ਤਰਨਤਾਰਨ ਵਿਧਾਨ ਸਭਾ ਸੀਟ ਆਮ ਆਦਮੀ ਪਾਰਟੀ ਨੇ ਜਿੱਤ ਲਈ ਹੈ। ‘ਆਪ’ ਦੇ ਉਮੀਦਵਾਰ ਹਰਮੀਤ ਸੰਧੂ ਨੇ 12091 ਵੋਟਾਂ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਨੂੰ ਕੁੱਲ 42649 ਵੋਟਾਂ ਮਿਲੀਆਂ। ਹਰਮੀਤ ਸੰਧੂ ਚੌਥੀ ਵਾਰ ਇਥੋਂ ਵਿਧਾਇਕ ਚੁਣੇ ਗਏ ਹਨ।
ਸ਼ਾਨਦਾਰ ਜਿੱਤ ਮਗਰੋਂ AAP ਪੰਜਾਬ ਨੇ ਪੋਸਟ ਸਾਂਝੀ ਕੀਤੀ ਤੇ ਕਿਹਾ ਕਿ ਇਹ ਜਿੱਤ ਮਾਨ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ‘ਤੇ ਜਨਤਾ ਦੀ ਮੋਹਰ ਹੈ। ਲੋਕਾਂ ਦਾ ਸਰਕਾਰ ‘ਤੇ ਵਿਸ਼ਵਾਸ ਤੇ ਭਰੋਸਾ ਕਾਇਮ ਹੈ।
ਇਹ ਵੀ ਪੜ੍ਹੋ : ਤਰਨਤਾਰਨ ਜ਼ਿਮਨੀ ਚੋਣ ‘ਚ ‘ਆਪ’ ਨੇ ਮਾ/ਰੀ ਬਾਜ਼ੀ, 12,091 ਵੋਟਾਂ ਨਾਲ ਜਿੱਤੇ ਹਰਮੀਤ ਸਿੰਘ ਸੰਧੂ
ਦੂਜੇ ਨੰਬਰ ‘ਤੇ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਰਹੀ ਜਿਨ੍ਹਾਂ ਨੂੰ 30,558 ਵੋਟਾਂ ਮਿਲੀਆਂ। ਤੀਜੇ ਨੰਬਰ ‘ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰ ਮਨੀਦਪ ਸਿੰਘ ਖਾਲਸਾ ਨੂੰ 19620 ਵੋਟਾਂ ਮਿਲੀਆਂ। ਕਾਂਗਰਸ ਚੌਥੇ ਨੰਬਰ ‘ਤੇ ਰਹੀ। ਉਸ ਨੂੰ 15078 ਵੋਟ ਮਿਲੇ। ਭਾਜਪਾ ਉਮੀਦਵਾਰ 10 ਹਜ਼ਾਰ ਦਾ ਅੰਕੜਾ ਵੀ ਨਹੀਂ ਛੂਹ ਸਕੀ। ਉਨ੍ਹਾਂ ਨੂੰ 6239 ਵੋਟਾਂ ਮਿਲੀਆਂ।
ਵੀਡੀਓ ਲਈ ਕਲਿੱਕ ਕਰੋ -:
























