ਬਾਲੀਵੁੱਡ ਅਦਾਕਾਰ ਗੋਵਿੰਦਾ ਨੂੰ ਘਰ ‘ਤੇ ਬੇਹੋਸ਼ ਹੋਣ ਦੇ ਬਾਅਦ ਬੀਤੀ ਰਾਤ ਲਗਭਗ 1 ਵਜੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਹ ਜਾਣਕਾਰੀ ਉਨ੍ਹਾਂ ਦੇ ਦੋਸਤ ਤੇ ਲੀਗਲ ਐਡਵਾਈਜਰ ਲਲਿਤ ਬਿੰਦਲ ਨੇ ਦਿੱਤੀ।
ਲਲਿਤ ਬਿੰਦਲ ਨੇ ਦੱਸਿਆ ਕਿ ਗੋਵਿੰਦਾ ਨੂੰ ਅੱਧੀ ਰਾਤ ਦੇ ਕਰੀਬ ਘਰ ‘ਤੇ ਚੱਕਰ ਆਇਆ ਤੇ ਉਹ ਬੇਹੋਸ਼ ਹੋ ਗਏ। ਇਸ ਦੇ ਬਾਅਦ ਉਨ੍ਹਾਂ ਨੂੰ ਜੁਹੂ ਸਥਿਤ ਕ੍ਰਿਟੀਕੇਅਰ ਹਸਪਤਾਲ ਲਿਜਾਇਆ ਗਿਆ। ਗੋਵਿੰਦਾ ਦੀ ਤਬੀਅਤ ਨੂੰ ਲੈ ਕੇ ਡਾਕਟਰ ਫਿਲਹਾਲ ਜਾਂਚ ਕਰ ਰਹੇ ਹਨ। ਬਿੰਦਲ ਨੇ ਇਹ ਵੀ ਦੱਸਿਆ ਕਿ ਗੋਵਿੰਦਾ ਨੇ ਮੈਨੂੰ ਫੋਨ ਕੀਤਾ ਤਾਂ ਮੈਂ ਉਨ੍ਹਾਂ ਨੂੰ ਤੁਰੰਤ ਹਸਪਤਾਲ ਲੈ ਗਿਆ ਜਿਥੇ ਉਨ੍ਹਾਂ ਨੂੰ ਦਵਾਈ ਦੇਣ ਦੇ ਬਾਅਦ ਐਮਰਜੈਂਸੀ ਵਾਰਡ ਵਿਚ ਭਰਤੀ ਕਰਾਇਆ ਗਿਆ।
ਇਹ ਵੀ ਪੜ੍ਹੋ : ਅਦਾਕਾਰ ਧਰਮਿੰਦਰ ਦਿਓਲ ਦੀ ਸਿਹਤ ਨਾਲ ਜੁੜੀ ਵੱਡੀ ਅਪਡੇਟ, ਹਸਪਤਾਲ ਤੋਂ ਮਿਲੀ ਛੁੱਟੀ
ਬਿੰਦਲ ਨੇ ਦੱਸਿਆ ਕਿ ਸਾਰੇ ਟੈਸਟ ਹੋ ਚੁੱਕੇ ਹਨ ਤੇ ਹੁਣ ਅਸੀਂ ਰਿਪੋਰਟ ਤੇ ਨਿਊਰੋਲਾਜਿਸਟ ਦੀ ਸਲਾਹ ਦਾ ਇੰਤਜ਼ਾਰ ਕਰ ਰਹੇ ਹਾਂ। ਹੁਣ ਉਨ੍ਹਾਂ ਦੀ ਹਾਲਤ ਸਥਿਰ ਹੈ। ਬਿੰਦਲ ਨੇ ਇੰਸਟਾਗ੍ਰਾਮ ‘ਤੇ ਪੋਸਟ ਪਾ ਕੇ ਲਿਖਿਆ-ਮੇਰੇ ਪਿਆਰੇ ਦੋਸਤ ਗੋਵਿੰਦਾ ਨੂੰ ਡਿਸਓਰੀਐਂਟੇਸ਼ਨ ਤੇ ਬੇਹੋਸ਼ੀ ਦੀ ਸ਼ਿਕਾਇਤ ਦੇ ਬਾਅਦ ਹਸਪਤਾਲ ਭਰਤੀ ਕਰਾਇਆ ਗਿਆ ਹੈ। ਮੈਂ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਦਾ ਹਾਂ।
ਵੀਡੀਓ ਲਈ ਕਲਿੱਕ ਕਰੋ -:
























