੂੰ ਮੁੜ 5 ਦਿਨਾਂ ਦੇ ਰਿਮਾਂਡ ‘ਤੇ ਭੇਜਿਆ, CBI ਕੋਰਟ ‘ਚ ਕੀਤਾ ਗਿਆ ਸੀ ਪੇਸ਼
ਸਤੰਬਰ ਮਹੀਨੇ ਵਿਚ ਈਡੀ ਨੇ 1xBet ਐਪ ਮਾਮਲੇ ਵਿਚ ਕ੍ਰਿਕਟਰ ਯੁਵਰਾਜ ਸਿੰਘ, ਸੁਰੇਸ਼ ਰੈਨਾ, ਰੌਬਿਨ ਉਥਪਾ ਤੇ ਸ਼ਿਖਰ ਧਵਨ, ਅਭਿਨੇਤਾ ਸੋਨੂੰ ਸੂਦ, ਅਭਿਨੇਤਰੀ ਮਿਮੀ ਚੱਕਰਵਰਤੀ ਤੇ ਅੰਕੁਸ਼ ਹਾਜਰਾ ਨਾਲ ਗੱਲਬਾਤ ਕੀਤੀ ਸੀ। ਕੁਝ ਆਨਲਾਈਨ ਇੰਫਰੂਐਂਸਰਸ ਤੋਂ ਵੀ ਸਵਾਲ ਕੀਤੇ ਗਏ ਸਨ। PMLA ਦੇ ਨਿਯਮਾਂ ਮੁਤਾਬਕ ਅਪਰਾਧ ਨਾਲ ਜੁੜੀਆਂ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਜਾਂਦਾ ਹੈ ਤਾਂ ਕਿ ਦੋਸ਼ੀ ਉਨ੍ਹਾਂ ਦਾ ਫਾਇਦਾ ਚੁੱਕ ਸਕਣ। ਹੁਕਮ ਜਾਰੀ ਹੋਣ ਦੇ ਬਾਅਦ ਇਸ ਨੂੰ PMLA ਤਹਿਤ ਬਣਾਏ ਗਏ ਐਡਜੁਡੀਕੇਟਿੰਗ ਅਥਾਰਟੀ ਨੂੰ ਭੇਜਿਆ ਜਾਵੇਗਾ ਤੇ ਕੋਰਟ ਤੋਂ ਮਨਜ਼ੂਰੀ ਮਿਲਦੇ ਹੀ ਚਾਰਜਸ਼ੀਟ ਦਾਖਲ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























