ਡਾਇਬਟੀਜ਼, ਮੋਟਾਪਾ ਤੇ ਕੈਂਸਰ ਵਰਗੀਆਂ ਬੀਮਾਰੀਆਂ ਨਾਲ ਜੂਝ ਰੇਹ ਲੋਕਾਂ ਲਈ ਹੁਣ ਅਮਰੀਕੀ ਵੀਜ਼ਾ ਹਾਸਲ ਕਰਨਾ ਮੁਸ਼ਕਲ ਹੋ ਸਕਦਾ ਹੈ। ਅਮਰੀਕਾ ਵਿਦੇਸ਼ ਵਿਭਾਗ ਨੇ ਦੁਨੀਆ ਭਰ ਦੇ ਅਮਰੀਕੀ ਦੂਤਘਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਗੰਭੀਰ ਸਿਹਤ ਸਮੱਸਿਆਵਾਂ ਵਾਲੇ ਲੋਕਾਂ ਨੂੰ ਅਮਰੀਕਾ ਆਉਣ ਜਾਂ ਰਹਿਣ ਦੀ ਇਜਾਜ਼ਤ ਨਾ ਦੇਵੇ।
ਇਹ ਨਿਯਮ ਪਬਲਿਕ ਚਾਰਜ ਨੀਤੀ ‘ਤੇ ਆਧਾਰਿਤ ਹਨ ਜਿਸ ਦਾ ਮਕਸਦ ਅਜਿਹੇ ਪ੍ਰਵਾਸੀਆਂ ਨੂੰ ਰੋਕਣਾ ਹੈ ਜੋ ਅਮਰੀਕੀ ਸਰਕਾਰੀ ਸਾਧਨਾਂ ‘ਤੇ ਨਿਰਭਰ ਹੋ ਸਕਦੇ ਹਨ। ਇਸ ਵਿਚ ਵੀਜ਼ਾ ਅਧਿਕਾਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਅਰਜ਼ੀਕਰਤਾ ਦੇ ਹੈਲਥ, ਉਮਰ ਤੇ ਫਾਈਨੈਂਸ਼ੀਅਲ ਸਟੇਟਸ ਦੀ ਜਾਂਚ ਕਰ। ਜੇਕਰ ਕੋਈ ਵਿਅਕਤੀ ਭਵਿੱਖ ਵਿਚ ਮਹਿੰਗੀ ਚਕਿਤਸਾ ਦੇਖਭਾਲ ਜਾਂ ਸਰਕਾਰੀ ਸਹਾਇਤਾ ‘ਤੇ ਨਿਰਭਰ ਹੋਣ ਦੀ ਸੰਭਾਵਨਾ ਰੱਖਦਾ ਹੈ ਤਾਂ ਉਸ ਦਾ ਵੀਜ਼ਾ ਰਿਜੈਕਟ ਕਰ ਦਿੱਤਾ ਜਾਵੇਗਾ।
ਅਧਿਕਾਰੀਆਂ ਨੂੰ ਦਿੱਤੇ ਗਏ ਨਿਰਦੇਸ਼ ਵਿਚ ਕਿਹਾ ਗਿਆ ਹੈ ਕਿ ਬਿਨੈਕਾਰ ਦੀ ਸਿਹਤ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ। ਚਕਿਤਸਾ ਸਥਿਤੀਆਂ ਜਿਵੇਂ ਦਿਲ ਦੇ ਰੋਗ, ਸਾਹ ਲੈਣ ਵਿਚ ਦਿੱਕਤ, ਕੈਂਸਰ, ਡਾਇਬਟੀਜ਼, ਮੈਟਾਬਾਲਿਕ ਡਿਜੀਜ, ਨਿਊਰੋਲਾਜਿਕਲ ਡਿਜੀਜ ਤੇ ਮਾਨਸਿਕ ਸਿਹਤ ਸਮੱਸਿਆਵਾਂ ਲਈ ਲੱਖਾਂ ਡਾਲਰ ਦੀ ਦੇਖਭਾਲ ਦੀ ਲੋੜ ਪੈ ਸਕਦੀ ਹੈ। ਇਸ ਤੋਂ ਇਲਾਵਾ ਅਧਿਕਾਰੀ ਮੋਟਾਪੇ ਵਰਗੀਆਂ ਸਥਿਤੀਆਂ ਨੂੰ ਵੀ ਧਿਆਨ ਵਿਚ ਰੱਖਣਗੇ ਕਿਉਂਕਿ ਇਹ ਅਸਥਮਾ, ਸਲੀਮ ਏਪ੍ਰਿਆ ਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ।
ਇਹ ਵੀ ਪੜ੍ਹੋ : ਆਸਟ੍ਰੇਲੀਆ ਪਹੁੰਚੇ MLA ਹਰਮੀਤ ਸਿੰਘ ਪਠਾਣਮਾਜਰਾ, ਪਟਿਆਲਾ ਕੋਰਟ ਨੇ 12 ਨਵੰਬਰ ਨੂੰ ਪੇਸ਼ ਹੋਣ ਦੇ ਦਿੱਤੇ ਹਨ ਹੁਕਮ
ਨਵੇਂ ਨਿਰਦੇਸ਼ਾਂ ਤਹਿਤ ਅਧਿਕਾਰੀਆਂ ਨੂੰ ਇਹ ਤੈਅ ਕਰਨਾ ਹੋਵੇਗਾ ਕਿ ਕੀ ਪ੍ਰਵਾਸੀ ‘ਪਬਲਿਕ ਚਾਰਜ’ ਬਣ ਸਕਦਾ ਹੈ ਯਾਨੀ ਸਰਕਾਰੀ ਸਾਧਨਾਂ ‘ਤੇ ਬੋਝ ਤੇ ਕੀ ਉਸ ਨੂੰ ਮਹਿੰਗੀ ਲੰਬੀ ਮਿਆਦ ਦੀ ਦੇਖਭਾਲ ਦੀ ਲੋੜ ਪਵੇਗੀ। ਵੀਜ਼ਾ ਅਧਿਕਾਰੀਆਂ ਨੂੰ ਇਹ ਵੀ ਜਾਂਚਣ ਲਈ ਕਿਹਾ ਗਿਆ ਹੈ ਕਿ ਕੀ ਬਿਨੈਕਾਰ ਆਪਣੇ ਪੂਰੇ ਜੀਵਨ ਵਿਚ ਬਿਨਾਂ ਸਰਕਾਰੀ ਸਹਾਇਤਾ ਦੇ ਇਲਾਜ ਦਾ ਖਰਚ ਖੁਦ ਚੁੱਕ ਸਕਦਾ ਹੈ ਜਾਂ ਨਹੀਂ। ਇਸ ਦੇ ਨਾਲ ਹੀ ਪਰਿਵਾਰ ਦੇ ਮੈਂਬਰਾਂ ਜਿਵੇਂ ਬੱਚਿਆਂ ਤੇ ਬਜ਼ੁਰਗ ਮਾਤਾ-ਪਿਤਾ ਦੀ ਸਿਹਤ ਨੂੰ ਵੀ ਧਿਆਨ ਵਿਚ ਰੱਖਣਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
























