ਬਾਲੀਵੁੱਡ ਅਦਾਕਾਰ ਧਰਮਿੰਦਰ ਦਿਓਲ ਦੀ ਸਿਹਤ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆਈ ਹੈ। ਉਨ੍ਹਾਂ ਨੂੰ ਅੱਜ ਸਵੇਰੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ। ਉਨ੍ਹਾਂ ਦੇ ਪਰਿਵਾਰ ਨੇ ਫੈਸਲਾ ਕੀਤਾ ਹੈ ਕਿ ਹੁਣ ਉਨ੍ਹਾਂ ਦਾ ਇਲਾਜ ਘਰ ‘ਤੇ ਹੀ ਕੀਤਾ ਜਾਵੇਗਾ। ਇਹ ਜਾਣਕਾਰੀ ਉਨ੍ਹਾਂ ਦੇ ਡਾਕਟਰ ਨੇ ਦਿੱਤੀ। ਧਰਮਿੰਦਰ ਦੀ ਸਿਹਤ ਨੂੰ ਲੈ ਕੇ ਡਾਕਟਰਾਂ ਨੇ ਕਿਹਾ ਕਿ ਧਰਮਿੰਦਰ ਦਿਓਲ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਹੁਣ ਉਨ੍ਹਾਂ ਦਾ ਘਰ ‘ਚ ਹੀ ਇਲਾਜ ਕੀਤਾ ਜਾਵੇਗਾ।
ਧਰਮਿੰਦਰ ਪਿਛਲੇ ਕਈ ਹਫਤਿਆਂ ਤੋਂ ਕਦੇ ਹਸਪਤਾਲ ਵਿਚ ਭਰਤੀ ਹੋ ਰਹੇ ਸਨ ਤਾਂ ਕਦੇ ਘਰ ਪਰਤ ਰਹੇ ਸਨ। ਉਨ੍ਹਾਂ ਨੂੰ ਸਵੇਰੇ ਲਗਭਗ 7.30 ਵਜੇ ਹਸਪਤਾਲ ਤੋਂ ਡਿਸਚਾਰਜ ਕੀਤਾ ਗਿਆ। 10 ਨਵੰਬਰ ਨੂੰ ਤਬੀਅਤ ਵਿਗੜਨ ਦੇ ਬਾਅਦ ਤੋਂ ਉਹ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਭਰਤੀ ਸਨ। ਉਨ੍ਹਾਂ ਨੂੰ ਸਾਹ ਲੈਣ ਵਿਚ ਦਿੱਕਤ ਸੀ। ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਸੰਨੀ ਦਿਓਲ ਨੇ ਬੀਤੇ ਦਿਨੀਂ ਦੱਸਿਆ ਕਿ ਪਾਪਾ ਦੀ ਸਿਹਤ ਵਿਚ ਸੁਧਾਰ ਆ ਰਿਹਾ ਹੈ। ਉਨ੍ਹਾਂ ਦੀ ਚੰਗੀ ਸਿਹਤ ਤੇ ਲੰਬੀ ਉਮਰ ਦੇ ਲਈ ਦੁਆ ਕਰੋ।
ਇਹ ਵੀ ਪੜ੍ਹੋ : ‘ਗੱਦਾ ਚਾਹੀਦਾ ਹੈ ਪਿੱਠ ਦਰਦ ਹੋ ਰਹੀ’, ਮੁਅੱਤਲ DIG ਭੁੱਲਰ ਨੇ ਜੇਲ੍ਹ ‘ਚ ਗੱਦੇ ਦੀ ਕੀਤੀ ਮੰਗ
ਇਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨੀਂ ਮੀਡੀਆ ‘ਤੇ ਧਰਮਿੰਦਰ ਦੇ ਦੇਹਾਂਤ ਦੀਆਂ ਫਰਜ਼ੀ ਖਬਰਾਂ ਪਾਈਆਂ ਜਾ ਰਹੀਆਂ ਸਨ ਜਿਸ ‘ਤੇ ਉਨ੍ਹਾਂ ਦੀ ਧੀ ਈਸ਼ਾ ਦਿਓਲ ਤੇ ਪਤਨੀ ਹੇਮਾ ਮਾਲਿਨੀ ਨੇ ਇਤਰਾਜ਼ ਜਤਾਇਆ ਸੀ। ਈਸ਼ਾ ਦਿਓਲ ਨੇ ਪੋਸਟ ਪਾ ਕੇ ਲਿਖਿਆ ਸੀਕਿ ਮੀਡੀਆ ਗਲਤ ਖਬਰਾਂ ਫੈਲਾ ਰਿਹਾ ਹੈ। ਪਾਪਾ ਦੀ ਹਾਲਤ ਸਥਿਰ ਹੈ ਤੇ ਉਹ ਰਿਕਵਰ ਕਰ ਰਹੇ ਹਨ। ਸਾਡੀ ਸਾਰਿਆਂ ਨੂੰ ਅਪੀਲ ਹੈ ਕਿ ਸਾਡੇ ਪਰਿਵਾਰ ਦੀ ਪ੍ਰਾਈਵੇਸੀ ਦਾ ਸਨਮਾਨ ਕਰੋ। ਪਾਪਾ ਦੀ ਜਲਦ ਸਿਹਤਮੰਦੀ ਲਈ ਦੁਆ ਕਰਨ ਲਈ ਧੰਨਵਾਦ।
ਵੀਡੀਓ ਲਈ ਕਲਿੱਕ ਕਰੋ -:
























