ਤਰਨਤਾਰਨ ਜ਼ਿਮਨੀ ਚੋਣ ਨੂੰ ਲੈ ਕੇ ਸਿਆਸੀ ਮਾਹੌਲ ਭਖ ਚੁੱਕਿਆ ਹੈ ਤੇ ਉਥੇ ਹੀ ਦੂਜੇ ਪਾਸੇ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਭਾਰਤੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਸੀ ਜਿਸ ਵਿਚ ਉਨ੍ਹਾਂ ਨੇ ਅਕਾਲੀ ਵਰਕਰਾਂ ‘ਤੇ ਹੋਏ ਪਰਚਿਆਂ ਦੀ ਜਾਂਚ ਦੀ ਮੰਗ ਕੀਤੀ ਸੀ ਤੇ ਇਸੇ ਨੂੰ ਲੈ ਕੇ ਹੁਣ ਚੋਣ ਕਮਿਸ਼ਨ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ।
ਚੋਣ ਕਮਿਸ਼ਨ ਨੇ ਕਿਹਾ ਹੈ ਕਿ ਅਕਾਲੀ ਵਰਕਰਾਂ ‘ਤੇ ਹੋਏ ਪਰਚਿਆਂ ਦੀ ਜਾਂਚ ਹੋਵੇਗੀ ਤੇ ਜਾਂਚ ਲਈ ਸੀਨੀਅਰ ਪੁਲਿਸ ਅਧਿਕਾਰੀ ਰਾਮ ਸਿੰਘ ਸਪੈਸ਼ਲ DGP ਦੀ ਡਿਊਟੀ ਲਗਾਈ ਗਈ ਹੈ ਤੇ ਨਾਲ ਹੀ 36 ਘੰਟਿਆਂ ‘ਚ ਜਾਂਚ ਪੂਰੀ ਕਰਕੇ ਰਿਪੋਰਟ ਭੇਜਣ ਦੇ ਹੁਕਮ ਦਿੱਤੇ ਗਏ ਹਨ। ਸੁਖਬੀਰ ਬਾਦਲ ਨੇ ਸ਼ਿਕਾਇਤ ‘ਤੇ ਕਾਰਵਾਈ ਲਈ ਚੋਣ ਕਮਿਸ਼ਨ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਪੂਰੀ ਆਸ ਹੈ ਕਿ ਹੁਣ ਨਿਰਪੱਖ ਤਰੀਕੇ ਨਾਲ ਜਾਂਚ ਹੋਕੇ ਅਕਾਲੀ ਵਰਕਰਾਂ ਨੂੰ ਇਨਸਾਫ਼ ਮਿਲੇਗਾ।
ਇਹ ਵੀ ਪੜ੍ਹੋ : ਲੁਧਿਆਣਾ : ਪੰਜਾਬ ਦੇ ਸਾਬਕਾ DGP ਦੇ ਪੁੱਤ ਨਾਲ ਵਾਪਰਿਆ ਹਾ.ਦ/ਸਾ, ਕਈ ਪਰਿਵਾਰਿਕ ਮੈਂਬਰ ਹੋਏ ਜ਼ਖਮੀ
ਦੱਸ ਦੇਈਏ ਕਿ ਸ. ਸੁਖਬੀਰ ਬਾਦਲ ਵੱਲੋਂ ਇਹ ਸ਼ਿਕਾਇਤ ਤਰਨਤਾਰਨ ਦੇ ਚੋਣ ਆਬਜ਼ਰਵਰ ਨੂੰ ਵੀ ਕੀਤੀ ਗਈ ਸੀ ਜਿਸ ਤੋਂ ਬਾਅਦ SSP ਤਰਨਤਾਰਨ ਨਵਜੋਤ ਕੌਰ ਗਰੇਵਾਲ ਨੂੰ ਸਸਪੈਂਡ ਕੀਤਾ ਗਿਆ ਸੀ ਤੇ ਹੁਣ ਵੀ ਉਨ੍ਹਾਂ ਨੇ ਆਸ ਕੀਤੀ ਹੈ ਕਿ ਅਕਾਲੀ ਵਰਕਰਾਂ ਨੂੰ ਇਨਸਾਫ ਮਿਲੇਗਾ।
ਵੀਡੀਓ ਲਈ ਕਲਿੱਕ ਕਰੋ -:
























