SGPC ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਰਾਜਾ ਵੜਿੰਗ ਖਿਲਾਫ਼ ਸ਼ਿਕਾਇਤ ਕੀਤੀ ਹੈ। ਉਨ੍ਹਾਂ ਵੱਲੋਂ ਤਰਨਤਾਰਨ ਦੇ SSP ਨੂੰ ਸ਼ਿਕਾਇਤ ਸੌਂਪਦੇ ਹੋਏ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਸ਼ਿਕਾਇਤ ਵਿਚ ਦੋਸ਼ ਲਗਾਇਆ ਗਿਆ ਹੈ ਕਿ ਹੁਣੇ ਜਿਹੇ ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਰਾਜਾ ਵੜਿੰਗ ਨੇ ਕੁਝ ਛੋਟੇ ਸਿੱਖ ਬੱਚਿਆਂ ਦੇ ਕੇਸਾਂ ਨਾਲ ਮਜ਼ਾਕ ਕਰਦੇ ਹੋਏ ਇਤਰਾਜ਼ਯੋਗ ਵੀਡੀਓ ਬਣਾਇਆ।
ਵੀਡੀਓ ਵਿਚ ਰਾਜਾ ਵੜਿੰਗ ਬੱਚਿਆਂ ਦੇ ਕੇਸਾਂ ਨੂੰ ਦੋਵੇਂ ਹੱਥਾਂ ਨਾਲ ਛੂਹਦੇ ਹੋਏ ਮਜ਼ਾਕੀਆ ਅੰਦਾਜ਼ ਵਿਚ ਬੋਲਦੇ ਨਜ਼ਰ ਆ ਰਹੇ ਹਨ। SGPC ਨੇ ਇਸ ਨੂੰ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਦਾ ਅਪਮਾਨ ਦੱਦੇ ਹੋਏ ਇਸ ਨੂੰ ਜਾਣਬੁਝ ਕੇ ਬੱਚਿਆਂ ਦਾ ਮਜ਼ਾਕ ਉਡਾਉਣਾ ਦੱਸਿਆ ਹੈ। ਕਮੇਟੀ ਦਾ ਕਹਿਣਾ ਹੈ ਕਿ ਇਸ ਵੀਡੀਓ ਨੂੰ ਹਰ ਦੇਖਣ ਤੇ ਸੁਣਨ ਵਾਲੇ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ।
ਇਹ ਵੀ ਪੜ੍ਹੋ : ਛੋਟੇ ਸਿੱਧੂ ਦੀਆਂ AI ਤਸਵੀਰਾਂ ‘ਤੇ ਮਾਂ ਚਰਨ ਕੌਰ ਨੇ ਜਤਾਇਆ ਇਤਰਾਜ਼, ਕਿਹਾ-‘ਕੁਝ ਲੋਕ ਅਜੇ ਵੀ…..’
ਉਨ੍ਹਾਂ ਤਰਨਤਾਰਨ SSP ਨੂੰ ਅਪੀਲ ਕੀਤੀ ਹੈ ਕਿ ਰਾਜਾ ਵੜਿੰਗ ਖਿਲਾਫ ਸਬੰਧਤ ਧਾਰਾਵਾਂ ਤਹਿਤ FIR ਦਰਜ ਕੀਤੀ ਜਾਵੇ ਤੇ ਕਾਰਵਾਈ ਕੀਤੀ ਜਾਵੇ। ਕਮੇਟੀ ਨੇ ਕਿਹਾ ਕਿ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਇਸ ਤਰ੍ਹਾਂ ਦੇ ਵਿਵਹਾਰ ਨੂੰ ਕਿਸੇ ਵੀ ਹਾਲ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਪ੍ਰਤੀ ਸਨਮਾਨ ਤੇ ਸੰਵੇਦਨਸ਼ੀਲਤਾ ਬਣਾਏ ਰੱਖਣਾ ਹਰ ਨਾਗਰਿਕ ਦਾ ਫਰਜ਼ ਹੈ।
ਵੀਡੀਓ ਲਈ ਕਲਿੱਕ ਕਰੋ -:
























