ਹਿੰਦੀ ਸਿਨੇਮਾ ਦੀ ਮਸ਼ਹੂਰ ਅਭਿਨੇਤਰੀ ਕਾਮਿਨੀ ਕੌਸ਼ਲ ਦਾ ਅੱਜ 98 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਕਾਮਿਨੀ ਕੌਸ਼ਲ ਹਿੰਦੀ ਸਿਨੇਮਾ ਦੀ ਸਭ ਤੋਂ ਉਮਰਦਰਾਜ ਅਦਾਕਾਰ ਸੀ। ਆਖਿਰੀ ਵਾਰ ਉਹ ਆਮਿਰ ਖਾਨ ਤੇ ਕਰੀਨਾ ਕਪੂਰ ਸਟਾਰਰ ਫਿਲਮ ਲਾਲ ਸਿੰਘ ਚੱਢਾ ਵਿਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਸਾਲ 2023 ਵਿਚ ਸ਼ਾਹਿਦ ਕਪੂਰ ਤੇ ਕਿਆਰਾ ਅਡਵਾਨੀ ਸਟਾਰਰ ਫਿਲਮ ਕਬੀਰ ਸਿੰਘ ਵਿਚ ਸ਼ਾਹਿਦ ਦੀ ਦਾਦੀ ਦਾ ਕਿਰਦਾਰ ਨਿਭਾ ਚੁੱਕੀ ਹੈ।
ਕਾਮਿਨੀ ਕੌਸ਼ਲ 40 ਦੇ ਦਹਾਕੇ ਦੀ ਸਭ ਤੋਂ ਸਫਲ ਅਦਾਕਾਰਾ ਵਿਚੋਂ ਇਕ ਸੀ। ਬਾਕਸ ਆਫਿਸ ਇੰਡੀਆ ਦੀ ਟੌਪ ਐਕਟ੍ਰੈਸ ਲਿਸਟ ਵਿਚ 1947 ਤੇ 1948 ਵਿਚ ਉੁਹ ਟੌਪ ਐਕਟ੍ਰੈਸ ਰਹੀ ਹੈ। ਉਨ੍ਹਾਂ ਨੂੰ ਸਾਲ 2022 ਵਿਚ ਆਊਟਲੁੱਕ ਇੰਡੀਆ ਦੀ 75 ਬੈਸਟ ਬਾਲੀਵੁੱਡ ਐਕਟ੍ਰੈਸ ਵਿਚ ਸ਼ਾਮਲ ਕੀਤਾ ਗਿਆ ਸੀ।
16 ਜਨਵਰੀ 1927 ਨੂੰ ਕਾਮਿਨੀ ਕੌਸ਼ਲ ਦਾ ਜਨਮ ਲਾਹੌਰ ਵਿਚ ਹੋਇਆ ਸੀ। ਉਨ੍ਹਾਂ ਦੇ ਪਿਤਾ ਪ੍ਰੋ. ਸ਼ਿਵ ਰਾਮ ਕਸ਼ਯੱਪ ਪੰਜਾਬ ਯੂਨੀਵਰਿਟੀ ਲਾਹੌਰ ਵਿਚ ਪ੍ਰੋਫੈਸਰ ਸਨ। ਉਨ੍ਹਾਂ ਨੂੰ ਭਾਰਤ ਵਿਚ ਕਾਈ ਵਿਗਿਆਨ (ਬ੍ਰਾਓਲੋਜੀ) ਦਾ ਜਨਕ ਵੀ ਕਿਹਾ ਜਾਂਦਾ ਹੈ। ਕਾਮਿਨੀ ਦੋ ਭਰਾਵਾਂ ਤੇ ਤਿੰਨ ਭੈਣਾਂ ਵਿਚ ਸਭ ਤੋਂ ਛੋਟੀ ਸੀ। 7 ਸਾਲ ਦੀ ਉਮਰ ਵਿਚ ਕਾਮਿਨੀ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ।
ਘੱਟ ਉਮਰ ਵਿਚ ਹੀ ਕਾਮਿਨੀ ਕੌਸ਼ਲ ਨੇ ਆਕਾਸ਼ਵਾਣੀ ਲਈ ਪ੍ਰੋਗਰਾਮ ਕਰਨਾ ਸ਼ੁਰੂ ਕਰ ਦਿੱਤਾ ਸੀ ਜਿਸ ਲਈ ਉਨ੍ਹਾਂ ਨੂੰ ਹਰ ਮਹੀਨੇ 10 ਰੁਪਏ ਤਨਖਾਹ ਮਿਲਦੀ ਸੀ। ਇਸੇ ਨਾਲ ਕਾਮਿਨੀ ਨੇ ਲਾਹੌਰ ਦੇ ਗੌਰਿੰਟ ਕਾਲਜ ਤੋਂ ਅੰਗਰੇਜ਼ੀ ਸਾਹਿਤ ਵਿਚ ਬੀਏ ਆਨਰਸ ਕੀਤਾ। ਇਸੇ ਦੌਰਾਨ 1946 ਵਿਚ ਚੇਤਨ ਆਨੰਦ ਨੇ ਉਨ੍ਹਾਂ ਨੂੰ ਆਪਣੀ ਫਿਲਮ ਨੀਚਾ ਨਗਰ ਵਿਚ ਕੰਮ ਕਰਨ ਦਾ ਆਫਰ ਦਿੱਤਾ ਤੇ ਇਥੋਂ ਉਨ੍ਹਾਂ ਦੇ ਫਿਲਮੀ ਕਰੀਅਰ ਦੀ ਸ਼ੁਰੂਆਤ ਹੋਈ।
ਇਹ ਵੀ ਪੜ੍ਹੋ : ANTF ਫਿਰੋਜਪੁਰ ਰੇਂਜ ਨੇ ਸਰਹੱਦ ਪਾਰ ਨ.ਸ਼ਾ ਤ.ਸ.ਕਰੀ ਮਾਡਿਊਲ ਦਾ ਕੀਤਾ ਪਰਦਾਫਾਸ਼, 8.250 ਕਿਲੋਗ੍ਰਾਮ ਹੈ.ਰੋਇ/ਨ ਬਰਾਮਦ
ਕਾਮਿਨੀ ਕੌਸ਼ਲ ਨੇ ਆਪਣੇ ਫਿਲਮੀ ਕਰੀਅਰ ਵਿਚ ‘ਦੋ ਭਾਈ’, ‘ਸ਼ਾਹਿਦ’, ‘ਨਦੀਆ ਕੇ ਪਾਰ’, ‘ਜ਼ਿੱਦੀ’, ‘ਸ਼ਬਨਮ’, ‘ਪਾਰਸ’, ‘ਉਪਕਾਰ’, ਪੂਰਬ ਔਰ ਪੱਛਮ’, ‘ਰੋਟੀ ਕੱਪੜਾ ਔਰ ਮਕਾਨ’ ਵਰਗੀਆਂ ਫਿਲਮਾਂ ਵਿਚ ਕੰਮ ਕੀਤਾ। ਉਨ੍ਹਾਂ ਨੇ ਵਧਦੀ ਉਮਰ ਦੇ ਨਾਲ ‘ਹਰ ਦਿਲ ਜੋ ਪਿਆਰ ਕਰੇਗਾ’, ‘ਚੋਰੀ-ਚੋਰੀ’, ‘ਲਾਗਾ ਚੁਨਰੀ ਮੇਂ ਦਾਗ’, ‘ਚੇਨਈ ਐਕਸਪ੍ਰੈਸ’, ‘ਕਬੀਰ ਸਿੰਘ’ ਤੇ ‘ਲਾਲ ਸਿੰਘ ਚੱਢਾ ਵਿਚ ਵੀ ਕੰਮ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
























